Parliament Budget session: ਸੰਸਦ ਦੇ ਬਾਹਰ ‘ਐਲ.ਪੀ.ਜੀ ਦੀ ਘਾਟ’ ਨੂੰ ਲੈ ਕੇ ਰੋਸ ਪ੍ਰਦਰਸ਼ਨ
ਨਵੀ ਦਿੱਲੀ, 12 ਮਾਰਚ (ਵਿਸ਼ਵ ਵਾਰਤਾ): ਸੰਸਦ ਕੰਪਲੈਕਸ ਵਿੱਚ ਰਾਹੁਲ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਿਲੰਡਰ ਸੰਕਟ ‘ਤੇ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ ਨੇ ‘ਨਰਿੰਦਰ ਵੀ ਗਾਇਬ, ਸਿਲੰਡਰ ਵੀ ਗਾਇਬ’ ਦੇ ਨਾਅਰੇ ਲਗਾਏ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਵਪਾਰਕ ਐਲਪੀਜੀ ਸਿਲੰਡਰਾਂ ਦੀ ਘਾਟ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਦਿਆਂ ਇਸ ਸਬੰਧ ਵਿੱਚ ਸਰਕਾਰ ਤੋਂ ਜਵਾਬ ਮੰਗਿਆ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਲਪੀਜੀ ਦੀ ਘਾਟ ਬਾਰੇ ਚਿੰਤਾਵਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਘਬਰਾਉਣ ਲਈ ਨਹੀਂ ਕਹਿ ਰਹੇ ਹਨ ਪਰ ਖੁਦ “ਬਿਲਕੁਲ ਵੱਖਰੇ ਕਾਰਨਾਂ” ਕਰਕੇ ਚਿੰਤਤ ਹਨ। ਉਹ ਐਪਸਟੀਨ ਮਾਮਲੇ ਨੂੰ ਲੈ ਕੇ ਘਬਰਾਏ ਹੋਏ ਹਨ, ਉਹ ਅਡਾਨੀ ਮਾਮਲੇ ਨੂੰ ਲੈ ਕੇ ਘਬਰਾਏ ਹੋਏ ਹਨ, ਉਹ ਸਦਨ ਦੇ ਅੰਦਰ ਨਹੀਂ ਆ ਪਾ ਰਹੇ ਹਨ।” ਦੱਸ ਦਈਏ ki ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਅੱਜ ਦੇਸ਼ ਵਿੱਚ ਤੇਲ ਅਤੇ ਗੈਸ ਦੀ ਸਪਲਾਈ ‘ਤੇ ਬੋਲਣਗੇ। ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਸ਼ਿਪਿੰਗ ਰੂਟ ਪ੍ਰਭਾਵਿਤ ਹੋਏ ਹਨ, ਸਰਕਾਰ ਸੰਸਦ ਨੂੰ ਇਸਦੇ ਅਸਰ ਬਾਰੇ ਜਾਣਕਾਰੀ ਦੇਵੇਗੀ।























