• Latest
  • Trending
PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ

PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ

1 year ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

7 hours ago
ਅਮੁਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ’ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ ; ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

ਅਮੁਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ’ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ ; ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

8 hours ago
ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਫੌਜ ਦੇ ਵਫ਼ਦ ਦਾ ਇੰਡੋਨੇਸ਼ੀਆ ਦੌਰਾ

ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਫੌਜ ਦੇ ਵਫ਼ਦ ਦਾ ਇੰਡੋਨੇਸ਼ੀਆ ਦੌਰਾ

8 hours ago
ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ASEAN-India Summit ਲਈ ਜਾਣਗੇ ਫਿਲੀਪੀਨਜ਼ 

9 hours ago
10 ਲੱਖ ਰੁਪਏ ਦੀ ਸ਼ਰਾਬ ਜ਼ਬਤ ; ਤਿੰਨ ਤਸਕਰ ਗ੍ਰਿਫ਼ਤਾਰ

10 ਲੱਖ ਰੁਪਏ ਦੀ ਸ਼ਰਾਬ ਜ਼ਬਤ ; ਤਿੰਨ ਤਸਕਰ ਗ੍ਰਿਫ਼ਤਾਰ

9 hours ago
ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱਬਕਾਸਟਿੰਗ ਕੇਂਦਰ ਦਾ ਦੌਰਾ ਕਰਵਾਇਆ

ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱਬਕਾਸਟਿੰਗ ਕੇਂਦਰ ਦਾ ਦੌਰਾ ਕਰਵਾਇਆ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

10 hours ago
ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ; 31 ਉਮੀਦਵਾਰਾਂ ਦਾ ਨਾਂ ਸ਼ਾਮਲ

ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ; 31 ਉਮੀਦਵਾਰਾਂ ਦਾ ਨਾਂ ਸ਼ਾਮਲ

12 hours ago
U19 Asia Cup Semifinal : ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

U19 Asia Cup Semifinal : ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

12 hours ago
ਪਟਿਆਲਾ ’ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲਾਗੂ ; 30 ਵਾਰਡਾਂ ‘ਚ ਮੁੜ ਹੋਵੇਗੀ ਵੋਟਿੰਗ

ਪਟਿਆਲਾ ’ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲਾਗੂ ; 30 ਵਾਰਡਾਂ ‘ਚ ਮੁੜ ਹੋਵੇਗੀ ਵੋਟਿੰਗ

12 hours ago
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 5,517 ਘਟਨਾਵਾਂ ਦਰਜ; ਫਿਰੋਜ਼ਪੁਰ 728 ਮਾਮਲਿਆਂ ਨਾਲ ਸਭ ਤੋਂ ਅੱਗੇ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 5,517 ਘਟਨਾਵਾਂ ਦਰਜ; ਫਿਰੋਜ਼ਪੁਰ 728 ਮਾਮਲਿਆਂ ਨਾਲ ਸਭ ਤੋਂ ਅੱਗੇ

13 hours ago
ਟਰੱਕ ਅਤੇ SUV ਦੀ ਟੱਕਰ; ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਟਰੱਕ ਅਤੇ SUV ਦੀ ਟੱਕਰ; ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

13 hours ago
Hindi News
English News
Friday, November 13, 2026
No Result
View All Result
17 °c
Chandigarh
22 ° Sat
18 ° Sun
19 ° Mon
20 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ

November 8, 2025
in ਖਬਰਾਂ, ਪੰਜਾਬ
PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ

PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ

Vande Mataram
ਚੰਡੀਗੜ੍ਹ, 8ਨਵੰਬਰ(ਵਿਸ਼ਵ ਵਾਰਤਾ)PUNJAB :   ਸਿਟੀਜਨ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪ੍ਰੋ ਸੁਖਵੰਤ ਸਿੰਘ ਗਿੱਲ, ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ, ਪ੍ਰਸਿੱਧ ਸ਼ਾਇਰ ਵਿਜੇ ਅਗਨੀਹੋਤਰੀ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਵਿਦਵਾਨ ਆਲੋਚਕ ਡਾ. ਅਨੂਪ ਸਿੰਘ ਅਤੇ ਪੰਜਾਬੀ ਕਵੀ ਡਾ. ਰਵਿੰਦਰ ਸ਼ਾਮਿਲ ਹੋਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਅਨੂਪ ਸਿੰਘ ਨੇ ਕੀਤੀ।

ਪ੍ਰੋ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਇਸ ਗਜ਼ਲ ਵਿੱਚ ਗੁਰਭਜਨ ਗਿੱਲ ਨੇ ਜਿੱਥੇ ਦੇਸ਼ ਦੇ ਹਾਕਮ ਨੂੰ ਸਹੀ ਰਾਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸੰਘਰਸ਼ਸ਼ੀਲ ਯੋਧਿਆਂ ਦੀ ਹਿੰਮਤ ਨੂੰ ਵੀ ਦਾਦ ਦਿੱਤੀ ਹੈ। ਉਸ ਨੇ “ਬਲਿਹਾਰੀ ਕੁਦਰਤ ਵਸਿਆ”ਔਰਤ ਜ਼ਾਤ ਦੀ ਹੋਂਦ ਅਤੇ ਉਸਦੇ ਅੰਦਰ ਸਿਦਕ, ਸਲੀਕਾ, ਸੇਵਾ ਅਤੇ ਚੰਗੇ ਕੰਮ ਕਰਨ ਦੀ ਸਮਰੱਥਾ, ਮਨੁੱਖ ਦੇ ਧੁੰਦਲੇ ਮਨਾਂ ਦੀ ਗੱਲ, ਕਿਰਤੀ ਪੁੱਤਰਾਂ ਦੀ ਰੋਟੀ ਤੋਂ ਲਾਚਾਰ ਹੋਣ ਦੀ ਸਥਿਤੀ, ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਸਬੰਧੀ, ਅਜੋਕੀ ਦੁਨੀਆ ਵਿੱਚ ਸਵਾਰਥੀ ਰਿਸ਼ਤੇ, ਸਮੇਂ ਦੀ ਚਾਲ ਪੁੱਠੀ ਤੁਰਨ ਸਬੰਧੀ, ਮਨੁੱਖੀ ਰਿਸ਼ਤਿਆਂ ਵਿੱਚ ਆਪਸੀ ਸ਼ਰਤਨਾਮੇ ਨਾ ਹੋਣੇ, ਸਮਾਜ ਅੰਦਰ ਦੋਗਲਾਪਣ ਅਤੇ ਮਨੁੱਖੀ ਏਕਤਾ ਉੱਪਰ ਜ਼ੋਰ ਦਿੱਤਾ ਹੈ।

ਮਿਸਾਲ ਦੇ ਤੌਰ ‘ਤੇ ਆਪਣੀ ਇਕ ਗਜ਼ਲ ‘ਹਾਕਮ ਨੂੰ ਸਮਝਾਵੇ ਕਿਹੜਾ’ ਵਿੱਚ ਦੇਸ਼ ਦੇ ਹਾਕਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ:

ਹਾਕਮ ਨੂੰ ਸਮਝਾਵੇ ਕਿਹੜਾ, ਦਿੱਲੀ ਹੁਣ ਦਰਬਾਰ ਨਹੀਂ ਹੈ।
ਮੈਂ ਪਰਜਾ, ਨਾ ਰਾਜਾ ਹੁਣ ਤੂੰ, ਮੁਗਲਾਂ ਦੀ ਸਰਕਾਰ ਨਹੀਂ ਹੈ।

ਜਨਪਥ ਅੰਦਰ ਵਰਜਿਤ ਜਨ ਹੈ, ਗਣ ਬਿਨ ਦਸ ਗਣਤੰਤਰ ਕਾਹਦਾ,
ਹਿੱਕ ਤੇ ਹੱਥ ਧਰੀਂ ਫਿਰ ਦੱਸੀਂ, ਕੀ ਇਹ ਅਤਿਆਚਾਰ ਨਹੀਂ ਹੈ?

ਚਿੜੀਆਂ ਮੌਤ, ਗੰਵਾਰਾਂ ਹਾਸਾ, ਸੁਣਿਆ ਸੀ, ਪਰ ਵੇਖ ਲਿਆ ਹੈ,
ਰਖਵਾਲੇ ਹੀ ਬਣੇ ਸ਼ਿਕਾਰੀ, ਕਿਣਕਾ ਰੂਹ ਤੇ ਭਾਰ ਨਹੀਂ ਹੈ।

ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਗੁਰਭਜਨ ਗਿੱਲ ਸ੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਵਿੱਚ ਮੇਰਾ ਵਿਦਿਆਰਥੀ ਰਿਹਾ ਹੈ। ਪਰ ਐਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੇ ਮੇਰੇ ਨਾਲ ਅਧਿਆਪਕ-ਵਿਦਿਆਰਥੀ ਵਾਲਾ ਸੰਬੰਧ ਬਰਕਰਾਰ ਰੱਖਿਆ ਹੈ। ਇਹ ਉਸਦੀ ਵਿਲੱਖਣ ਸ਼ਖਸ਼ੀਅਤ ਦੀ ਇੱਕ ਬਹੁਤ ਵੱਡੀ ਖੂਬੀ ਹੈ। ਉਹਨਾਂ ਨੇ ਕਿਹਾ ਕਿ ਇਸ ਪੁਸਤਕ ਅੰਦਰ ਗੁਰਭਜਨ ਗਿੱਲ ਦੀਆਂ ਗਜ਼ਲਾਂ ਪੜ੍ਹਨ ਤੋਂ ਪਹਿਲਾਂ ਪਟਿਆਲਾ ਵੱਸਦੇ ਪੰਜਾਬੀ ਕਵੀ ਬਲਵਿੰਦਰ ਸੰਧੂ ਨੇ “ਭੈਣੇ! ਇਹ ਕਿਹੜਾ ਦਰਿਆ” ਸਿਰਲੇਖ ਅਧੀਨ ਗੁਰਭਜਨ ਦੀਆਂ ਕਿਤਾਬਾਂ ਅਤੇ ਗੁਰਭਜਨ ਦੀਆਂ ਰਚਨਾਵਾਂ ਸਬੰਧੀ ਇੱਕ ਲੰਮੀ ਖੂਬਸੂਰਤ ਕਵਿਤਾ ਲਿਖੀ ਹੈ। ਇਹ ਇਕ ਲੰਮੀ ਕਵਿਤਾ ਹੈ ਅਤੇ ਇਸ ਕਵਿਤਾ ਦੇ ਅੰਦਰ ਗੁਰਭਜਨ ਗਿੱਲ ਸਾਡੇ ਸਾਰਿਆਂ ਦੇ ਰੂਬਰੂ ਖੜਾ ਦਿਖਾਈ ਦਿੰਦਾ ਹੈ।

PUNJAB : ਬਟਾਲਾ ਵਿੱਚ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਜ਼ੇਵਰ’ ਬਾਰੇ ਸਾਹਿਤਕ ਗੋਸ਼ਟੀ
ਸ੍ਰੀ ਵਿਜੇ ਅਗਨੀਹੋਤਰੀ ਨੇ ਕਿਹਾ ਕਿ ਗੁਰਭਜਨ ਗਿੱਲ ਇੱਕ ਸੰਵੇਦਨਸ਼ੀਲ ਕਵੀ ਹੈ ਅਤੇ ਇਹ ਸੰਵੇਦਨਸ਼ੀਲਤਾ ਉਸ ਦੇ ਕਣ ਕਣ ਵਿੱਚ ਰਚੀ ਹੋਈ ਹੈ। ਇੱਕ ਸੰਜੀਦਾ ਕਵੀ ਵਾਂਗ ਉਹ ਪਹਿਲਾਂ ਸਮੱਸਿਆ ਨੂੰ ਸਮਝਣ ਦਾ ਯਤਨ ਕਰਦਾ ਹੈ ਫਿਰ ਇਸ ਦੇ ਕਾਰਨ ਸਮਝਦਾ ਹੈ ਅਤੇ ਫਿਰ ਉਹ ਉਸ ਸਮਸਿਆ ਦਾ ਇਲਾਜ ਕਰਨ ਲਈ ਸੁਝਾਅ ਵੀ ਦੇਂਦਾ ਹੈ। ਮਿਸਾਲ ਦੇ ਤੌਰ ਤੇ, ਇਸ ਗਜ਼ਲ ਸੰਗ੍ਰਹਿ ਅੰਦਰ “ਜੇਕਰ ਵਿਦਿਆ ਵਰਤੀ ਹੀ ਨਾ” ਨਾਂ ਦੀ ਗਜ਼ਲ ਅੰਦਰ ਉਹ ਲਿਖਦਾ ਹੈ:

ਜੇਕਰ ਵਿਦਿਆ ਵਰਤੀ ਹੀ ਨਾ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ।
ਬੋਝ ਢੋਂਦਿਆਂ ਉਮਰ ਗੁਜ਼ਾਰੀ, ਟੁੱਟੀਆਂ ਨਾ ਜ਼ੰਜੀਰਾਂ, ਕੜੀਆਂ।

ਹੇ ਗਿਆਨੀ ਵਿਗਿਆਨੀ ਵੀਰਾ, ਝਾਤੀ ਮਾਰ ਕਦੇ ਮਨ ਅੰਦਰ, ਵਕਤ ਖਲੋਤਾ ਫੜਦਾ ਕਿਉਂ ਨਹੀਂ, ਵਾਹੋ-ਦਾਹੀ ਭੱਜਣ ਘੜੀਆੰ।
ਕਲਾਨੌਰ ਤੋਂ ਆਏ ਪੰਜਾਬੀ ਕਵੀ ਸ. ਗੁਰਮੀਤ ਸਿੰਘ ਬਾਜਵਾ ਨੇ ਕਿਹਾ ਕਿ “ਜ਼ੇਵਰ” ਦੇ ਲੇਖਕ ਗੁਰਭਜਨ ਗਿੱਲ ਦੀਆਂ ਕਵਿਤਾਵਾਂ , ਗੀਤਾਂ ਤੇ ਗ਼ਜ਼ਲਾਂ ਅਤੇ ਸ਼ੈਲੀ ਦਾ ਬਹੁਤ ਕਾਇਲ ਹਾਂ। ਇਹੋ ਹੀ ਨਹੀਂ, ਮੈਂ ਜਦੋਂ ਵੀ ਸਵੇਰੇ ਆਪਣੀ ਘਰ ਬਗੀਚੀ ਵਿੱਚ ਕੋਈ ਨਿੱਕਾ ਮੋਟਾ ਹੋਰ ਕੰਮ ਕਰ ਰਿਹਾ ਹੁੰਦਾ ਹਾਂ, ਤਾਂ ਮੈਂ ਗੁਰਭਜਨ ਗਿੱਲ ਹੁਰਾਂ ਦਾ ਕੋਈ ਪਾਡਕਾਸਟ ਲਗਾ ਲੈਂਦਾ ਹਾਂ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹਨਾਂ ਦੀਆਂ ਜੋ ਗੱਲਾਂ ਹੁੰਦੀਆਂ ਨੇ, ਮੈਂ ਉਹਨਾਂ ਦੀ ਹਰ ਗੱਲ ਤੋਂ ਬਹੁਤ ਹੀ ਪ੍ਰਭਾਵਿਤ ਹੁੰਦਾ ਹਾਂ। ਉਹਨਾਂ ਦੀ ਯਾਦ ਸ਼ਕਤੀ ਵੀ ਬਹੁਤ ਹੈ। ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਉਹ ਦੱਸ ਦੇਣਗੇ ਕਿ ਫਲਾਣਾ ਗੀਤ, ਫਲਾਣੇ ਵੇਲੇ ਕਿਸ ਨੇ ਗਾਇਆ ? ਕੋਈ ਵੀ ਵਿਸ਼ਾ ਇਹੋ ਜਿਹਾ ਨਹੀਂ ਹੁੰਦਾ, ਜਿਹੜਾ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਵੇ।
ਉਹਨਾਂ ‘ਚ ਮੈਂ ਸਭ ਤੋਂ ਵੱਧ ਵੇਖਦਾ ਹਾਂ ਕਿ ਕੋਈ ਛੋਟੇ ਤੋਂ ਛੋਟਾ ਬੰਦਾ ਵੀ ਜਦੋਂ ਉਹਨਾਂ ਦੇ ਲਾਗੇ ਆ ਜਾਵੇ, ਤਾਂ ਉਹ ਉਹਨੂੰ ਛੋਟਾ ਨਹੀਂ ਮਹਿਸੂਸ ਨਹੀਂ ਕਰਨ ਦਿੰਦੇ ਸਗੋਂ ਉਸ ਦਾ ਕੱਦ ਉੱਚਾ ਚੁੱਕ ਦਿੰਦੇ ਹਨ ਤੇ ਉਹ ਉਸ ਛੋਟੇ ਨੂੰ ਵੱਡਾ ਕਰਕੇ ਦਰਸਾਉਂਣ ਦਾ ਯਤਨ ਕਰਦੇ ਨੇ।
ਸ੍ਰ ਗੁਰਮੀਤ ਸਿੰਘ ਬਾਜਵਾ ਨੇ ਕਿਹਾ ਕਿ ਕਿ ਸਾਡਾ ਇਹ ਯਤਨ ਹੌਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਨੂੰ ਪਰਪੱਕ ਕੀਤਾ ਜਾਵੇ।
ਬਟਾਲਾ ਵਾਸੀ ਪ੍ਹਸਿੱਧ ਪੰਜਾਬੀ ਕਵੀ ਡਾ ਰਵਿੰਦਰ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸਾਰੀ ਸ਼ਾਇਰੀ ਧਰਤੀ ਨਾਲ ਜੁੜੀ ਹੋਈ ਹੈ। ਉਸ ਦੀ ਸ਼ਾਇਰੀ ਆਪਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੀ ਸ਼ਾਇਰੀ ਹੈ। ਉਸ ਦੀ ਸ਼ਾਇਰੀ ਅਜਿਹੀ ਕਵਿਤਾ ਹੈ, ਜਿਹੜੀ ਦੋਵਾਂ ਪੰਜਾਬਾਂ ਨੂੰ ਜੋੜਨ ਵਾਲੇ ਪੁਲ਼ ਦਾ ਕੰਮ ਵੀ ਕਰਦੀ ਹੈ। ਉਸ ਦੀ ਸਮੁੱਚੀ ਕਵਿਤਾ ਊਰਜਾ ਦੇ ਨਾਲ ਭਰਪੂਰ ਹੈ। ਉਹ ਸਿਰਫ ਇੱਕ ਸ਼ਾਇਰ ਦੇ ਤੌਰ ਤੇ ਨਹੀਂ, ਸਗੋਂ ਉਹ ਇਕ ਸਫਲ ਸਾਹਿੱਤਕ ਪ੍ਰਬੰਧਕ ਵੀ ਹੈ। ਉਹ ਪੰਜਾਬੀਅਤ ਦਾ ਇੱਕ ਪਿਆਰਾ ਬੰਦਾ ਹੈ ਜੋ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਪੰਜਾਬੀ ਪੰਜਾਬ ਪੰਜਾਬੀਅਤ ਦੀ ਹੂਕ ਹੈ। ਉਸ ਦੇ ਇਹ ਬੋਲ 1990-91 ਵਿੱਚ ਅਤਿਵਾਦ ਵੇਲੇ ਬਹੁਤ ਪ੍ਰਵਾਨ ਹੋਏ ਸਨ।

ਹਟ ਹਾਕਮਾਂ ਤੇ ਤੂੰ ਵੀ ਟਲ਼ ਸ਼ੇਰ ਬੱਲਿਆ।
ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ।

ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਅਨੂਪ ਸਿੰਘ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਨਵੀਂ ਪੁਸਤਕ “ਜ਼ੇਵਰ”ਬਾਰੇ ਗੱਲਬਾਤ ਕਰਨ ਲਈ, ਇਹ ਜਿਹੜਾ ਉਪਰਾਲਾ ਫੋਰਮ ਵੱਲੋਂ ਕੀਤਾ ਗਿਆ ਹੈ ਇਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਦਾ ਮੈਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿੱਚ ਗੁਰਭਜਨ ਗਿੱਲ ਦੀ ਪ੍ਰੇਰਨਾ ਤੇ ਸੰਗ ਸਾਥ ਸਰਗਰਮ ਹੋਇਆਂ ਹਾਂ, ਮੈਂ ਉਹਨਾਂ ਦੀਆਂ ਕਵਿਤਾ ਵਿੱਚ ਇਹ ਖੂਬੀ ਵੇਖੀ ਹੈ ਕਿ ਉਹਨਾਂ ਦੀ ਕਵਿਤਾ ਦੇ ਅਰਥ ਸਮਝਣ ਲਈ ਪਾਠਕ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਜਦੋਂ ਕਿ ਕਈ ਹੋਰ ਉੱਚ ਪੱਧਰ ਦੇ ਗ਼ਜ਼ਲਕਾਰਾਂ ਦੀਆਂ ਕੁਝ ਗ਼ਜ਼ਲਾਂ ਅਜਿਹੀਆਂ ਹਨ ਜਿੰਨ੍ਹਾਂ ਦੇ ਅਰਥ ਸਮਝਣ ਲਈ ਜਾਂ ਤਾਂ ਤੁਹਾਨੂੰ ਕਿਸੇ ਨਾਲ ਵਿਚਾਰ ਵਟਾਂਦਰਾ ਕਰਨਾ ਪੈਂਦਾ ਹੈ, ਜਾਂ ਮਨ ਤੇ ਵਾਧੂ ਬੋਝ ਲੈਣਾ ਪੈਂਦਾ ਹੈ। ਮੈਂ ਗੁਰਭਜਨ ਗਿੱਲ ਦੀ ਪਹਿਲੀ ਗ਼ਜ਼ਲ ਕਿਤਾਬ, “ਹਰ ਧੁੱਖਦਾ ਪਿੰਡ ਮੇਰਾ ਹੈ” ਉੱਪਰ 1986 ਵਿੱਚ ਪੇਪਰ ਵੀ ਲਿਖਿਆ ਸੀ ਜੋ ਉਦੋਂ ਲੋਕ ਲਹਿਰ ਵਿੱਚ ਛਪਿਆ ਸੀ। ਇਸ ਵਿੱਚ ਮੈਂ ਲਿਖਿਆ ਸੀ ਕਿ ਗੁਰਭਜਨ ਗਿੱਲ ਸਰਲ ਸਾਦਾ ਤੇ ਸਪਸ਼ਟ ਲਿਖਣ ਵਾਲਾ ਆਦਮੀ ਹੈ। ਇਸ ਦੀ ਕਵਿਤਾ ਵਿੱਚ ਸਾਡੇ ਲੋਕਾਂ ਦਾ ਦਰਦ ਹੈ। ਉਸ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ ਕਿ ਜਿੱਥੇ ਸਾਡੇ ਕੁਝ ਸਾਹਿਤਕਾਰ ਕਈ ਵਾਰ ਗੱਲ ਕਰਦੇ ਕਰਦੇ ਉਲਾਰੂ ਹੋ ਜਾਂਦੇ ਹਨ, ਪਰ ਉਹ ਸੰਤੁਲਤ ਪਹੁੰਚ ਨਹੀਂ ਤਿਆਗਦਾ। ਉਹ ਆਪਣੀਆਂ ਲਿਖਤਾਂ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨਹੀਂ ਭੁੱਲਦਾ।
ਇਸ ਮੌਕੇ ਡਾ. ਅਨੂਪ ਸਿੰਘ ਨੇ ਆਪਣੀ ਨਵੀਂ ਸੰਪਾਦਿਤ ਪੁਸਤਕ “ਸ਼ਹੀਦ ਭਗਤ ਸਿੰਘ ਹੋਣ ਦੇ ਅਰਥ” ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ ਨੂੰ ਭੇਂਟ ਕੀਤੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 12, 2026
0

ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਅਮੁਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ’ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ ; ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

ਅਮੁਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ’ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ ; ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

by Navjot
November 12, 2026
0

    ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ)ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ...

ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਫੌਜ ਦੇ ਵਫ਼ਦ ਦਾ ਇੰਡੋਨੇਸ਼ੀਆ ਦੌਰਾ

ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਫੌਜ ਦੇ ਵਫ਼ਦ ਦਾ ਇੰਡੋਨੇਸ਼ੀਆ ਦੌਰਾ

by Navjot
November 12, 2026
0

  ਜਕਾਰਤਾ, 12 ਨਵੰਬਰ (ਵਿਸ਼ਵ ਵਾਰਤਾ) - ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਫੌਜੀ ਪੱਧਰ 'ਤੇ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ,...

ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ASEAN-India Summit ਲਈ ਜਾਣਗੇ ਫਿਲੀਪੀਨਜ਼ 

by Navjot
November 12, 2026
0

  ਨਵੀਂ ਦਿੱਲੀ, 12 ਨਵੰਬਰ (ਵਿਸ਼ਵ ਵਾਰਤਾ) - ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 12, 2026
0

ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

ਵਿਦੇਸ਼ੀ ਨੌਕਰੀ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ 

ਵਿਦੇਸ਼ੀ ਨੌਕਰੀ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ 

by Navjot
2 weeks ago
0

  ਸ੍ਰੀਨਗਰ, 31 ਅਕਤੂਬਰ (ਵਿਸ਼ਵ ਵਾਰਤਾ) - ਜੰਮੂ-ਕਸ਼ਮੀਰ ਕ੍ਰਾਈਮ ਬ੍ਰਾਂਚ ਦੇ 'ਇਕਨਾਮਿਕ ਔਫੈਂਸਿਜ਼ ਵਿੰਗ' (EOW) ਨੇ ਦੋ ਵਿਅਕਤੀਆਂ ਖਿਲਾਫ ਚਾਰਜਸ਼ੀਟ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 