Punjab :ਤਰਨ ਤਾਰਨ ਵਿਖੇ ਦਰਦਨਾਕ ਘਟਨਾ! ਵਿਅਕਤੀ ਨੇ ਸਰੋਵਰ ‘ਚ ਮਾਰੀ ਛਾਲ, ਭਾਲ ਜਾਰੀ
ਤਰਨ ਤਾਰਨ, 17 ਅਪ੍ਰੈਲ (ਵਿਸ਼ਵ ਵਾਰਤਾ): ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸਰੋਵਰ ਵਿਚ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ ਉਥੇ ਮੌਜੂਦ ਸੰਗਤਾਂ ਅਤੇ ਸੇਵਾਦਾਰਾਂ ਨੇ ਪਾਣੀ ਵਿਚ ਉਤਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਕੋਈ ਪਤਾ ਨਾ ਲੱਗ ਸਕਿਆ।
ਦੱਸ ਦਈਏ ਕਿ ਅੱਜ ਮੱਸਿਆ ਦਾ ਸ਼ੁਭ ਦਿਹਾੜਾ ਹੈ ਜਿਸ ਕਾਰਨ ਦਰਬਾਰ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਪੁੱਜਦੀਆਂ ਹਨ। ਅੱਜ ਮੱਸਿਆ ਦੇ ਦਿਹਾੜੇ ਮੌਕੇ ਦਰਬਾਰ ਸਾਹਿਬ ਵਿਖੇ ਦੁਪਹਿਰ ਦੇ ਸਮੇਂ ਇਹ ਵਿਅਕਤੀ ਦੀਵਾਨ ਹਾਲ ਦੇ ਵਿੱਚ ਬੈਠ ਬਾਣੀ ਸੁਣ ਰਿਹਾ ਸੀ ਇਸ ਤੋਂ ਬਾਅਦ ਉਹ ਅਚਾਨਕ ਸਰੋਵਰ ਵੱਲ ਚਲਾ ਗਿਆ ਅਤੇ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੰਗਤਾਂ ਵੱਲੋਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਵਿਅਕਤੀ ਬਹੁਤ ਅੱਗੇ ਚਲਾ ਜਾਂਦਾ ਹੈ ਕਿਉਂਕਿ ਤਰਨ ਤਾਰਨ ਦੇ ਦਰਬਾਰ ਸਾਹਿਬ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ ਅਤੇ ਇਸ ਦੀ ਗਹਿਰਾਈ ਵੀ ਤਕਰੀਬਨ 40 ਤੋਂ 50 ਫੁੱਟ ਦੱਸੀ ਜਾ ਰਹੀ ਹੈ। ਜਿਸ ਕਾਰਨ ਉਕਤ ਵਿਅਕਤੀ ਨੂੰ ਲੱਭਣ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਉਕਤ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ। ਵਿਅਕਤੀ ਦੀ ਭਾਲ ਲਈ ਹਰੀਕੇ ਪੱਤਣ ਦਰਿਆ ਨੇੜਿਓਂ ਗੋਤਾਖੋਰ ਬੁਲਾਏ ਗਏ ਹਨ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























