
ਪੁਨੇ 18ਜੁਲਾਈ (ਵਿਸ਼ਵ ਵਾਰਤਾ) : ਪ੍ਰੋਬੇਸ਼ਨਰੀ IAS ਅਫ਼ਸਰ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਆਖਿਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਣੇ ਗ੍ਰਾਮੀਣ ਪੁਲਸ ਨੇ ਮਨੋਰਮਾ ਖੇਡਕਰ ਨੂੰ ਮਹਾਡ ਤੋਂ ਗ੍ਰਿਫਤਾਰ ਕੀਤਾ ਹੈ। ਬੰਦੂਕ ਦਿਖਾ ਕੇ ਕਿਸਾਨਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੋਰਮਾ ਖੇਦਕਰ ਨੂੰ ਮਹਾਡ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਫਿਲਹਾਲ ਪੁਲਸ ਉਸ ਨੂੰ ਪੁਣੇ ਲਿਆਂਦਾ ਗਿਆ ਹੈ। ਮਨੋਰਮਾ ਖੇਡਕਰ ਨੂੰ ਪੁਣੇ ਲਿਆਉਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ। ਪੁਣੇ ਗ੍ਰਾਮੀਣ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਮਨੋਰਮ ਖੇਡਕਰ ਦੀ ਤਲਾਸ਼ ਕਰ ਰਹੀ ਸੀ। ਉਸ ਦੀ ਉਸ ਦੇ ਜੱਦੀ ਪਿੰਡ ਪਾਥਰਡੀ, ਮੁੰਬਈ, ਪੁਣੇ ਵਿੱਚ ਭਾਲ ਕੀਤੀ ਜਾ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਉਹ ਮਹਾਡ ਦੇ ਇਕ ਹੋਟਲ ‘ਚ ਲੁਕੀ ਹੋਈ ਹੈ, ਜਿੱਥੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨੋਰਮਾ ਖੇਦਕਰ ਖਿਲਾਫ ਇਕ ਕਿਸਾਨ ਨੂੰ ਬੰਦੂਕ ਨਾਲ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਤੋਂ ਉਹ ਫਰਾਰ ਸੀ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਮਨੋਰਮਾ ਮਹਾਡ ਦੇ ਇਕ ਹੋਟਲ ‘ਚ ਹੈ। ਪੁਣੇ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਵੇਰੇ ਹੋਟਲ ‘ਤੇ ਛਾਪਾ ਮਾਰਿਆ ਅਤੇ ਮਨੋਰਮਾ ਨੂੰ ਹਿਰਾਸਤ ‘ਚ ਲੈ ਲਿਆ।
ਮਨੋਰਮਾ ਖੇਡਕਰ ਖਿਲਾਫ ਕੀ ਮਾਮਲਾ ਹੈ
ਮਨੋਰਮਾ ਖੇਡਕਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਇੱਕ ਕਿਸਾਨ ਨੂੰ ਬੰਦੂਕ ਨਾਲ ਧਮਕਾਉਂਦੀ ਨਜ਼ਰ ਆ ਰਹੀ ਸੀ। ਮਨੋਰਮਾ ਖੇਦਕਰ ਨੇ ਪੁਣੇ ਦੇ ਮੂਲਸ਼ੀ ਦੇ ਧਦਵਾਲੀ ਪਿੰਡ ‘ਚ 25 ਏਕੜ ਜ਼ਮੀਨ ਖਰੀਦੀ ਸੀ। ਇਲਜ਼ਾਮ ਹਨ ਕਿ ਉਨ੍ਹਾਂ ਨੇ ਉਸ ਪਾਸੇ ਦੀ ਜ਼ਮੀਨ ’ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਜ਼ਮੀਨ ਮਾਲਕ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਮਨੋਰਮਾ ਖੇਡਕਰ ਨੇ ਉਸ ਨਾਲ ਬਹਿਸ ਕੀਤੀ। ਇੰਨਾ ਹੀ ਨਹੀਂ ਮਨੋਰਮਾ ਖੇਡਕਰ ਨੇ ਕਿਸਾਨ ਨੂੰ ਬੰਦੂਕ ਤਾਣ ਕੇ ਧਮਕੀ ਦਿੱਤੀ। ਉਨ੍ਹਾਂ ਨੇ ਇਸ ਜਗ੍ਹਾ ‘ਤੇ ਕਬਜ਼ਾ ਕਰਨ ਲਈ ਬਾਊਂਸਰ ਵੀ ਲਏ ਹੋਏ ਸਨ। ਬਾਅਦ ਵਿੱਚ ਇਸ ਮਾਮਲੇ ਵਿੱਚ ਦਿਹਾਤੀ ਪੁਲੀਸ ਵਿੱਚ ਮਨੋਰਮਾ ਖੇਡਕਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਪੁੱਛਗਿੱਛ ਲਈ ਬਨੇਰ ਸਥਿਤ ਉਸ ਦੇ ਘਰ ਗਈ ਪਰ ਉੱਥੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੁਲਸ ਨੇ ਮਨੋਰਮਾ ਦੀ ਭਾਲ ਸ਼ੁਰੂ ਕਰ ਦਿੱਤੀ। ਫਿਰ ਵੀਰਵਾਰ ਸਵੇਰੇ ਉਸ ਨੂੰ ਮਹਾਦ ਦੇ ਇਕ ਹੋਟਲ ਤੋਂ ਹਿਰਾਸਤ ਵਿਚ ਲਿਆ ਗਿਆ।
IAS ਪੂਜਾ ਖੇਡਕਰ ਕੌਣ ਹੈ ਤੇ ਵਿਵਾਦਾਂ ‘ਚ ਕਿਉ ਆਈ
ਪੂਜਾ ਖੇਡਕਰ ਇਕ ਟ੍ਰੇਨੀ IAS ਅਧਿਕਾਰੀ ਹਨ ਜੋ ਕਿ ਮਹਾਰਾਸ਼ਟਰ ਦੇ ਮੁੰਬਈ ਨਾਲ ਸੰਬੰਧਿਤ ਹਨ। ਉਹ ਮਹਾਰਾਸ਼ਟਰ ਕੈਡਰ ‘ਚ ਟ੍ਰੇਨਿੰਗ ਅਧੀਨ ਹਨ ਜਦ ਉਨ੍ਹਾਂ ਦਾ ਨਾਲ ਵਿਵਾਦਾਂ ਨਾਲ ਜੁੜ ਗਿਆ ਹੈ। ਦੋਸ਼ ਹੈ ਕਿ ਮਹਾਰਾਸ਼ਟਰ ਕੇਡਰ ਦੀ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੇ ਪੁਣੇ ਦੇ ਕਲੈਕਟਰ ਸੁਹਾਸ ਦਿਵਸ ਤੋਂ ਵੀਆਈਪੀ ਸਹੂਲਤਾਂ ਦੀ ਮੰਗ ਕੀਤੀ ਸੀ। ਪੂਜਾ ਦੇ ਟ੍ਰੇਨਿੰਗ ‘ਚ ਸ਼ਾਮਲ ਹੁੰਦੇ ਹੀ ਉਸਨੇ ਕਲੈਕਟਰ ਤੋਂ ਕਾਰ, ਬੰਗਲੇ ਅਤੇ ਕਰਮਚਾਰੀਆਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪੁਣੇ ਦੇ ਕਲੈਕਟਰ ਸੁਹਾਸ ਦੀਵਾਸ ਨੇ ਆਮ ਪ੍ਰਸ਼ਾਸਨ ਵਿਭਾਗ ਜੀਏਡੀ ਨੂੰ ਪੱਤਰ ਲਿਖ ਕੇ ਪੂਜਾ ਦੀ ਸ਼ਿਕਾਇਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਸੁਹਾਸ ਦੀਵਾ ਨੇ 24 ਜੂਨ ਨੂੰ ਪੂਜਾ ਖੇਡਕਰ ਦੀ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਦੀਵਾ ਨੇ ਆਈਏਐਸ ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਵੱਲੋਂ ਕਲੈਕਟਰ ਦਫ਼ਤਰ ਵਿੱਚ ਸਹੂਲਤਾਂ ਨੂੰ ਲੈ ਕੇ ਬਣਾਏ ਜਾ ਰਹੇ ਬੇਲੋੜੇ ਦਬਾਅ ਬਾਰੇ ਦੱਸਿਆ ਸੀ। ਇਹ ਵੀ ਦੱਸਿਆ ਗਿਆ ਕਿ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਹੋਣ ਦੇ ਬਾਵਜੂਦ ਪੂਜਾ ਵਿਸ਼ੇਸ਼ ਸਹੂਲਤਾਂ ਦੀ ਮੰਗ ਕਰ ਰਹੀ ਹੈ।
ਸੁਹਾਸ ਦੀਵਾ ਦੀ ਚਿੱਠੀ ਤੋਂ ਬਾਅਦ ਪੂਜਾ ਖੇਡਕਰ ‘ਤੇ ਕਾਰਵਾਈ ਕੀਤੀ ਗਈ ਅਤੇ ਉਸ ਦੀ ਟ੍ਰੇਨਿੰਗ ਵੀ ਰੱਦ ਕਰ ਦਿੱਤੀ ਗਈ ਅਤੇ ਉਸ ਨੂੰ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ (LBSNAA) ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਨੂੰ 23 ਜੁਲਾਈ ਤੱਕ ਇੱਥੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਪਰ ਇਸ ਦੌਰਾਨ ਪੁਣੇ ਦੇ ਉਸ ਕਲੈਕਟਰ ‘ਤੇ ਪੂਜਾ ਨੇ ਇਕ ਸਨਸਨੀਖੇਜ਼ ਦੋਸ਼ ਵੀ ਲੱਗਾ ਹੈ। ਪੂਜਾ ਨੇ ਹੁਣ ਸੁਹਾਸ ਦੀਵਾ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ।























