Entertainment News : ਕਰਨ ਔਜਲਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ ; ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ ਦਾ ਜੁਰਮਾਨਾ
ਚੰਡੀਗੜ੍ਹ, 2 ਮਾਰਚ(ਵਿਸ਼ਵ ਵਾਰਤਾ) ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਹਨੀ ਦਿਨੀਂ ਕਾਫੀ ਚਰਚਾ ਦੇ ਵਿਚ ਨੇ ਨਾ ਸਿਰਫ ਆਪਣੀ ਗਾਇਕੀ ਕਰਕੇ ਬਲਕਿ ਦਰਿਆਦਿਲੀ ਕਰਕੇ ਵੀ ਸੁਰਖੀਆਂ ’ਚ ਨੇ ਕਿਉਂਕਿ ਹਾਲ ਹੀ ਦੇ ਵਿਚ ਉਹਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ।
ਦਰਅਸਲ ਕਰਨ ਔਜਲਾ ਆਪਣੇ ‘P-POP Culture India Tour 2026’ ਵਿਚਾਲੇ ਕਰਨ ਔਜਲਾ ਮੁੰਬਈ ਦੀਆਂ ਸੜਕਾਂ ‘ਤੇ ਆਮ ਲੋਕਾਂ ਅਤੇ ਆਟੋ-ਰਿਕਸ਼ਾ ਚਾਲਕਾਂ ਨਾਲ ਘੁਲਦੇ-ਮਿਲਦੇ ਨਜ਼ਰ ਆਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਮੁਤਾਬਕ, ਜਦੋਂ ਔਜਲਾ ਨੂੰ ਇੱਕ ਆਟੋ ਚਾਲਕ ਦੇ 17,000 ਰੁਪਏ ਦੇ ਬਕਾਇਆ ਟ੍ਰੈਫਿਕ ਚਲਾਨਾਂ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਉਸ ਦੀ ਮਦਦ ਕਰਦਿਆਂ ਇਹ ਜੁਰਮਾਨਾ ਖੁਦ ਭਰ ਦਿੱਤਾ। ਇਸ ਦੌਰਾਨ ਇਕ ਹੋਰ ਆਟੋ ਡਰਾਈਵਰ ਨੇ ਗਾਇਕ ਨੂੰ ਉਸ ਦਾ 5000 ਰੁਪਏ ਫਾਈਨ ਭਰਨ ਦੀ ਬੇਨਤੀ ਕੀਤੀ ਤਾਂ ਕਰਨ ਨੇ ਤੁਰੰਤ ਉਸ ਦਾ ਵੀ ਫਾਈਨ ਭਰ ਦਿੱਤਾ।
ਭਾਵੇਂ ਕਰਨ ਔਜਲਾ ਦੇ ਸ਼ੋਅ ਦੁਨੀਆ ਭਰ ਵਿੱਚ ਹਾਊਸਫੁੱਲ ਰਹਿੰਦੇ ਹਨ ਪਰ ਕਰਨ ਔਜਲਾ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਸਲ ਸਟਾਰਡਮ ਉਹੀ ਹੈ ਜੋ ਜ਼ਮੀਨ ਨਾਲ ਜੁੜਿਆ ਰਹੇ। ਔਜਲਾ ਦੀ ਇਸ ਦਰਿਆਦਿਲੀ ਕਰਕੇ ਲੋਕ ਸੋਸ਼ਲ ਮੀਡੀਆ ਤੇ ਕਰਨ ਔਜਲਾ ਦੀ ਖੂਬ ਤਾਰੀਫ਼ ਕਰ ਰਹੇ ਨੇ ਤੇ ਕੁਮੈਂਟਾਂ ਦੇ ਵਿਚ ਇਹ ਲਿਖ ਰਹੇ ਨੇ ਕਿ
“ਔਜਲਾ ਸਿਰਫ਼ ਗਾਣਿਆਂ ਦਾ ਹੀ ਨਹੀਂ, ਸਗੋਂ ਦਿਲਾਂ ਦਾ ਵੀ ਰਾਜਾ ਹੈ।”























