Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਨੂੰ ਲੈ ਕੇ ਕੀਤੀ ਭਵਿੱਖਬਾਣੀ, ਪੜ੍ਹੋ ਵੇਰਵਾ
ਚੰਡੀਗੜ੍ਹ, 11 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬ ‘ਚ ਮੌਸਮ ਵਿਭਾਗ (Punjab Weather) ਦੇ ਵੱਲੋਂ ਮੀਂਹ ਪੈਣ ਬਾਰੇ ਤਾਜ਼ਾ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ‘ਚ 13 ਸਤੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ, ਜਦੋਂਕਿ ਇਸ ਤੋਂ ਬਾਅਦ ਅਗਲੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੀ ਹੈ। ਉੱਥੇ ਹੀ ਅੱਜ ਸੂਬੇ ਵਿੱਚ ਮੀਂਹ ਪੈਣ ਬਾਰੇ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਨੇ ਨਹੀਂ ਦਿੱਤੀ। ਇਸ ਦੌਰਾਨ, ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।
ਪੰਜਾਬ ਦੇ ਤਾਪਮਾਨ (Punjab Weather) ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਘੱਟ ਗਿਆ ਹੈ, ਇਹ ਆਮ ਦੇ ਨੇੜੇ ਹੈ। ਇਸ ਦੇ ਨਾਲ ਹੀ, ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ, ਲੁਧਿਆਣਾ ਵਿੱਚ 35.3 ਡਿਗਰੀ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ, ਸਿਰਫ ਪਠਾਨਕੋਟ ਵਿੱਚ ਮੀਂਹ ਪਿਆ, ਜਦੋਂ ਕਿ ਇਸ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ, ਰਾਜ ਦੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ, ਲੁਧਿਆਣਾ ਵਿੱਚ 33.2 ਡਿਗਰੀ, ਪਟਿਆਲਾ ਵਿੱਚ 33.9 ਡਿਗਰੀ, ਪਠਾਨਕੋਟ ਵਿੱਚ 33.6 ਡਿਗਰੀ, ਬਠਿੰਡਾ ਵਿੱਚ 35.1 ਡਿਗਰੀ ਦਰਜ ਕੀਤਾ ਗਿਆ। ਕਰਨ ਦਾ ਭਰੋਸਾ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























