PUNJAB : ਦਿਲਜੀਤ ਦੋਸਾਂਝ ਨੇ ਵੀਡੀਓ ਸਾਂਝੀ ਕਰ ਵਧਾਇਆ ਹੜ੍ਹ ਪੀੜਤਾਂ ਦਾ ਹੌਂਸਲਾ ; ਕਿਹਾ -ਪੰਜਾਬ ਜ਼ਖਮੀ ਹੈ ਪਰ ਹਾਰਿਆ ਨਹੀਂ

ਚੰਡੀਗੜ੍ਹ, 4ਸਤੰਬਰ(ਵਿਸ਼ਵ ਵਾਰਤਾ)PUNJAB : ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਰਕੇ 1200 ਪਿੰਡ ਵੀ ਡੁੱਬ ਗਏ ਹਨ ਅਤੇ ਲੱਖਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਇਸ ਮੁਸ਼ਕਲ ਘੜੀ ਵਿੱਚ ਪੂਰਾ ਪੰਜਾਬ ਇੱਕ ਦੂਜੇ ਦੇ ਨਾਲ ਖੜ੍ਹਾ ਹੈ, ਫਿਰ ਚਾਹੇ ਉਹ ਆਮ ਲੋਕ ਹੋਣ ਜਾਂ ਕੋਈ ਵੱਡਾ ਫਿਲਮੀ ਸਟਾਰ ਜਾਂ ਗਾਇਕ। ਬਹੁਤ ਸਾਰੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ ਹੈ।

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਦੋਸਾਂਝ ਨੇ ਕਿਹਾ ਪੰਜਾਬ ਦੇ ਹਾਲਾਤ ਇਸ ਸਮੇਂ ਹੜ੍ਹਾਂ ਕਾਰਨ ਬਹੁਤ ਮਾੜੇ ਹਨ ਪਰ ਪੰਜਾਬ ਕਦੇ ਵੀ ਹਾਰ ਨਹੀਂ ਮੰਨਦਾ। ਉਹਨਾਂ ਨੇ ਵੀਡੀਓ ਸਾਂਝੀ ਕਰਦਿਆਂ ਹੜ੍ਹ ਪੀੜਤ ਪਰਿਵਾਰਾਂ ਦਾ ਹੌਂਸਲਾ ਵਧਾਇਆ ਹੈ।

ਦਿਲਜੀਤ ਨੇ ਵੀਡੀਓ ਵਿੱਚ ਕਿਹਾ, “ਮੈਂ ਅੱਜ ਹਿੰਦੀ ਵਿੱਚ ਬੋਲਾਂਗਾ ਤਾਂ ਜੋ ਸੁਨੇਹਾ ਸਾਰਿਆਂ ਤੱਕ ਪਹੁੰਚੇ। ਹੜ੍ਹਾਂ ਕਾਰਨ ਪੰਜਾਬ ਵਿੱਚ ਸਥਿਤੀ ਬਹੁਤ ਮਾੜੀ ਹੈ। ਲੋਕਾਂ ਨੇ ਆਪਣੇ ਘਰ ਗੁਆ ਦਿੱਤੇ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਜਾਨਵਰ, ਗਾਵਾਂ, ਮੱਝਾਂ ਮਰ ਗਈਆਂ ਹਨ। ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ। ਪੰਜਾਬ ਜ਼ਖਮੀ ਹੈ, ਪਰ ਹਾਰਿਆ ਨਹੀਂ ਹੈ। ਅਸੀਂ ਪੰਜਾਬ ਦੀ ਗੋਦ ਵਿੱਚੋਂ ਉੱਠੇ ਹਾਂ। ਪੰਜਾਬ ਨੇ ਸਾਨੂੰ ਗੋਦ ਲਿਆ ਹੈ ਅਤੇ ਅਸੀਂ ਪੰਜਾਬ ਦੀ ਗੋਦ ਵਿੱਚ ਮਰਨਾ ਹੈ। ਅਸੀਂ ਉਨ੍ਹਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਜੋ ਪੀੜਤ ਹਨ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਇਹ ਸਮੱਸਿਆ ਭੋਜਨ ਅਤੇ ਪਾਣੀ ਦੀ ਵੰਡ ਨਾਲ ਖਤਮ ਨਹੀਂ ਹੋਵੇਗੀ। ਜਦੋਂ ਤੱਕ ਉਨ੍ਹਾਂ ਦੀਆਂ ਜ਼ਿੰਦਗੀਆਂ ਬਹਾਲ ਨਹੀਂ ਹੋ ਜਾਂਦੀਆਂ, ਅਸੀਂ ਉਨ੍ਹਾਂ ਦੇ ਨਾਲ ਹਾਂ”।
ਉਹਨਾਂ ਨੇ ਸਥਾਨਕ ਐਨਜੀਓ, ਪੰਜਾਬ ਮੀਡੀਆ ਦੀ ਵਧੀਆ ਕੰਮ ਕਰਨ ਲਈ ਪ੍ਰਸ਼ੰਸਾ ਕੀਤੀ, ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ, “ਉਹ ਜ਼ਮੀਨੀ ਪੱਧਰ ‘ਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਅਤੇ ਪੰਜਾਬ ਦੇ ਨੌਜਵਾਨ ਅੱਗੇ ਆਏ ਹਨ ਅਤੇ ਸਥਿਤੀ ਨੂੰ ਸੰਭਾਲ ਰਹੇ ਹਨ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਕੋਲ ਜੋ ਵੀ ਸਰੋਤ ਹਨ, ਸਾਰੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਸਾਡੀ ਟੀਮ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ। ਹਰ ਕੋਈ ਪੰਜਾਬ ਦੀ ਮਦਦ ਕਰਨ ਲਈ ਤਿਆਰ ਹੈ। ਉਹ ਸਾਰੇ ਅੱਗੇ ਆਉਣਾ ਚਾਹੁੰਦੇ ਹਨ…..”
View this post on Instagram
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























