• Latest
  • Trending
PUNJAB : ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਦੀ ਸਾਹਿੱਤਕ ਦੇਣ ਸੰਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂਂ ਜਗਰਾਉਂ ‘ਚ ਵਿਚਾਰ ਗੋਸ਼ਟੀ

PUNJAB : ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਦੀ ਸਾਹਿੱਤਕ ਦੇਣ ਸੰਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂਂ ਜਗਰਾਉਂ ‘ਚ ਵਿਚਾਰ ਗੋਸ਼ਟੀ

6 months ago
Sidhu Moosewala ਕਤਲ ਕੇਸ ’ਚ ਵੱਡੀ ਅਪਡੇਟ! 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

Sidhu Moosewala ਕਤਲ ਕੇਸ ’ਚ ਵੱਡੀ ਅਪਡੇਟ! 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

11 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

51 minutes ago
Punjab: ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

Punjab: ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

1 hour ago
Parliament Budget session: ਸੰਸਦ ਦੇ ਬਾਹਰ ‘ਐਲ.ਪੀ.ਜੀ ਦੀ ਘਾਟ’ ਨੂੰ ਲੈ ਕੇ ਰੋਸ ਪ੍ਰਦਰਸ਼ਨ

Parliament Budget session: ਸੰਸਦ ਦੇ ਬਾਹਰ ‘ਐਲ.ਪੀ.ਜੀ ਦੀ ਘਾਟ’ ਨੂੰ ਲੈ ਕੇ ਰੋਸ ਪ੍ਰਦਰਸ਼ਨ

1 hour ago
MP Raghav Chadha ਨੇ ਸੰਸਦ ‘ਚ ਕਰੋੜਾਂ ਲੋਕਾਂ ਨਾਲ ਸਬੰਧਤ ਇੱਕ ਵੱਡਾ ਅਤੇ ਮਹੱਤਵਪੂਰਨ ਮੁੱਦਾ ਚੁੱਕਿਆ

MP Raghav Chadha ਨੇ ਸੰਸਦ ‘ਚ ਕਰੋੜਾਂ ਲੋਕਾਂ ਨਾਲ ਸਬੰਧਤ ਇੱਕ ਵੱਡਾ ਅਤੇ ਮਹੱਤਵਪੂਰਨ ਮੁੱਦਾ ਚੁੱਕਿਆ

2 hours ago
Cricket: ਹਾਰਦਿਕ ਪੰਡਯਾ ਖਿਲਾਫ ਹੋਈ ‘ਭਾਰਤੀ ਝੰਡੇ’ ਦਾ ਅਪਮਾਨ ਕਰਨ ਦੀ ਸ਼ਿਕਾਇਤ

Cricket: ਹਾਰਦਿਕ ਪੰਡਯਾ ਖਿਲਾਫ ਹੋਈ ‘ਭਾਰਤੀ ਝੰਡੇ’ ਦਾ ਅਪਮਾਨ ਕਰਨ ਦੀ ਸ਼ਿਕਾਇਤ

2 hours ago
Punjab ‘ਚ ਕਿਤੇ ਵੀ LPG ਗੈਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ – ਭਗਵੰਤ ਮਾਨ

Punjab ‘ਚ ਕਿਤੇ ਵੀ LPG ਗੈਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ – ਭਗਵੰਤ ਮਾਨ

3 hours ago
Cricket: ਟੀ-20 ਵਿਸ਼ਵ ਕੱਪ ਤੋਂ ਬਾਅਦ ICC ਨੇ ਰੈਂਕਿੰਗ ਜਾਰੀ ਕੀਤੀ, ਪੜ੍ਹੋ ਵੇਰਵਾ

Cricket: ਟੀ-20 ਵਿਸ਼ਵ ਕੱਪ ਤੋਂ ਬਾਅਦ ICC ਨੇ ਰੈਂਕਿੰਗ ਜਾਰੀ ਕੀਤੀ, ਪੜ੍ਹੋ ਵੇਰਵਾ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
International: ਬਰਤਾਨੀਆ ਦੀ ਸੰਸਦ ‘ਚੋਂ 700 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ, ਪੜ੍ਹੋ ਵੇਰਵਾ

International: ਬਰਤਾਨੀਆ ਦੀ ਸੰਸਦ ‘ਚੋਂ 700 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ, ਪੜ੍ਹੋ ਵੇਰਵਾ

5 hours ago
Punjab Weather: ਪੰਜਾਬ ਵਿੱਚ ਅਚਾਨਕ ਬਦਲਿਆ ਮੌਸਮ, ਅੰਮ੍ਰਿਤਸਰ ‘ਚ ਪਿਆ ਮੀਂਹ

Punjab Weather: ਪੰਜਾਬ ਵਿੱਚ ਅਚਾਨਕ ਬਦਲਿਆ ਮੌਸਮ, ਅੰਮ੍ਰਿਤਸਰ ‘ਚ ਪਿਆ ਮੀਂਹ

5 hours ago
Iran War: ਇਜ਼ਰਾਈਲੀ ਹਮਲੇ ‘ਚ ਜ਼ਖਮੀ ਹੋਏ ਈਰਾਨ ਦੇ ਨਵੇਂ ਸੁਪਰੀਮ ਲੀਡਰ

Iran War: ਇਜ਼ਰਾਈਲੀ ਹਮਲੇ ‘ਚ ਜ਼ਖਮੀ ਹੋਏ ਈਰਾਨ ਦੇ ਨਵੇਂ ਸੁਪਰੀਮ ਲੀਡਰ

5 hours ago
Hindi News
English News
Thursday, March 12, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

PUNJAB : ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਦੀ ਸਾਹਿੱਤਕ ਦੇਣ ਸੰਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂਂ ਜਗਰਾਉਂ ‘ਚ ਵਿਚਾਰ ਗੋਸ਼ਟੀ

September 22, 2025
in ਖਬਰਾਂ, ਪੰਜਾਬ
PUNJAB : ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਦੀ ਸਾਹਿੱਤਕ ਦੇਣ ਸੰਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂਂ ਜਗਰਾਉਂ ‘ਚ ਵਿਚਾਰ ਗੋਸ਼ਟੀ

PUNJAB : ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰਸੀਪਲ ਤਖ਼ਤ ਸਿੰਘ ਦੀ ਸਾਹਿੱਤਕ ਦੇਣ ਸੰਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂਂ ਜਗਰਾਉਂ ‘ਚ ਵਿਚਾਰ ਗੋਸ਼ਟੀ

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ ਪ੍ਰਧਾਨਗੀ 

ਜਗਰਾਓਂ (ਲੁਧਿਆਣਾ),22ਸਤੰਬਰ(ਵਿਸ਼ਵ ਵਾਰਤਾ) PUNJAB :  ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਸਾਹਿਤ ਸਭਾ ਜਗਰਾਉਂ ਦੇ ਸਹਿਯੋਗ ਨਾਲ ਪੁਲਿਸ ਵੈਲਫੇਅਰ ਐਸੋਸੀਏਸ਼ਨ ਹਾਲ ਜਗਰਾਉਂ ਵਿਖੇ ਉਸਤਾਦ ਗ਼ਜ਼ਲਗੋ ਪ੍ਰਿੰਸੀਪਲ ਤਖਤ ਸਿੰਘ ਦੇ ਜੀਵਨ ਅਤੇ ਸਾਹਿੱਤਕ ਦੇਣ ਬਾਰੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ।

ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਕਾਰ ਤ੍ਰੈਲੋਚਨ ਲੋਚੀ ਵੱਲੋਂ ਪਿੰਸੀਪਲ ਤਖ਼ਤ ਸਿੰਘ ਜੀ ਦੀ ਗ਼ਜ਼ਲ ਦੇ ਗਾਇਨ ਨਾਲ਼ ਹੋਈ । ਇਸ ਮੌਕੇ ਪੇਪਰ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾੑ ਸ਼ਮਸ਼ੇਰ ਮੋਹੀ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਗ਼ਜ਼ਲ ਨੂੰ ਪੰਜਾਬੀ ਦਾ ਮੌਲਿਕ ਰੰਗ ਪ੍ਰਦਾਨ ਕਰਕੇ ਇਤਿਹਾਸਕ ਕਾਰਜ ਕਰਦਾ ਹੈ। ਉਸ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਲਈ ਮਿਸਾਲੀ ਕਾਰਜ ਕੀਤਾ। ਉਸਦੀ ਗ਼ਜ਼ਲ ਕਲਾ ਅਤੇ ਵਸਤੂ ਪੱਖ ਦੋਵੇਂ ਪੱਖਾਂ ਤੋਂ ਸਫਲ ਹੈ।

ਨੌਜਵਾਨ ਆਲੋਚਕ ਡਾ ਦੀਪਕ ਧਲੇਵਾਂ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਅਤੇ ਉਸਦੇ ਭਵਿੱਖ ਲਈ ਗੌਲਣਯੋਗ ਕਾਰਜ ਕੀਤਾ। ਪਰੰਪਰਕ ਗ਼ਜ਼ਲ ਦੀ ਥਾਂ ਪੰਜਾਬੀ ਗ਼ਜ਼ਲ ਨੂੰ ਮੌਲਿਕ ਮੁਹਾਵਰਾ ਦਿੱਤਾ। ਬਹੁਪੱਖੀ ਲੇਖਕ ਅਤੇ ਅਕੈਡਮੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਦੀਆਂ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਬੀਤੇ ਸਮੇਂ ਵਿਚ ਹੋਏ ਸਮਾਗਮਾਂ ਦੀ ਜਾਣਕਾਰੀ ਦਿੱਤੀ । ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਤੇ ਪੰਜਾਬੀ ਕਵੀ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਦੀ ਗ਼ਜ਼ਲ ਮਨੁੱਖ ਦੀ ਅਰਧਚੇਤਨ ਰਾਹੀਂ ਦਸਦੀ ਹੈ ਕਿ ਬਹੁਪੱਖੀ ਜਗਿਆਸਾਵਾਂ ਰਾਹੀਂ ਮਨੁੱਖ ਸੰਤਾਪ ਭੋਗ ਰਿਹਾ ਹੈ । ਕਈ ਸਾਰਥਿਕ ਕਰਨਾ ਚਾਹੁੰਦਾ ਵੀ ਪੰਧ ਤੋਂ ਥਿੜਕ ਜਾਂਦਾ ਹੈ ।

ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਤ੍ਰੈਕਾਲ- ਦਰਸ਼ੀ ਪੰਜਾਬੀ ਗ਼ਜ਼ਲਕਾਰ ਸੀ। ਜਿਸਦੀਆਂ ਜੜ੍ਹਾਂ ਫਾਰਸੀ , ਉਰਦੂ ਗ਼ਜ਼ਲ ਰਵਾਇਤ ਵਿਚ ਹਨ । ਉਹ ਵਰਤਮਾਨ ਨੂੰ ਬਦਲ ਰਹੇ ਸਮਾਜਕ ਤੇ ਰਾਜਨੀਤਕ ਵਰਤਾਰੇ ਦੇ ਪ੍ਰਿਜ਼ਮ ਰਾਹੀਂ ਵੇਖਦਾ ਹੈ ਅਤੇ ਉਸਦੀ ਭਵਿੱਖ ਮੁਖੀ ਨੀਝ ਚੰਗਾ ਸਾਫ਼ ਸੁਥਰਾ ਸੁੱਚਾ ਪੰਜਾਬੀ ਮਨ ਉਸਾਰਨ ਦਾ ਸੀ, ਜੋ ਇਸ ਧਰਤੀ ਦੀ ਮਾਣ ਮਰਿਆਦਾ ਅਤੇ ਸਦੀਆਂ ਪੁਰਾਣੀ ਵਿਰਾਸਤ ਨੂੰ ਆਤਮਸਾਤ ਕਰਕੇ ਅੱਗੇ ਵਧਿਆ ਜਾ ਸਕੇ।

ਉਨ੍ਹਾਂ ਪ੍ਹਿੰਃ ਤਖ਼ਤ ਸਿੰਘ ਨਾਲ 1972 ਤੋਂ ਆਖ਼ਰੀ ਸਵਾਸਾਂ ਤੀਕ ਗ਼ੂਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਪ੍ਹਿੰਃ ਤਖ਼ਤ ਸਿੰਘ ਦੇ ਨਾਮਵਰ ਸ਼ਾਗਿਰਦਾਂ ਕੇਸਰ ਸਿੰਘ ਨੀਰ, ਮਹਿੰਦਰਦੀਪ ਗਰੇਵਾਲ, ਕੁਲਵਿੰਦਰ, ਸੁਰਿੰਦਰ ਸੀਰਤ, ਅਸਲਮ ਹਬੀਬ, ਖਾਲਿਦ ਕਿਫਾਇਤ, ਰਾਜਿੰਦਰ ਪਰਦੇਸੀ, ਪ੍ਰੀਤ ਮਹਿੰਦਰ ਤਿਵਾੜੀ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ 1977 ਤੋਂ 1983 ਤੀਕ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਦੀ ਸੇਵਾ ਦੌਰਾਨ ਮੈਂ ਪ੍ਰਿੰੑ ਤਖ਼ਤ ਸਿੰਘ ਜੀ ਦੇ ਸਹਿਯੋਗ ਅਤੇ ਕਾਲਿਜ ਪ੍ਹਿੰਸੀਪਲ ਪ੍ਰੇਮ ਸਿੰਘ ਬਜਾਜ ਦੀ ਸਰਪ੍ਰਸਤੀ ਸਦਕਾ ਕਾਲਿਜ ਵਿੱਚ ਵੱਡੇ ਵੱਡੇ ਕਵੀ ਦਰਬਾਰ ਤੇ ਸਾਹਿੱਤਕ ਸਮਾਗਮ ਕਰਵਾ ਸਕਿਆ।

ਮੰਚ ਸੰਚਾਲਨ ਗ਼ਜ਼ਲਕਾਰ ਰਾਜਦੀਪ ਸਿੰਘ ਤੂਰ ਨੇ ਕਰਦਿਆਂ ਜਗਰਾਉਂ ਦੀ ਸਾਹਿੱਤਕ ਦੇਣ ਦਾ ਵੀ ਨਾਲੋ ਨਾਲ ਜ਼ਿਕਰ ਕੀਤਾ। । ਧੰਨਵਾਦ ਦੇ ਸ਼ਬਦ ਬੋਲਦਿਆਂ ਮੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਨੇ ਸ. ਬੂਟਾ ਸਿੰਘ ਚੌਹਾਨ ਰਾਹੀਂ ਭਾਰਤੀ ਸਾਹਿੱਤ ਅਕਾਡਮੀ ਦਿੱਲੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਪ੍ਰਿੰਸੀਪਲ ਤਖ਼ਤ ਸਿੰਘ ਜੀ ਬਾਰੇ ਕੌਮੀ ਪੱਧਰ ਦਾ ਸਮਾਗਮ ਰਚਾਇਆ ਹੈ।

ਇਸ ਮੌਕੇ ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਿਰ ਬਰਨਾਲਾ,ਨਾਵਲਕਾਰ ਹਰਬੰਸ ਸਿੰਘ ਅਖਾੜਾ, ਕਵੀ ਹਰਕੋਮਲ ਸਿੰਘ ਬਰਿਆਰ, ਪੰਜਾਬੀ ਕਹਾਣੀਕਾਰ ਅਜੀਤ ਪਿਆਸਾ, ਪ੍ਰੋ. ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ, ਅਰਸ਼ਦੀਪ ਪਾਲ ਸਿੰਘ, ਨਾਮਵਰ ਹਿੰਦੀ ਕਵੀ ਜੋਗਿੰਦਰ ਆਜ਼ਾਦ , ਪ੍ਰਸਿੱਧ ਵਿਦਵਾਨ ਐਚ ਐਸ ਡਿੰਪਲ, ਕੁਲਦੀਪ ਲੋਹਟ, ਕਹਾਣੀਕਾਰ ਸਤਵਿੰਦਰ ਕੌਰ ਕੁੱਸਾ, ਪ੍ਰਿੰ . ਦਲਜੀਤ ਕੌਰ ਹਠੂਰ, ਗੁਰਦੀਪ ਸਿੰਘ ਹਠੂਰ ਬੈਂਕਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਸ. ਸਹਿਜਪ੍ਰੀਤ ਸਿੰਘ ਮਾਂਗਟ, ਦਰਸ਼ਨ ਸਿੰਘ ਬੋਪਾਰਾਏ , ਕੈਪਟਨ ਪੂਰਨ ਸਿੰਘ ਗਗੜਾ, ਜਗਦੀਸ਼ ਪਾਲ ਮਹਿਤਾ, ਪੰਜਾਬੀ ਕਵੀ ਸਰਬ ਸ਼੍ਰੀ ਰਾਕੇਸ਼ ਤੇਜਪਾਲ ਜਾਨੀ , ਮੀਤ ਅਨਮੋਲ ਤੇ ਕਰਮਜੀਤ ਗਰੇਵਾਲ ਲਲਤੋਂ ਤੋਂ ਇਲਾਵਾ ਮੈਡਮ ਅਮਰਜੀਤ ਕੌਰ ਵੀ ਹਾਜ਼ਰ ਸਨ ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjab
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Sidhu Moosewala ਕਤਲ ਕੇਸ ’ਚ ਵੱਡੀ ਅਪਡੇਟ! 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

Sidhu Moosewala ਕਤਲ ਕੇਸ ’ਚ ਵੱਡੀ ਅਪਡੇਟ! 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

by Jaspreet Kaur
March 12, 2026
0

Sidhu Moosewala ਕਤਲ ਕੇਸ ’ਚ ਵੱਡੀ ਅਪਡੇਟ! 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ ਚੰਡੀਗੜ੍ਹ, 12 ਮਾਰਚ 2026 (ਵਿਸ਼ਵ ਵਾਰਤਾ) – ਮਰਹੂਮ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 12, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 12 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ...

Punjab: ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

Punjab: ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

by Ranjit Singh
March 12, 2026
0

Punjab: ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ...

Parliament Budget session: ਸੰਸਦ ਦੇ ਬਾਹਰ ‘ਐਲ.ਪੀ.ਜੀ ਦੀ ਘਾਟ’ ਨੂੰ ਲੈ ਕੇ ਰੋਸ ਪ੍ਰਦਰਸ਼ਨ

Parliament Budget session: ਸੰਸਦ ਦੇ ਬਾਹਰ ‘ਐਲ.ਪੀ.ਜੀ ਦੀ ਘਾਟ’ ਨੂੰ ਲੈ ਕੇ ਰੋਸ ਪ੍ਰਦਰਸ਼ਨ

by Jaspreet Kaur
March 12, 2026
0

Parliament Budget session: ਸੰਸਦ ਦੇ ਬਾਹਰ 'ਐਲ.ਪੀ.ਜੀ ਦੀ ਘਾਟ' ਨੂੰ ਲੈ ਕੇ ਰੋਸ ਪ੍ਰਦਰਸ਼ਨ ਨਵੀ ਦਿੱਲੀ, 12 ਮਾਰਚ (ਵਿਸ਼ਵ ਵਾਰਤਾ):...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 