ਸਿੱਧੀਵਿਨਾਇਕ ਮੰਦਰ ਪਹੁੰਚੀ ਪ੍ਰਿਯੰਕਾ ਚੋਪੜਾ, ਭਗਵਾਨ ਗਣੇਸ਼ ਦੇ ਦਰਸ਼ਨ ਕਰ ਲਿਆ ਆਸ਼ੀਰਵਾਦ
ਮੁੰਬਈ , 11 ਅਗਸਤ (ਵਿਸ਼ਵ ਵਾਰਤਾ):ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਭਾਰਤੀ ਫ਼ਿਲਮ ‘ਵਾਰਾਣਸੀ’ ਦੀ ਸ਼ੂਟਿੰਗ ਲਈ ਮੁੰਬਈ ਪਹੁੰਚੀ ਹੈ। ਭਾਰਤ ਆਉਂਦੇ ਹੀ ਪ੍ਰਿਯੰਕਾ ਮੁੰਬਈ ਸਥਿਤ ਮਸ਼ਹੂਰ ਸਿੱਧੀਵਿਨਾਇਕ ਮੰਦਰ ਵਿੱਚ ਦਰਸ਼ਨ ਕਰਨ ਪਹੁੰਚੀ। ਮੰਦਰ ਦੇ ਬਾਹਰੋਂ ਪ੍ਰਿਯੰਕਾ ਚੋਪੜਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਨੰਗੇ ਪੈਰੀ ਨਜ਼ਰ ਆ ਰਹੀ ਹੈ। ਉੱਥੇ ਹੀ ਨਾਲ ਚੱਲ ਰਹੇ ਵਿਅਕਤੀ ਦੇ ਪੈਰਾਂ ਵਿੱਚ ਚੱਪਲਾਂ ਨਜ਼ਰ ਆ ਰਹੀਆਂ ਹਨ।
ਪ੍ਰਿਯੰਕਾ ਚੋਪੜਾ ਦੀ ਇਸ ਗੱਲ ਨੂੰ ਲੈ ਕੇ ਸ਼ਲਾਘਾ ਹੁੰਦੀ ਰਹਿੰਦੀ ਹੈ ਕਿ ਵਿਦੇਸ਼ ਵਿੱਚ ਰਹਿ ਕੇ ਵੀ ਉਸ ਨੇ ਆਪਣਾ ਦੇਸੀ ਅੰਦਾਜ਼ ਨਹੀਂ ਛੱਡਿਆ ਹੈ। ਚਾਹੇ ਪੂਜਾ-ਪਾਠ ਹੋਵੇ ਜਾਂ ਫਿਰ ਭਾਰਤੀ ਤਿਉਹਾਰ, ਪ੍ਰਿਯੰਕਾ ਚੋਪੜਾ ਹਰ ਮੌਕੇ ਨੂੰ ਪੂਰੇ ਪਰਿਵਾਰ ਨਾਲ ਜਿਊਂਦੀ ਹੈ।
ਦੱਸ ਦੇਈਏ ਕਿ ਪ੍ਰਿਯੰਕਾ ਹਾਲ ਹੀ ਵਿੱਚ ਧੀ ਮਾਲਤੀ ਮੈਰੀ ਨਾਲ ਮੁੰਬਈ ਪਹੁੰਚੀ ਹੈ। ਐੱਸ. ਐੱਸ. ਰਾਜਾਮੌਲੀ ਦੀ ਆਉਣ ਵਾਲੀ ਫ਼ਿਲਮ ‘ਵਾਰਾਣਸੀ’ ਦੀ ਸ਼ੂਟਿੰਗ ਲਈ ਹੈਦਰਾਬਾਦ ਪਹੁੰਚੀ ਪ੍ਰਿਯੰਕਾ ਚੋਪੜਾ ਨੇ ਮੁੰਬਈ ਪਹੁੰਚਣ ‘ਤੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਤਸਵੀਰ ਸਾਂਝੀ ਕੀਤੀ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਸਿੱਧੀਵਿਨਾਇਕ ਮੰਦਰ ਦੇ ਬਾਹਰ ਦੀ ਵੀਡੀਓ ਚਰਚਾ ਵਿੱਚ ਹੈ। ਪ੍ਰਿਯੰਕਾ ਨੇ ਹੱਥ ਹਿਲਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਫਿਰ ਆਪਣੀ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























