ਬੀਬੀਐੇਮਬੀ ਵੱਲੋਂ ਮਨਾਇਆ ਗਿਆ ਰੈਡ ਕ੍ਰਾਸ ਦਿਵਸ

ਤਲਵਾੜਾ, 8 ਮਈ (ਵਿਸ਼ਵ ਵਾਰਤਾ);- ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਤੇ ਬੀਬੀਐਮਬੀ ਰੈਡ ਕ੍ਰਾਸ ਦੇ ਚੇਅਰਪਰਸਨ ਸੀਮਾ ਗੁਪਤਾ ਦੇ ਮਾਰਗਦਰਸ਼ਨ ਹੇਠ ਸੀਸੂ ਨਿਕੇਤਨ ਤੇ ਸਿਲਾਈ ਕੱਢਾਈ ਕੇਂਦਰ ਵਿਖੇ ਰੈਡ ਕ੍ਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਦੇ ਸਕੱਤਰ ਡਿੰਪਲ ਨੇ ਸੀਸੂ ਨਿਕੇਤਨ ਤੇ ਸਿਲਾਈ ਕੱਢਾਈ ਕੇਂਦਰ ਵਿਖੇ ਮੁੱਖ ਮਹਿਮਾਨ ਵਜੋਂ ਪੰਹੁਚੇ। ਇਸ ਮੌਕੇ ਛੋਟੇ ਬੱਚਿਆਂ ਤੇ ਸਿਲਾਈ ਕੱਢਾਈ ਸਿੱਖ ਰਹੀਆਂ ਮਹਿਲਾਵਾਂ ਨਾਲ ਉਨ੍ਹਾਂ ਨੇ ਇਸ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਰੈਡ ਕ੍ਰਾਸ ਦੇ ਸਕੱਤਰ ਡਿੰਪਲ ਨੇ ਕਿਹਾ ਕਿ ਰੈਡ ਕ੍ਰਾਸ ਸੰਸਥਾਂ ਦੇ ਬਾਣੀ ਹੈਨਰੀ ਡਿਊਨਾਂਟ ਦੇ ਜਨਮ ਦਿਨ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਸਮਾਜ ਭਲਾਈ ਦੇ ਅਨੇਕ ਕਾਰਜ ਕਰ ਰਹੀ ਹੈ ਜਿੰਨ੍ਹਾਂ ਤਹਿਤ ਕੰਮਕਾਜੀ ਮਹਿਲਾਵਾਂ ਦੇ ਬੱਚਿਆਂ ਲਈ ਸੀਸੂ ਨਿਕੇਤਨ ਅਤੇ ਮਹਿਲਾਵਾਂ ਨੂੰ ਸਿਲਾਈ ਕੱਢਾਈ ਦੀ ਸਿਖਲਾਈ ਦੇਣ ਲਈ ਸਿਖਲਾਈ ਕੇਂਦਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਰੈਡ ਕ੍ਰਾਸ ਦੇ ਸਮੂਚੇ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਉਨ੍ਹਾਂ ਦੇ ਉਧਮ ਦੀ ਸਲਾਘਾ ਕੀਤੀ।
ਇਸ ਮੌਕੇ ਰੈਡ ਕ੍ਰਾਸ ਮੈਨੇਜਰ ਨਰਦੇਵ ਸਿੰਘ ਤੋਂ ਇਲਾਵਾ ਸੀਸੂ ਨਿਕੇਤਨ ਤੇ ਸਿਲਾਈ ਕੱਢਾਈ ਕੇਂਦਰ ਦਾ ਸਟਾਫ ਵੀ ਹਾਜਰ ਸੀ।























