Punjab: BBMB ਚੇਅਰਮੈਨ ਦੇ ਕਾਰਜਕਾਲ ’ਚ 3 ਮਹੀਨਿਆਂ ਦਾ ਵਾਧਾ
ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ): ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਕਾਰਜਕਾਲ ਵਿੱਚ ਕੇਂਦਰ ਸਰਕਾਰ ਵੱਲੋਂ ਤਿੰਨ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਕਾਰਜਕਾਲ ਵਿੱਚ ਵਾਧੇ ਤੋਂ ਬਾਅਦ ਮਨੋਜ ਤ੍ਰਿਪਾਠੀ ਹੁਣ 27 ਦਸੰਬਰ 2026 ਤੱਕ BBMB ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਣਗੇ।
ਦੱਸ ਦਈਏ ਕਿ BBMB ਦੇ ਦੋ ਅਹਿਮ ਪੱਕੇ (ਫੁੱਲ-ਟਾਈਮ) ਅਹੁਦੇ ਮੈਂਬਰ (ਸਿੰਜਾਈ) ਅਤੇ ਮੈਂਬਰ (ਬਿਜਲੀ) ਪਿਛਲੇ ਚਾਰ ਸਾਲਾਂ ਤੋਂ ਖਾਲੀ ਪਏ ਹਨ। ਮੈਂਬਰ (ਸਿੰਜਾਈ) ਦਾ ਅਹੁਦਾ 9 ਸਤੰਬਰ, 2020 ਤੋਂ ਖਾਲੀ ਹੈ। ਉਸ ਸਮੇਂ ਇਸ ਅਹੁਦੇ ‘ਤੇ ਕੰਮ ਕਰ ਰਹੇ ਹਰਿਆਣਾ ਦੇ ਅਧਿਕਾਰੀ ਨੂੰ ਉਨ੍ਹਾਂ ਦੇ ਪਿੱਤਰੀ (ਅਸਲ) ਵਿਭਾਗ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ। ਉੱਥੇ ਹੀ ਮੈਂਬਰ (ਬਿਜਲੀ) ਦਾ ਅਹੁਦਾ 26 ਸਤੰਬਰ, 2022 ਨੂੰ ਖਾਲੀ ਹੋਇਆ ਸੀ। ਫਿਲਹਾਲ ਮੈਂਬਰ (ਬਿਜਲੀ) ਦਾ ਕੰਮ ਬੀ ਬੀ ਐੱਮ ਬੀ ਦੇ ਚੀਫ ਇੰਜੀਨੀਅਰ (ਜਨਰੇਸ਼ਨ) ਵੱਲੋਂ ਵਾਧੂ ਜ਼ਿੰਮੇਵਾਰੀ ਵਜੋਂ ਦੇਖਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















