• Latest
  • Trending
Punjab Floods: ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਚੌਹਾਨ

Punjab Floods: ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਚੌਹਾਨ

12 months ago
ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

48 minutes ago
ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

1 hour ago
ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

2 hours ago
ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
ਅਲਾਸਕਾ ‘ਚ ਵੱਡਾ ਜਹਾਜ਼ ਹਾਦਸਾ: 4 ਦੀ ਮੌਤ

ਅਲਾਸਕਾ ‘ਚ ਵੱਡਾ ਜਹਾਜ਼ ਹਾਦਸਾ: 4 ਦੀ ਮੌਤ

4 hours ago
ਆਮ ਆਦਮੀ ਪਾਰਟੀ ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਆਮ ਆਦਮੀ ਪਾਰਟੀ ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

4 hours ago
ਕਾਨਪੁਰ ’ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ; ਪਾਇਲਟ ਅਤੇ ਟ੍ਰੇਨੀ ਦੀ ਮੌਤ

ਕਾਨਪੁਰ ’ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ; ਪਾਇਲਟ ਅਤੇ ਟ੍ਰੇਨੀ ਦੀ ਮੌਤ

4 hours ago
ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

6 hours ago
‘Provided strength and comfort’: ਨੇਪਾਲ ਨੇ ਅਚਾਨਕ ਹੜ੍ਹਾਂ ਤੋਂ ਬਾਅਦ ਇਕਜੁੱਟਤਾ ਅਤੇ ਸਹਾਇਤਾ ਲਈ ਭਾਰਤ ਦਾ ਕੀਤਾ ਧੰਨਵਾਦ

‘Provided strength and comfort’: ਨੇਪਾਲ ਨੇ ਅਚਾਨਕ ਹੜ੍ਹਾਂ ਤੋਂ ਬਾਅਦ ਇਕਜੁੱਟਤਾ ਅਤੇ ਸਹਾਇਤਾ ਲਈ ਭਾਰਤ ਦਾ ਕੀਤਾ ਧੰਨਵਾਦ

6 hours ago
ਬੱਸ ਅਤੇ ਆਟੋ-ਰਿਕਸ਼ਾ ਦੀ ਭਿਆਨਕ ਟੱਕਰ : 7 ਦੀ ਮੌਤ, ਕਈ ਜ਼ਖਮੀ

ਬੱਸ ਅਤੇ ਆਟੋ-ਰਿਕਸ਼ਾ ਦੀ ਭਿਆਨਕ ਟੱਕਰ : 7 ਦੀ ਮੌਤ, ਕਈ ਜ਼ਖਮੀ

6 hours ago
ਸੀਨੀਅਰ ਪ੍ਰੈਸ ਫੋਟੋਗ੍ਰਾਫਰ ਸੁਖਵਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ; ਪਾਠ ਦਾ ਭੋਗ 30 ਅਗਸਤ ਨੂੰ

ਸੀਨੀਅਰ ਪ੍ਰੈਸ ਫੋਟੋਗ੍ਰਾਫਰ ਸੁਖਵਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ; ਪਾਠ ਦਾ ਭੋਗ 30 ਅਗਸਤ ਨੂੰ

6 hours ago
Hindi News
English News
Thursday, August 27, 2026
No Result
View All Result
34 °c
Chandigarh
31 ° Fri
32 ° Sat
33 ° Sun
32 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab Floods: ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਚੌਹਾਨ

September 4, 2025
in ਖਬਰਾਂ, ਪੰਜਾਬ
Punjab Floods: ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਚੌਹਾਨ

Punjab Floods: ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਚੌਹਾਨ

ਅੰਮ੍ਰਿਤਸਰ/ ਅਜਨਾਲਾ/ ਰਾਜਾਸਾਂਸੀ, 4 ਸਤੰਬਰ 2025 (ਵਿਸ਼ਵ ਵਾਰਤਾ)- ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ‘ਚ ਰਾਵੀ ਦਰਿਆ ਦੇ ਭਿਆਨਕ ਹੜਾਂ (Punjab Floods) ਦੀ ਮਾਰ ਝੱਲ ਰਹੇ ਹੜ ਪੀੜਤਾਂ ਦੀ ਸਾਰ ਸੁੱਧ ਲੈਣ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਕੌਮਾਂਤਰੀ ਸਰਹੱਦੀ ਤੇ ਰਾਵੀ ਦਰਿਆ ਦੇ ਹੜਾਂ ਦੇ ਆਫਰੇ ਪਾਣੀ ਨਾਲ ਬੁਰੀ ਤਰਾਂ ਝੰਭੇ ਪਿੰਡ ਘੋਹਨੇਵਾਲਾ ਵਿਖੇ ਅੱਜ ਕੇਂਦਰੀ ਖੇਤੀ ਮੰਤਰੀ ਤੇ ਕਿਸਾਨ ਭਲਾਈ ਮੰਤਰੀ ਸ਼ਿਵ ਰਾਜ ਚੌਹਾਨ ਉਚੇਚੇ ਤੌਰ ਤੇ ਪੁੱਜੇ, ਜਿੱਥੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਮੰਤਰੀਆਂ , ਸਾਬਕਾ ਮੰਤਰੀਆਂ , ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸਮੁੱਚੇ ਜ਼ਿਲਾ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਵਲੋਂ ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣ, ਕੀਮਤੀ ਜਾਨਾਂ ਪਹੁੰਚਾਉਣ ਅਤੇ ਪੁਨਰਵਾਸ ਕਾਰਜਾਂ ਲਈ ਕੀਤੀ ਜਾ ਰਹੀ ਲੋੜੀਂਦੀ ਸਹਾਇਤਾ ਦੀਆਂ ਗਰਾਊਂਡ ਜ਼ੀਰੋ ਤੇ ਹਕੀਕਤਾਂ ਸਮੇਤ ਇਸ ਨਾਜੁਕ ਘੜੀ ‘ਚ ਗਵਰਨਰ ਪੰਜਾਬ, ਫੌਜ, ਬੀਐਸਐਫ , ਐਨਡੀਆਰਐਫ, ਹੋਰ ਸਰਕਾਰੀ ਏਜੰਸੀਆਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਵਲੋਂ ਰਾਹਤ ਕਾਰਜਾਂ ਲਈ ਨਿਭਾਈ ਜਾ ਰਹੀ ਸੰਤੁਸ਼ਟੀਜਨਕ ਭੂਮਿਕਾ ਤੋਂ ਜਾਣੂੰ ਕਰਵਾਇਆ।

ਜਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਮੌਕੇ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਕੇਂਦਰੀ ਮੰਤਰੀ ਕੋਲ ਇਨ੍ਹਾਂ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਉਪਾਵਾਂ ‘ਚ ਕੇਂਦਰ ਸਰਕਾਰ ਦੇ ਫੌਰੀ ਸਮਰਥਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਭਾਰਤ –ਪਾਕਿ ਕੌਮਾਂਤਰੀ ਕਰੀਬ 49 ਕਿਲੋਮੀਟਰ ਲੰਮੀ ਸਰਹੱਦ ‘ਤੇ ਵਿਧਾਨ ਸਭਾ ਹਲਕਾ ਅਜਨਾਲਾ ਸਥਿਤ ਹੋਣ ਦੇ ਨਾਲ ਇਸੇ ਕੌਮਾਂਤਰੀ ਸਰਹੱਦ ਦੇ ਨਾਲ ਨਾਲ ਕੌਮਾਂਤਰੀ ਰਾਵੀ ਦਰਿਆ ਦਾ ਬਰਸਾਤਾਂ ‘ਚ ਫਨੀਅਰ ਸੱਪ ਵਾਗੂੰ ਸ਼ੂਕਦਾ ਪਾਣੀ ਲਗਭਗ ਹਰ ਸਾਲ ਹਲਕਾ ਅਜਨਾਲਾ ਲਈ ਜਾਨੀ ਮਾਲੀ ਨੁਕਸਾਨ ਦੀ ਬਰਬਾਦੀ ਲਿਆਉਂਦਾ ਹੈ।

ਜਦੋਂਕਿ ਇਸ ਸਰਹੱਦੀ ਤੇ ਰਾਵੀ ਦਰਿਆ ਖਿੱਤੇ ਦੇ ਪੇਂਡੂ ਤੇ ਨੀਮ ਸ਼ਹਿਰਾਂ ‘ਚ ਵੱਸੋਂ ਰੱਖਦੇ ਨਾਗਰਿਕ ਬੀਐਸਐਫ ਪਿੱਛੋਂ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ , ਡਰੋਨ ਰਾਹੀਂ ਨਸ਼ਿਆਂ, ਹਥਿਆਰਾਂ ਤੇ ਘੁਸਪੈਠ ਆਦਿ ਨੂੰ ਫੇਲ੍ਹ ਕਰਨ ਲਈ ਬੀਐਸਐਫ , ਪੰਜਾਬ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ‘ਚ ਦੂਸਰੀ ਸੁਰੱਖਿਆ ਪੰਕਤੀ ਵਜੋਂ ਦੇਸ਼ ਦੀ ਏਕਤਾ ਅਖੰਡਤਾ ਦੀ ਮਜ਼ਬੂਤੀ ਲਈ ਹਮੇਸ਼ਾ ਤੱਤਪਰ ਹਨ। 1965, 1971, 1999 ਕਾਰਗਿਲ ਜੰਗਾਂ ਅਤੇ ਹਾਲ ‘ਚ ਹੀ ਅਪਰੇਸ਼ਨ ਸਿੰਦੂਰ ਦੌਰਾਨ ਵੀ ਇਹ ਸਰਹੱਦੀ ਲੋਕ ਗੁਆਂਢੀ ਮੁਲਕ ਦੀਆਂ ਸਾਜਿਸ਼ਾਂ ਦੇ ਦੰਦ ਖੱਟੇ ਕਰਨ ਲਈ ਮਜ਼ਬੂਤ ਚਟਾਨ ਵਾਂਗ ਬੀਐਸਐਫ ਦੇ ਨਾਲ ਖੜੇ ਰਹੇ ਹਨ।

ਉਨ੍ਹਾਂ ਨੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਨੂੰ ਜਾਣਕਾਰੀ ਦਿੱਤੀ ਕਿ ਇਸੇ ਕੌਮਾਂਤਰੀ ਰਾਵੀ ਦਰਿਆ ਦੀ ਮਾਰ ਝਲਦੇ ਅਤੇ ਕੌਮਾਂਤਰੀ ਸਰਹੱਦੀ ਖੇਤਰ ਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਦਰਮਿਆਨ ਕਿਸਾਨਾਂ ਸਮੇਤ ਖੇਤ ਮਜਦੂਰਾਂ ਵਲੋਂ ਅਜਾਦੀ ਪਿੱਛੋਂ ਇਸ ਖਿੱਤੇ ਦੀਆਂ ਬੰਜ਼ਰ ਤੇ ਬੇਆਬਾਦ ਬੇਲਿਆਂ- ਬੂਝਿਆਂ ਜੰਗਲਾਤ ਦਾ ਰੂਪ ਧਾਰਣ ਕਰ ਚੁਕੀਆਂ ਜਮੀਨਾਂ ਨੂੰ ਕਰੜੀ ਮਿਹਨਤ ਮੁਸ਼ੱਕਤ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਉਪਜਾਊ ਬਣਾਉਂਦਿਆਂ ਅੰਨ ਉਤਪਾਦਨ ਕਰਕੇ ਕੇਂਦਰੀ ਅੰਨ ਭੰਡਾਰ ‘ਚ ਵੱਡਾ ਹਿੱਸਾ ਲਗਾਤਾਰ ਪਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੁ ਰਾਮਦਾਸ ਜੀ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆ ਦੀ ਸ਼ਮੂਲੀਅਤ ਨਾਲ ਜਿੱਥੇ ਕੇਂਦਰੀ ਮੰਤਰੀ ਚੌਹਾਨ ਦਾ ਪੰਜਾਬ ਸਰਕਾਰ ਵਲੋਂ ਸੁਆਗਤ ਕੀਤਾ , ਉਥੇ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਤੇ ਰਾਹਤ ਲਈ ਪਹਿਲੇ ਪੜਾਅ ‘ਚ 2 ਹਜਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵੱਲ ਬਕਾਇਆ ਰੁਕੇ ਪਏ 60 ਹਜਾਰ ਕਰੋੜ ਰੁਪਏ ਦੇ ਫੰਡ ਵੀ ਫੌਰੀ ਤੌਰ ਤੇ ਜਾਰੀ ਕਰਵਾਉਣ ਲਈ ਮੰਗ ਪੱਤਰ ਸੌਂਪਦਿਆਂ ਸੁਹਿਰਦਤਾ ਪੂਰਨ ਅਪੀਲ ਕੀਤੀ ਕਿ ਇਹ ਰਕਮਾਂ ਜਾਰੀ ਕਰਵਾਉਣ ਲਈ ਪਹਿਲ ਕਦਮੀ ਕੀਤੀ ਜਾਵੇ।

ਮੰਗ ਪੱਤਰ ਤੇ ਵਿਸਥਾਰ ਨਾਲ ਚਰਚਾ ਕਰਦਿਆਂ ਧਾਲੀਵਾਲ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਦੱਸਿਆ ਕਿ ਹੁਣ ਕੌਮਾਂਤਰੀ ਰਾਵੀ ਦਰਿਆ ‘ਚ 1988 ਨਾਲੋਂ ਵੀ ਭਿਅੰਕਰ ਪਰਲੋ ਦੀ ਤਰਾਂ ਆਏ ਹੜਾਂ ਨੇ 38 ਵਰਿਆਂ ‘ਚ ਇਨ੍ਹਾਂ ਸਰਹੱਦੀ ਲੋਕਾਂ ਵਲੋਂ ਕਰੜੀ ਮਿਹਨਤ ਨਾਲ ਆਰਥਿਕ, ਸਮਾਜਿਕ , ਆਲੀਸ਼ਾਨ ਘਰਾਂ, ਖੇਤੀਬਾੜੀ, ਪਸ਼ੂ ਧਨ, ਛੋਟੇ ਕਾਰੋਬਾਰ, ਬਹੁਪੱਖੀ ਵਿਕਾਸ, ਸਿਹਤ, ਸਿੱਖਿਆ, ਸੜਕਾਂ, ਧੁੱਸੀ ਬੰਨ੍ਹ, ਪੁਲ-ਪੁਲੀਆਂ ਆਦਿ ਖੇਤਰਾਂ ‘ਚ ਮੱਲਾਂ ਮਾਰ ਕੇ ਪੈਰਾਂ ਸਿਰ ਖੜੇ੍ਹ ਕੀਤੇ ਗਏ ਮੂਲ ਢਾਂਚੇ ਨੂੰ ਵਿਧਾਨ ਸਭਾ ਹਲਕਾ ਅਜਨਾਲਾ ‘ਚ ਤਬਾਹੀ ਕਰਕੇ ਤਹਿਸ ਨਹਿਸ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਅਤੇ ਹੜ੍ਹਾਂ ਦੇ ਮੱਦੇਨਜ਼ਰ ਮੱਚੀ ਤਬਾਹੀ ਨੇ ਬਹੁਮੁੱਲੀਆਂ ਮਨੁੱਖੀ ਜਾਨਾਂ ਨੂੰ ਵੀ ਆਪਣੀ ਲਪੇਟ ‘ਚ ਲਿਆ ਹੈ।ਇਸ ਹੋਏ ਨੁਕਸਾਨ ਦੀ ਭਰਪਾਈ ਪਹਿਲੇ ਪੜਾਅ ‘ਚ ਕੇਂਦਰ ਸਰਕਾਰ ਵਲੋਂ 2 ਹਜਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਜਾਰੀ ਹੋਣ ਨਾਲ ਕੀਤੀ ਜਾ ਸਕੇਗੀ।

ਉਨ੍ਹਾਂ ਨੇ ਚੌਹਾਨ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਰੀਬ 2 ਮਹੀਨੇ ਪਹਿਲਾਂ ਜੁਲਾਈ ਦੇ ਪਹਿਲੇ ਹਫਤੇ ਉਨ੍ਹਾਂ (ਸ: ਧਾਲੀਵਾਲ) ਵਲੋਂ ਕੇਂਦਰ ਸਰਕਾਰ ਦੇ ਜ਼ਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨਾਲ ਨਵੀਂ ਦਿੱਲੀ ਵਿਖੇ ਉਚੇਚੀ ਮੀਟਿੰਗ ਕਰਕੇ ਉਕਤ ਹੜਾਂ ਸਮੇਤ ਹੋਰ ਸਮੱਸਿਆਵਾਂ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਉਠਾਈ ਗਈ ਸੀ।ਕੇਂਦਰੀ ਜ਼ਲ ਮੰਤਰੀ ਪਾਟਿਲ ਨੇ ਜਲਦੀ ਹੀ ਇਸ ਭਖਦੀ ਤੇ ਸੁਲਘਦੀ ਸਮੱਸਿਆ ਦਾ ਦੇਸ਼ ਹਿੱਤਾਂ ਦੇ ਮੱਦੇਨਜ਼ਰ ਹੱਲ ਕਰਨ ਲਈ ਫੰਡ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਸੀ , ਜੋ ਅਜੇ ਤੱਕ ਵਫਾ ਨਹੀਂ ਹੋਇਆ। ਬਤੌਰ ਕੇਂਦਰੀ ਮੰਤਰੀ ਹੋਣ ਦੇ ਮੱਦੇਨਜ਼ਰ ਤੁਹਾਡੇ (ਚੌਹਾਨ) ਵਲੋਂ ਆਪਣੇ ਸਾਥੀ ਮੰਤਰੀ ਪਾਟਿਲ ਕੋਲੋਂ ਵੀ ਇਸ ਸੰਬੰਧੀ ਲੋੜੀਂਦੇ ਫੰਡ ਜਾਰੀ ਕਰਵਾਉਣ ਲਈ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਚੌਹਾਨ ਨੇ ਵਿਧਾਇਕ ਧਾਲੀਵਾਲ ਵਲੋਂ ਘੋਹਨੇਵਾਲਾ ਵਿਖੇ ਜਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਅਤੇ ਏਅਰਪੋਰਟ ਰਾਜਾਸਾਂਸੀ ਵਿਖੇ ਦਿੱਤੇ ਗਏ ਮੰਗ ਪੱਤਰ ਦੇ ਸਮਰਥਣ ‘ਚ ਭਰੋਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਹਤ ਅਤੇ ਪੁਨਰਵਾਸ ਲਈ ਲੋੜੀਂਦੀ ਸਹਾਇਤਾ ਪੰਜਾਬ ਸਰਕਾਰ ਨੂੰ ਜਾਰੀ ਕਰਨ ‘ਚ ਉਚਿਤ ਕਦਮ ਚੁੱਕੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPunjab Floodspunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

by Jaspreet Kaur
August 27, 2026
0

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ 'ਤੇ ਲੱਗੇਗੀ ਰੋਕ! ਨਵੀ ਦਿੱਲੀ,...

ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

by Jaspreet Kaur
August 27, 2026
0

ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ ਚੰਡੀਗੜ੍ਹ, 27 ਅਗਸਤ 2026 (ਵਿਸ਼ਵ ਵਾਰਤਾ) : ਪੰਜਾਬ ਵਿੱਚ ਮਹਾ ਹੜਤਾਲ ਕਰਨ...

ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

by Jaspreet Kaur
August 27, 2026
0

ਨੇਪਾਲ 'ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ - ਕਿਹੜੇ-ਕਿਹੜੇ ਰਾਜਾਂ...

ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

by Jaspreet Kaur
August 27, 2026
0

ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ - ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ -ਜਾਣੋ ਅੱਜ ਦੇ ਤਾਜ਼ਾ ਰੇਟ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

by Jaspreet Kaur
August 27, 2026
0

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ 'ਤੇ ਲੱਗੇਗੀ ਰੋਕ! ਨਵੀ ਦਿੱਲੀ,...

Most Popular

Breaking: ਮੁੜ ਆਇਆ ਧਮਕੀ ਭਰਿਆ ਈ-ਮੇਲ, ਪੰਜਾਬ ਅਤੇ ਹਰਿਆਣਾ ਵਿੱਚ ਹਾਈ ਅਲਰਟ ਜਾਰੀ

Breaking: ਮੁੜ ਆਇਆ ਧਮਕੀ ਭਰਿਆ ਈ-ਮੇਲ, ਪੰਜਾਬ ਅਤੇ ਹਰਿਆਣਾ ਵਿੱਚ ਹਾਈ ਅਲਰਟ ਜਾਰੀ

by Ranjit Singh
3 weeks ago
0

Breaking: ਮੁੜ ਆਇਆ ਧਮਕੀ ਭਰਿਆ ਈ-ਮੇਲ, ਪੰਜਾਬ ਅਤੇ ਹਰਿਆਣਾ ਵਿੱਚ ਹਾਈ ਅਲਰਟ ਜਾਰੀ ਚੰਡੀਗੜ੍ਹ, 6 ਅਗਸਤ (ਵਿਸ਼ਵ ਵਾਰਤਾ): ਇੱਕ ਵਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 