Punjab ਦੇ ਇਸ ਸ਼ਹਿਰ ‘ਚ ਭਲਕੇ ਲੱਗੇਗਾ POWER CUT!
– ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ
ਚੰਡੀਗੜ੍ਹ, 17 ਅਪ੍ਰੈਲ 2026 (ਵਿਸ਼ਵ ਵਾਰਤਾ): ਪੰਜਾਬ ਵਾਸੀਆਂ ਲਈ ਅਹਿਮ ਖਬਰ ਹੈ ਭਲਕੇ ਪੰਜਾਬ ਦੇ ਇਕ ਸ਼ਹਿਰ ‘ਚ ਬਿਜਲੀ ਦਾ ਲੰਬਾ ਕੱਟ ਲਗੇਗਾ ਜਿਸ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਸਕਦੇ ਹਨ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਵਿੱਚ ਸ਼ਨੀਵਾਰ, 18 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਹ ਕਟੌਤੀ ਸ਼ਹਿਰੀ ਫੀਡਰਾਂ ਦੇ ਵੰਡ ਕਾਰਜਾਂ ਦੇ ਕਾਰਨ ਕੀਤੀ ਜਾਵੇਗੀ। ਪ੍ਰਭਾਵਿਤ ਹੋਣ ਵਾਲੇ ਫੀਡਰਾਂ ਵਿੱਚ 132 ਕੇ.ਵੀ.ਏ. ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ 1, ਸਿਟੀ 4, ਸਿਟੀ 6 ਅਤੇ ਪੁਲਿਸ ਲਾਈਨ ਤਰਨਤਾਰਨ ਫੀਡਰ ਸ਼ਾਮਲ ਹਨ।
ਇਨ੍ਹਾਂ ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ ਕੁੱਲ ਸੱਤ ਘੰਟੇ ਬਿਜਲੀ ਗੁੱਲ ਰਹੇਗੀ।ਇਹ ਜਾਣਕਾਰੀ ਉਪ ਮੰਡਲ ਅਫ਼ਸਰ (SDO) ਸ਼ਹਿਰੀ ਤਰਨਤਾਰਨ ਨਰਿੰਦਰ ਸਿੰਘ, ਇੰਜੀ. ਗੁਰਭੇਜ ਸਿੰਘ ਢਿੱਲੋਂ (JE) ਅਤੇ ਇੰਜੀ. ਮਨਜੀਤ ਸਿੰਘ (JE) ਵੱਲੋਂ ਦਿੱਤੀ ਗਈ ਹੈ।
ਬਿਜਲੀ ਕਟੌਤੀ ਕਾਰਨ ਕਾਜ਼ੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਰਾਈਟ ਸਾਈਡ, ਗਲੀ ਜਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੇਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜ਼ੀਕੋਟ, ਪੱਡਾ ਕਲੋਨੀ, ਕੋਹਾੜ ਅਹਾਤਾ, ਗ੍ਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੇਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀ ਪ੍ਰਭਾਵਿਤ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















