
Punjab: ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ਼ ਦਰਜ ਜਬਰ-ਜਨਾਹ ਮਾਮਲੇ ‘ਚ ਵੱਡੀ ਅਪਡੇਟ
– SIT ਵਲੋਂ FIR ਰੱਦ ਕਰਨ ਦੀ ਸਿਫਾਰਿਸ਼
ਚੰਡੀਗੜ੍ਹ, 20 ਮਈ (ਵਿਸ਼ਵ ਵਾਰਤਾ): ਰਣਜੀਤ ਸਿੰਘ ਢੱਡਰੀਆਂਵਾਲੇ ਦੇ ਖਿਲਾਫ ਜ਼ਬਰ ਜਨਾਹ ਤੇ ਕਤਲ ਦਾ ਕੇਸ ਖਾਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਿਫਾਰਸ਼ ਮਾਮਲੇ ਦੀ ਜਾਂਚ ਕਰਨ ਵਾਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਨੇ ਕੀਤੀ ਹੈ। ਟੀਮ ਨੇ ਆਪਣੀ ਜਾਂਚ ਰਿਪੋਰਟ ਐਸ ਐਸ ਪੀ ਵਰੁਣ ਸ਼ਰਮਾ ਨੂੰ ਸੌਂਪ ਦਿੱਤੀ ਹੈ। ”
ਦੱਸ ਦਈਏ ਕਿ ਢੱਡਰੀਆਂ ਵਾਲੇ ਖਿਲਾਫ 7 ਦਸੰਬਰ 2024 ਨੂੰ ਥਾਣਾ ਪਸਿਆਣਾ ‘ਚ ਜ਼ਬਰ ਜਨਾਹ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਸੌਂਪੀ ਗਈ ਆਪਣੀ ਅੰਤਿਮ ਰਿਪੋਰਟ ’ਚ ਸਿੱਟ ਦਾ ਕਹਿਣਾ ਹੈ ਕਿ “ਕੇਸ ਰੱਦ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 12 ਸਾਲ ਪੁਰਾਣੇ ਕੇਸ ’ਚ ‘ਕੋਈ ਵੀ ਦੋਸ਼’ ਸਾਬਤ ਨਹੀਂ ਹੋ ਸਕਿਆ।”























