• Latest
  • Trending
ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

3 weeks ago
Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

5 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

8 hours ago
ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

8 hours ago
India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

8 hours ago
ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

8 hours ago
ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

8 hours ago
ਬੇਅਦਬੀ ਦੇ ਦੋਸ਼ੀਆਂ ਨੂੰ 15 ਸਾਲ ਤੱਕ ਪਨਾਹ ਦੇਣ ਵਾਲਿਆਂ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰ ਸਕਦੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ 15 ਸਾਲ ਤੱਕ ਪਨਾਹ ਦੇਣ ਵਾਲਿਆਂ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰ ਸਕਦੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

9 hours ago
ਚੀਨ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾਇਆ ਜਹਾਜ਼

ਚੀਨ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾਇਆ ਜਹਾਜ਼

9 hours ago
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

10 hours ago
India vs Ireland : ਭਾਰਤ – ਆਇਰਲੈਂਡ ਵਿਚਾਲੇ ਮੁਕਾਬਲਾ ਜਾਰੀ

India vs Ireland : ਭਾਰਤ – ਆਇਰਲੈਂਡ ਵਿਚਾਲੇ ਮੁਕਾਬਲਾ ਜਾਰੀ

10 hours ago
Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

10 hours ago
‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

10 hours ago
Hindi News
English News
Saturday, June 27, 2026
No Result
View All Result
31 °c
Chandigarh
37 ° Sun
38 ° Mon
40 ° Tue
38 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

June 6, 2026
in ਖਬਰਾਂ, ਪੰਜਾਬ
ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

ਲੁਧਿਆਣਾ, 6 ਜੂਨ 2026 (ਵਿਸ਼ਵ ਵਾਰਤਾ): ਪਿਛਲੇ ਦਿਨੀਂ ਕਰਮਯੋਗੀ ਪੰਜਾਬੀ ਕਵੀ ਤੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਤੇਗ ਬਹਾਦਰ ਸਿੰਘ “ਤੇਗ” ਜੀ ਦਾ 97 ਬਹਾਰਾਂ ਤੇ ਪੱਤਝੜਾਂ ਹੰਢਾ ਕੇ ਜਾਣਾ ਮੈਨੂੰ ਨਿੱਜੀ ਵਿਗੋਚਾ ਦੇ ਗਿਆ। 12 ਸਤੰਬਰ 1929 ਨੂੰ ਮਾਤਾ ਤੇ ਪਿਤਾ ਜੀ ਕਿਰਪਾਲ ਸਿੰਘ ਖ਼ਾਲਸਾ ਦੇ ਘਰ ਮਾਤਾ ਚਰਨ ਕੌਰ ਖਾਲਸਾ ਦੀ ਕੁੱਖੋਂ ਜਨਮੇ ਤੇਗ ਜੀ ਦੇ ਜਨਮ ਤੋਂ ਪਹਿਲਾਂ ਹੀ ਇਨ੍ਹਾਂ ਦੇ ਪਰਿਵਾਰ ਨੇ 1925 ਵਿੱਚ ਖਾਲਸਾ ਕਿਰਪਾਨ ਫੈਕਟਰੀ ਸਮਰਾਲਾ ਵਿਖੇ ਸਥਾਪਤ ਕਰ ਲਈ ਸੀ। 1946 ਵਿੱਚ ਖੇਤੀਬਾੜੀ ਸੰਦ ਬਣਾਉਣੇ ਸ਼ੁਰੂ ਕੀਤੇ।

1952 ਵਿੱਚ ਸਮਰਾਲਾ ਵਿਖੇ ਹੀ ਇਨ੍ਹਾਂ ਨੇ ਰਿਆਤ ਇੰਜੀਨੀਅਰਿੰਗ ਨਾਮ ਹੇਠ ਸਾਈਕਲ ਉਦਯੋਗ ਵਿੱਚ ਪੈਰ ਧਰ ਲਿਆ। ਇੱਥੇ ਤਿਆਰ ਕੀਤਾ ਪਹਿਲਾ ਸੈਂਟਰ ਲੈੱਸ ਗਰਾਈਂਡਰ ਸੋਨੀਪੱਤ ਸਥਿਤ ਐਟਲਸ ਕੰਪਨੀ ਨੂੰ ਤਿਆਰ ਕਰਕੇ ਦਿੱਤਾ।

1960 ਵਿੱਚ ਇਹ ਪਰਿਵਾਰ ਲੁਧਿਆਣੇ ਆ ਗਿਆ। ਇੱਥੇ ਇਨ੍ਹਾਂ ਨੇ ਗਰਾਈਂਡਿੰਗ ਅਤੇ ਸਾਈਕਲ ਉਦਯੋਗ ਲਈ ਮਸ਼ੀਨਾਂ ਤਿਆਰ ਕਰਨੀਆਂ ਆਰੰਭੀਆਂ। ਤੇਗ ਬਹਾਦਰ ਸਿੰਘ ਤੇਗ ਜੀ ਨੇ 1977 ਵਿੱਚ ਰਿਆਤ ਗਰਾਈਂਡਰਜ਼ ਨਾਮ ਹੇਠ ਉਦਯੋਗ ਆਰੰਭਿਆ। ਰਿਆਤ ਬਰਦਰਜ਼ ਤੇ ਤੇਗਸੰਨਜ਼ ਨਾਮ ਹੇਠ ਵਾਧਾ ਵਿਕਾਸ ਕੀਤਾ।

ਤੇਗ ਜੀ ਨਿਰੰਤਰ ਗਿਆਨ ਅਭਿਲਾਸ਼ੀ ਸਨ। 1948 ਵਿੱਚ ਦਸਵੀਂ, 1952 ਵਿੱਚ ਗਿਆਨੀ ਤੇ 1966 ਵਿੱਚ ਗ੍ਰੈਜੂਏਟ ਹੋ ਗਏ। ਕਿਰਤ ਕਰਮ ਦੇ ਨਾਲੋ ਨਾਲ ਆਪ ਨੇ ਪੜ੍ਰਨ ਦੀ ਰੁਚੀ ਨਾਲ ਨਾਲ ਤੋਰੀ। 1976 ਵਿੱਚ ਆਪ ਨੇ ਐੱਮ ਏ ਪੰਜਾਬੀ, 78 ਸਾਲ ਦੀ ਉਮਰ ਵਿੱਚ ਐੱਮ ਏ ਅੰਗਰੇਜ਼ੀ ਤੇ 80 ਸਾਲ ਦੀ ਉਮਰ ਵਿੱਚ ਤੀਸਰੀ ਐੱਮ ਏ ਧਰਮ ਅਧਿਐਨ ਵਿੱਚ ਕੀਤੀ।

ਤੇਗ ਜੀ ਨੇ ਪੰਜਾਬੀ ਵਿੱਚ 18 ਕਿਤਾਬਾਂ ਲਿਖੀਆਂ ਜਿੰਨ੍ਹਾਂ ਵਿੱਚੋਂ ਇੱਕ “ਅਵਰ ਉਪਦੇਸੇ,ਸ਼੍ਰੋਮਣੀ ਗੁਰਦੁਆਰਾ ਪ੍ਵਬੰਧਕ ਕਮੇਟੀ ਨੇ ਪ੍ਰਕਾਸ਼ਿਤ ਕੀਤੀ। ਉਨ੍ਹਾਂ ਨੇ ਅੰਗਰੇਜ਼ੀ ਵਿੱਚ ਵੀ ਇੱਕ ਕਿਤਾਬ ਲਿਖੀ। ਤੇਗ ਜੀ ਨਾਲ ਮੇਰੀ ਮੁਲਾਕਾਤ 1977 ਵਿੱਚ ਹੋਈ ਜਦ ਉਹ ਆਪਣੇ ਪਿਤਾ ਜੀ ਸ. ਕਿਰਪਾਲ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੱ ਜਾਂਦੇ “ਗੁਰਮਤਿ ਰਹਿਣੀ” ਦੇ ਪ੍ਰਕਾਸ਼ਨ ਲਈ ਸਾਡੇ ਮਿਹਰਬਾਨ ਸਾਂਝੇ ਮਿੱਤਰ ਪੁਰਦਮਨ ਸਿੰਘ ਬੇਦੀ ਕੋਲ ਜਸਵੰਤ ਪ੍ਰਿੰਟਰਜ਼ ਵਿਖੇ ਅਕਸਰ ਆਉਂਦੇ ਸਨ। ਇੱਕ ਦੋ ਵਾਰ ਬੇਦੀ ਸਾਹਿਬ ਨਾਲ ਮੈਂ ਮਿੱਲਰਗੰਜ ਲੁਧਿਆਣਾ ਵਿਖੇ ਉਨ੍ਹਾਂ ਦੀ ਫੈਕਟਰੀ “ਰਿਆਤ ਗਰਾਈਂਡਰਜ਼ “ ਵਿਖੇ ਵੀ ਗਿਆ। ਇਹ ਫੇਰੀਆਂ ਅਕਸਰ ਬੇਦੀ ਸਾਹਿਬ ਦੇ ਪਰਚੇ “ਮੀਰ” ਲਈ ਇਸ਼ਤਿਹਾਰ ਲੈਣ ਲਈ ਹੁੰਦੀਆਂ ਸਨ। ਬੇਅੰਤ ਭਜਨੀਕ ਤੇ ਮਿੱਠਬੋਲੜੇ ਪਰਿਵਾਰ ਦੇ ਸਾਹਿੱਤ ਸਿਰਜਕ ਸਨ ਤੇਗ ਜੀ।

ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਛਪੀ ਤਾਂ ਉਹ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣ ਗਏ। ਫਿਰ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ। ਹਫ਼ਤੇ ਦੋ ਹਫ਼ਤੇ ਮਗਰੋਂ ਉਹ ਅਕਸਰ ਸਵੇਰ ਵੇਲੇ ਫੋਨ ਤੇ ਇੱਕ ਦੋ ਰੁਬਾਈਆਂ ਮੈਨੂੰ ਸੁਣਾਉਂਦੇ। ਗੁਰਮਤਿ ਵਿਚਾਰਧਾਰਾ ਵਿੱਚ ਪਰੁੱਚੀਆਂ। ਉਨ੍ਹਾਂ ਦਾ ਨਾਮ ਬਾਣੀ ਅਭਿਆਸ ਉਮਰ ਦੇ ਆਖਰੀ ਪਹਿਰ ਵੇਲੇ ਵੀ ਨੂਰਾਨੀ ਚਿਹਰੇ ਵਿੱਚੋਂ ਦਗ ਦਗ ਕਰਦਾ ਸੀ। ਉਹ ਦੱਸਦੇ ਹੁੰਦੇ ਸਨ ਕਿ ਬਚਪਨ ਵਿੱਚ ਉਨ੍ਹਾਂ ਨੂੰ ਸੋਕੜੇ ਦੀ ਬੀਮਾਰੀ ਹੋ ਗਈ ਪਰ ਮਾਂ ਦੀਆਂ ਅਸੀਸਾਂ ਤੇ ਪਰਵਰਿਸ਼ ਨੇ ਬੱਚਾ ਲਿਆ।

ਹਰ ਰੋਜ਼ ਪ੍ਰਭਾਤ ਵੇਲੇ ਸਵੇਰੇ 2ਵਜੇ ਜਾਗਣਾ ਇਸ਼ਨਾਨ ਕਰਨਾ,3ਵਜੇ ਤੋਂ ਪੰਜ ਵਜੇ ਤੀਕ ਨਾਮ ਜਾਪ ਉਨ੍ਹਾਂ ਦਾ ਨਿੱਤ ਨੇਮ ਸੀ। ਘਰ ਅੰਦਰ ਸ਼੍ਰੀ ਗਰੰਥ ਸਾਹਿਬ ਦਾ ਪ੍ਰਕਾਸ਼ ਉਹ ਖ਼ੁਦ ਕਰਦੇ ਸਨ। ਇਸ ਤੋਂ ਮਗਰੋਂ ਹੀ ਉਹ ਆਪਣਾ ਦੁਨਿਆਵੀ ਕਾਰ ਵਿਹਾਰ ਕਰਦੇ ਸਨ।

ਉਂਝ ਤਾਂ ਇਹ ਗੱਲ ਨਿੱਜੀ ਹੈ ਪਰ ਹੋਰਨਾਂ ਲਈ ਪ੍ਰੇਰਨਾ ਵੀ ਬਣ ਸਕਦੀ ਹੈ ਕਿ ਆਪਣੀ ਲਗਪਗ 98 ਸਾਲ ਦੀ ਉਮਰ ਤੀਕ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 106 ਸਹਿਜ ਪਾਠ ਸੰਪੂਰਨ ਕੀਤੇ। ਇਸ ਦਾ ਉਹ ਡਾਇਰੀ ਵਿੱਚ ਇੰਦਰਾਜ ਕਰ ਕੇ ਰੱਖਦੇ ਸਨ। ਸਵਾਸ ਤਿਆਗਣ ਤੋਂ ਚਾਲੀ ਦਿਨ ਪਹਿਲਾਂ ਤੀਕ ਉਹ ਹਰ ਰੇਜ਼ ਆਪਣੀਆਂ ਫੈਕਟਰੀਆਂ ਵਿੱਚ ਜਾਂਦੇ ਸਨ। ਸੁਖਮਨੀ ਸਾਹਿਬ ਦੀ ਵਿਚਾਰਧਾਰਾ ਤੇ ਆਧਾਰਿਤ ਉਨ੍ਹਾਂ ਦਾ ਰੁਬਾਈ ਸੰਗ੍ਰਹਿ ਪੰਜਾਬੀ ਵਰਨਮਾਲਾ ਬਹੁਤ ਮੁੱਲਵਾਨ ਹੈ। ਮੈਨੂੰ ਮਾਣ ਹੈ ਕਿ ਸੱਤ ਕੁ ਸਾਲ ਪਹਿਲਾਂ ਉਹ ਮੈਨੂੰ ਸਾਡੇ ਘਰ ਆਪ ਦੇਣ ਆਏ। ਮੈਂ ਬਹੁਤ ਵਾਰ ਚੜ੍ਹਦੀ ਕਲਾ ਸ਼ਬਦ ਤਾਂ ਸੁਣਿਆ ਹੈ ਪਰ ਤੁਰਦੀ ਫਿਰਦੀ ਚੜ੍ਹਦੀ ਕਲਾ ਸੰਨ ਤੇਗ ਬਹਾਦਰ ਸਿੰਘ ਤੇਗ ਜੀ।

ਹਰ ਪਲ ਖ਼ੁਸ਼ ਰਹਿੰਦੇ ਤੇ ਪਰਿਵਾਰ ਸਮੇਤ ਸਭ ਨੂੰ ਖ਼ੁਸ਼ ਰੱਖਦੇ। ਦੇਖੋ ਕੁ ਸਾਲ ਪਹਿਲਾਂ ਮੈਂ ਆਪਣੇ ਮਿੱਤਰ ਸ. ਰਣਜੋਧ ਸਿੰਘ ਸਮੇਤ ਉਨ੍ਹਾਂ ਨੂੰ ਸ਼ਾਮ ਵੇਲੇ ਮਿਲਣ ਗਿਆ ਤਾਂ ਉਹ ਪਰਿਵਾਰ ਵਿੱਚ ਖੁਸ਼ੀਆਂ ਵਰਤੀਆਂ ਰਹੇ ਸਨ। ਪੁੱਤ ਪੋਤਰਿਆਂ ਤੇ ਅੱਗੇ ਉਨ੍ਹਾਂ ਦੇ ਬੱਚਿਆਂ ਨਾਲ ਵੀ ਇੱਕੋ ਵੇਲੇ ਸੋਹਣੀ ਗੱਲਬਾਤ ਕਰ ਰਹੇ ਸਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਸਾਂ ਉਨ੍ਹਾਂ ਨੂੰ ਪੁਸਤਕਾਂ ਭੇਂਟ ਕੀਤੀਆਂ ਤਾਂ ਬੜੇ ਪ੍ਰਸੰਨ ਹੋਏ। ਸਾਨੂੰ ਆਸ਼ੀਰਵਾਦ ਦੱ ਕੇ ਕਿਹਾ,”ਏਦਾਂ ਹੀ ਆਉਂਦੇ ਜਾਂਦੇ ਮਿਲ ਜਾਇਆ ਕਰੋ”। ਇਸ ਤੋਂ ਬਾਅਦ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਮੈਂਬਰਾਂ ਨੇ ਵੀ ਲ. ਰਣਜੋਧ ਸਿੰਘ ਦੀ ਅਗਵਾਈ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਲਈ ਪੁਰਸਕਾਰ ਦਿੱਤਾ। ਭਾਵੇਂ ਸਾਲ 2023ਵਿੱਚ ਗਵਰਨਰ ਪੰਜਾਬ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਪਰ ਉਹ ਕਦੇ ਕਿਸੇ ਥਾਂ ਜ਼ਿਕਰ ਨਾ ਕਰਦੇ।

“ਸਿਰਜਣ ਧਾਰਾ” ਸਾਹਿੱਤ ਸੰਸਥਾ ਵੱਲੋਂ ਉਨ੍ਹਾਂ ਸ . ਪਰਦਮਨ ਸਿੰਘ ਬੇਦੀ ਜੀ ਦੀ ਪ੍ਰੇਰਨਾ ਨਾਲ ਆਪਣੇ ਮਾਤਾ-ਪਿਤਾ ਜੀ ਦੀ ਯਾਦ ਵਿੱਚ ਪੁਰਸਕਾਰ ਸਥਾਪਤ ਕੀਤਾ ਸੀ ਜੋ ਕਈ ਸਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਜਾਂਦਾ ਰਿਹਾ।

ਆਪਣੇ ਪਰਿਵਾਰ ਵੱਲੋਂ ਗੁਰਮਤਿ ਜੀਵਨ ਤੇ ਫਲਸਫੇ ਨਾਸ ਸਬੰਧਤ ਲੱਗ ਪਗ 5000 ਕਿਤਾਬਾਂ ਵਾਲੀ ਲਾਇਬਰੇਰੀ ਆਪਣੇ ਹੱਥੀਂ ਵੱਖ ਵੱਖ ਸੰਸਥਾਵਾਂ ਨੂੰ ਦਾਨ ਕਰ ਦਿੱਤੀ। ਮੈਨੂੰ ਮਾਣ ਹੈ ਕਿ ਮੈਂ ਪਿਛਲੇ 50 ਸਾਲ ਉਨ੍ਹਾਂ ਦਾ ਥਾਪੜਾ ਲੈਦਾ ਰਿਹਾ ਹਾਂ। ਤੇਗ ਜੀ ਨਮਿਤ ਭੋਗ ਤੇ ਅੰਤਿਮ ਅਰਦਾਸ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਸਥਿਤ ਗੁਰਦੁਆਰਾ ਸਾਹਿਬ ਵਿਖੇ 7 ਜੂਨ ਦਿਨ ਐਤਵਾਰ ਦੁਪਹਿਰ 12.30 ਵਜੇ ਤੋਂ 2.00 ਵਜੇ ਤੀਕ ਹੋਵੇਗੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਾਡਾ ਨਮਨ ਹੈ ਵਡਪੁਰਖੇ ਸਿਰਜਕ ਤੇ ਉਦਯੋਗਪਤੀ ਨੂੰ।
ਇਸ ਪਲ ਪ੍ਰੋ. ਮੋਹਨ ਸਿੰਘ ਜੀ ਦਾ ਹਮੇਸ਼ਾਂ ਇਹੀ ਸ਼ਿਅਰ ਯਾਦ ਆਉਂਦਾ ਹੈਃ
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

by Ankit
June 27, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 27-06-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
June 26, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

by Jaspreet Kaur
June 26, 2026
0

ਹਿਮਾਚਲ ਪ੍ਰਦੇਸ਼ 'ਚ ਵੱਡਾ ਹਾਦਸਾ! ਡੂੰਘੀ ਖੱਡ 'ਚ ਡਿੱਗੀ ਪਿਕਅੱਪ ਗੱਡੀ - ਮਾਂ-ਪੁੱਤ ਸਮੇਤ ਛੇ ਦੀ ਮੌਤ ਸ਼ਿਮਲਾ, 26 ਜੂਨ...

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

by Jaspreet Kaur
June 26, 2026
0

India vs Ireland : ਪਹਿਲੇ ਹੀ ਮੈਚ 'ਚ ਆਇਰਲੈਂਡ ਨੇ ਮਾਰੀ ਬਾਜ਼ੀ - ਭਾਰਤ ਨੂੰ ਹਰਾ ਕੇ ਸੀਰੀਜ਼ 'ਚ ਬਣਾਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

by Ankit
June 27, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 27-06-2026 |...

Most Popular

Hukamnama Sri Darbar Sahib Today – 14 June 2026 | Ang 713 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 June 2026 | Ang 713 I ਅੱਜ ਦਾ ਹੁਕਮਨਾਮਾ

by Ankit
2 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 14-06-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 