PUNJAB : ‘ਦੇਸ਼ ਸੇਵਕ’ ਦੇ ਜੀਐਮ ਕਮ ਸਥਾਨਕ ਸੰਪਾਦਕ ਚੇਤਨ ਸ਼ਰਮਾ ਦੀ ਮਾਤਾ ਦਾ ਦਿਹਾਂਤ
ਬ੍ਰਮਭੋਜ ਅਤੇ ਰਸਮ ਪਗੜੀ ਕੱਲ੍ਹ ਨੂੰ ਚੰਡੀਗੜ੍ਹ ਵਿਖੇ
ਚੰਡੀਗੜ੍ਹ, 30ਜੁਲਾਈ(ਵਿਸ਼ਵ ਵਾਰਤਾ)PUNJAB-‘ਦੇਸ਼ ਸੇਵਕ’ ਦੇ ਜੀਐਮ ਕਮ ਸਥਾਨਕ ਸੰਪਾਦਕ ਚੇਤਨ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਨੰਦ ਰਾਣੀ ਜੀ ਦਾ 79 ਸਾਲ ਦੀ ਉਮਰ ਵਿੱਚ 20 ਜੁਲਾਈ ਵਾਲੇ ਦਿਨ ਪੀ.ਜੀ.ਆਈ, ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ । ਜਿਹਨਾਂ ਦਾ ਅੰਤਿਮ ਸੰਸਕਾਰ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਕੱਲ੍ਹ 31 ਜੁਲਾਈ ਨੂੰ ਬ੍ਰਮਭੋਜ ਦੁਪਹਿਰ 12ਵਜੇ ਅਤੇ ਰਸਮ ਪਗੜੀ 1 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 30 ਦੇ ਕਮਯੂਨਟੀ ਸੈਂਟਰ ਵਿਖੇ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਮਾਤਾ ਨੰਦ ਰਾਣੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮਐਸਸੀ ਫਿਜ਼ਿਕਸ ਪਾਸ ਕੀਤੀ ਅਤੇ ਸੋਨ ਤਗਮਾ ਜੇਤੂ ਸੀ। ਮਾਤਾ ਨੰਦ ਰਾਣੀਸਾਲ 2002 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰਾਜਪੁਰਾ ਟਾਊਨ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਹ ਇੱਕ ਸੂਝਵਾਨ ਸਕਸ਼ੀਅਤ ਅਤੇ ਸਮਾਜ ਨੂੰ ਸਮਰਪਿਤ ਸਨ।
ਚੇਤਨ ਸ਼ਰਮਾ ਦੇ ਪਿਤਾ ਸਵਰਗੀ ਕਾਮਰੇਡ ਜੇ.ਆਰ.ਸ਼ਰਮਾ ਪੀ.ਐਂਡ.ਟੀ. ਵਿਭਾਗ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਉਹ ਸਿੱਧੇ ਹੀ ਸੀਪੀਆਈ (ਐਮ) ਦੇ ਸੂਬਾਈ ਦਫ਼ਤਰ ਚੀਮਾ ਭਵਨ, ਚੰਡੀਗੜ੍ਹ ਵਿਖੇ ਆਏ ਅਤੇ ਆਪਣੇ ਆਖਰੀ ਸਾਹ ਤੱਕ ਚੀਮਾ ਭਵਨ ਵਿਖੇ ਸੀਪੀਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਅਤੇ ਸੂਬਾ ਦਫ਼ਤਰ ਸਕੱਤਰ ਵਜੋਂ ਸੇਵਾ ਨਿਭਾਈ। ਮਾਤਾ ਨੰਦ ਰਾਣੀ ਜੀ ਕਾਮਰੇਡ ਜੇ.ਆਰ.ਸ਼ਰਮਾ ਜੀ ਨੂੰ ਇੱਕ ਉਪਯੋਗੀ ਜੀਵਨ ਸਾਥੀ ਦੇ ਰੂਪ ਵਿੱਚ ਸਹਿਯੋਗ ਦਿੰਦੇ ਰਹੇ।