PUNJAB : ਮੰਤਰੀ ਧਾਲੀਵਾਲ ਨੇ BSF ਜੁਆਨਾਂ ਨੂੰ ਸਲੂਟ ਦੇ ਕੇ ਤਣਾਓ ਤੇ ਸੰਕਟ ਦੀ ਘੜੀ ‘ਚ ਮਾਨ ਸਰਕਾਰ ਤੇ ਪੰਜਾਬ ਦੀ ਜਨਤਾ ਵੱਲੋਂ ਕੀਤਾ ਇਕਜੁੱਟਤਾ ਦਾ ਪ੍ਰਗਟਾਵਾ
ਅਜਨਾਲਾ/ ਅੰਮ੍ਰਿਤਸਰ,29 ਅਪ੍ਰੈਲ (ਵਿਸ਼ਵ ਵਾਰਤਾ) PUNJAB : ਅਜਨਾਲਾ ਸੈਕਟਰ ਦੀ ਕੌਮਾਂਤਰੀ ਸਰਹੱਦ ਨੇੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ ਦਾ ਮੂੰਹ ਤੌੜ ਜੁਆਬ ਦੇਣ ਲਈ ਵੱਖ ਵੱਖ ਨਾਕਿਆਂ ‘ਤੇ ਤਾਇਨਾਤ ਬੀ ਐਸ ਐਫ ਦੇ ਜਾਂਬਾਜ਼ ਜੁਆਨਾਂ ਨੂੰ ਜ਼ਜ਼ਬਾਤੀ ਸਲੂਟ ਦਿੰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਣਸੁਖਾਵੀਂਆਂ ਹਾਲਤਾਂ ਚ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਦਿਨੇ ਰਾਤ ਅਤਿ ਦੀ ਗਰਮੀ ਚ ਦੇਸ਼ ਭਗਤੀ ਦੀ ਭਾਵਨਾ ਨਾਲ ਸਖ਼ਤ ਡਿਊਟੀ ਦੇਣ ਦੇ ਮੱਦੇਨਜ਼ਰ ਹੀ ਲੋਕ ਆਪਣੇ ਘਰਾਂ ਚ ਏਅਰ ਕੰਡੀਸ਼ਨਾਂ, ਕੂਲਰਾਂ, ਪੱਖਿਆਂ ਹੇਠਾਂ ਸੁੱਖ ਚੈਨ ਦੀ ਨੀਂਦ ਸੌਂ ਰਹੇ ਅਤੇ ਸਿਵਲ ਨੌਕਰੀਆਂ ਤੇ ਆਪਣੇ ਆਪਣੇ ਬਿਨਾਂ ਕਿਸੇ ਡਰ, ਭੈ ਦੀ ਕਾਰੋਬਾਰ ਚਲਾ ਰਹੇ ਹਨ।

https://www.facebook.com/watch/?v=1805913616855383
ਧਾਲੀਵਾਲ ਨੇ ਸਲੂਟ ਦੇਣ ਸਮੇਂ ਬੀ ਐੱਸ ਐਫ ਨਾਲ ਆਪਣੇ ਅਤੇ ਮੁੱਖ ਮੰਤਰੀ ਸ:, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਪੰਜਾਬ ਦੇ 130 ਕਰੋੜ ਲੋਕਾਂ ਵਲੋਂ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪਹਿਲਗਾਮ ਚ ਪਾਕਿ ਪ੍ਰਸਤ ਅੱਤਵਾਦੀਆਂ ਵਲੋਂ ਨਿਰਦੋਸ਼ 26 ਸੈਲਾਨੀਆਂ ਨੂੰ ਮਾਰੇ ਜਾਣੇ ਦੇ ਘਿਨਾਉਣੇ ਕਾਰੇ ਪਿੱਛੋਂ ਸਮੁੱਚੇ ਪੰਜਾਬ ਵਾਸੀਆਂ ਚ ਪਾਕਿਸਤਾਨ ਵਿਰੁੱਧ ਹੋਰ ਡਾਹਢਾ ਗੁੱਸਾ ਵੱਧ ਗਿਆ ਹੈ ਜਦੋਂ ਕਿ ਪਾਕਿਸਤਾਨ ਵਲੋਂ ਡਰੋਂਨ ਤੇ ਘੁਸਪੈਠ ਦੀਆਂ ਸਾਜਿਸ਼ਾਂ ਤਹਿਤ ਪਹਿਲਾਂ ਹੀ ਪੰਜਾਬ ਚ ਨਸ਼ਿਆਂ ਦੇ ਫੈਲਾਏ ਅੱਤਵਾਦ ਤੇ ਸਰਹੱਦ ਪਾਰੋਂ ਹੀ ਵੱਖਵਾਦ ਗਤੀਵਿਧੀਆਂ ਚਲਾਏ ਜਾਣ ਦੇ ਨਤੀਜੇ ਵਜੋਂ ਪੰਜਾਬ ਵਾਸੀਆਂ ਚ ਭਾਰੀ ਰੋਹ ਪਾਇਆ ਜਾ ਹੈ। ਸੂਬਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੀ ਅਗਵਾਈ ਚ ਇਸ ਤਣਾਓ ਤੇ ਸੰਕਟ ਦੀ ਘੜੀ ਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਾਰਾ ਪੰਜਾਬ ਪਾਕਿਸਤਾਨ ਦੀਆਂ ਭਾਰਤ ਵਿਰੁੱਧ ਨਾਪਾਕ ਹਰਕਤਾਂ ਨੂੰ ਭਾਂਝ ਦੇਣ ਬੀ. ਐੱਸ. ਐੱਫ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























