Punjab: ਜਦੋਂ ਪੰਜਾਬ ਦੇ ਗਿੱਲ ਲੇਖਕ ਹੋਏ ਇਕੱਠੇ, ਪੰਜਾਬੀਅਤ ਬਾਰੇ ਹੋਈਆਂ ਖੁੱਲ੍ਹ ਕੇ ਵਿਚਾਰਾਂ
ਲੁਧਿਆਣਾ 13 ਦਸੰਬਰ 2025 – ਪੰਜਾਬ (Punjab) ਦੇ ਦੋ ਨਾਮੀ ‘ਗਿੱਲ ਲੇਖਕ’ ਅੱਜ ਇੱਕ ਲੰਮੇ ਵਕਫ਼ੇ ਬਾਅਦ ਇਕੱਠੇ ਹੋਏ। ਉਨ੍ਹਾਂ ਦੀ ਇਸ ਮਿਲਣੀ ਦੌਰਾਨ ਪੰਜਾਬੀਅਤ ਦੇ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਇਸ ਦੌਰਾਨ ਅੱਜ ਡਿਪਟੀ ਡਾਇਰੈਕਟਰ ਪ੍ਰੈਸ ਅਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੇ ਮਾਤਾ ਤੇ ਪਿਤਾ ਸੁਰਜੀਤ ਸਿੰਘ ਗਿੱਲ ਡੈਲਸ (ਅਮਰੀਕਾ) ਤੋਂ ਭਾਰਤ ਫੇਰੀ ਦੌਰਾਨ ਅੱਜ ਸਵੇਰੇ ਗੁਰਭਜਨ ਗਿੱਲ ਨੂੰ ਘਰ ਮਿਲਣ ਆਏ। ਉਹ (ਸੁਰਜੀਤ ਸਿੰਘ ਗਿੱਲ) ਆਪ ਵੀ ਅਕਸਰ ਪੰਜਾਬੀ ਅਖਬਾਰਾਂ ਲਈ ਲਿਖਦੇ ਰਹਿੰਦੇ ਹਨ।

ਇਸ ਦੌਰਾਨ ਲੇਖਕ ਨਵਦੀਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਮਾਤਾ ਤੇ ਪਿਤਾ ਤੋਂ ਇਲਾਵਾ ਪੰਜਾਬ ਦੇ ਨਾਮੀ ਸਾਹਿਤਕਾਰ ਅਤੇ ਲੇਖਕ ਗੁਰਭਜਨ ਗਿੱਲ ਅਤੇ ਉਨ੍ਹਾਂ ਦੇ ਬੇਟੇ ਪੁਨੀਤ (ਜੋ ਕਿ ਲੁਧਿਆਣਾ ਦੇ DPRO ਹਨ) ਵੀ ਮੌਜੂਦ ਸਨ। ਦੋਵਾਂ ਪਰਿਵਾਰਾਂ ਦੀ ਇਸ ਮਿਲਣੀ ਦੌਰਾਨ ਡੈਲਸ ਤੇ ਬਰਨਾਲਾ ਵੱਸਦੇ ਮਿੱਤਰ ਪਿਆਰਿਆਂ ਬਾਰੇ ਗੱਲਾਂ ਹੋਈਆਂ। ਇਸ ਤੋਂ ਇਲਾਵਾਂ ਪੰਜਾਬ ਦੇ ਮੌਜੂਦਾਂ ਹਾਲਾਤਾਂ, ਪੰਜਾਬ ‘ਚ ਪੈਦਾ ਹੋ ਰਹੀਆਂ ਸਮੱਸਿਆਵਾਂ, ਪੰਜਾਬ ਦੇ ਭਵਿੱਖ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮਿਲਣੀ ਤੋਂ ਬਾਅਦ ਤੁਰਨ ਲੱਗਿਆਂ ਗੁਰਭਜਨ ਗਿੱਲ ਨੇ ਉਨ੍ਹਾਂ ਨੂੰ “ਅੱਖਰ ਅੱਖਰ “ਤੇ “ਤਾਰਿਆਂ ਦੀ ਗੁਜ਼ਰਗਾਹ” ਕਾਵਿ ਸੰਗ੍ਹਹਿ ਭੇਂਟ ਕੀਤੇ।
ਇਹ ਜਾਣਕਾਰੀ ਵਿਸ਼ਵ ਵਾਰਤਾ ਨੂੰ ਗੁਰਭਜਨ ਗਿੱਲ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਤਸਵੀਰ ‘ਚ ਇੱਕ ਬੰਨੇ ਨਵਦੀਪ ਹੈ ਤੇ ਦੂਸਰੇ ਬੰਨੇ ਮੇਰਾ ਪੁੱਤਰ ਪੁਨੀਤ। ਬਹੁਤੇ ਸੱਜਣਾਂ ਦੀਆਂ ਨਜ਼ਰਾਂ ਵਿੱਚ ਦੋਵੇਂ ਹੀ ਮੇਰੇ ਪੁੱਤਰ ਹਨ। ਪਰਸੋਂ ਚੌਥ ਕੋਈ ਸੱਜਣ ਮੈਨੂੰ ਕਹਿ ਰਿਹਾ ਸੀ, ਤੁਸੀਂ ਚੰਗਾ ਕੀਤਾ, ਦੋਵੇਂ ਮੁੰਡੇ ਇੰਡੀਆ ਵਿੱਚ ਹੀ ਰੱਖੇ। ਪੁੱਤਰ ਜਿੰਨੇ ਪਿਆਰੇ ਨਵਦੀਪ ਦੀ ਮੁਹੱਬਤ ਦਾ ਹੀ ਪ੍ਰਤਾਪ ਹੈ ਕਿ ਬਹੁਤੇ ਲੋਕ ਉਸਨੂੰ ਮੇਰਾ ਬੱਚਾ ਮੰਨਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























