Pooja ਸ਼ਰਮਾ ਨੂੰ ਬੀਬੀਸੀ ਦੀ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ‘ਚ ਮਿਲੀ ਥਾਂ
-
ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ
ਨਵੀ ਦਿੱਲੀ, 4 ਦਸੰਬਰ: ਪੂਜਾ ਸ਼ਰਮਾ (Pooja) ਨੂੰ ਬੀਬੀਸੀ ਦੀ 2024 ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਭਾਰਤੀ ਮੂਲ ਦੀ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਹਾਲੀਵੁੱਡ ਅਦਾਕਾਰਾ ਸ਼ੈਰਨ ਸਟੋਨ, ਓਲੰਪਿਕ ਅਥਲੀਟ ਰੇਬੇਕਾ ਆਂਦਰੇਜੇ ਅਤੇ ਐਲੀਸਨ ਫੇਲਿਕਸ ਵਰਗੇ ਨਾਂ ਸ਼ਾਮਲ ਹਨ।
ਦੱਸ ਦਈਏ ਕਿ ਪੂਜਾ ਸ਼ਰਮਾ ਨੇ ਚਾਰ ਹਜ਼ਾਰ ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਹੈ। 28 ਸਾਲ ਦੀ ਪੂਜਾ ਸ਼ਰਮਾ ਦਾ ਜਨਮ 7 ਜੁਲਾਈ 1996 ਨੂੰ ਦਿੱਲੀ ‘ਚ ਹੋਇਆ ਸੀ। 12 ਮਾਰਚ 2022 ਨੂੰ ਪੂਜਾ ਸ਼ਰਮਾ ਦੇ ਭਰਾ ਦਾ ਉਸ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਭਰਾ ਦੇ ਅੰਤਿਮ ਸੰਸਕਾਰ ਵਿੱਚ ਕਿਸੇ ਨੇ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਪੂਜਾ ਨੇ ਆਪਣੇ ਭਰਾ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ। ਇਸ ਸ਼ਰਮਨਾਕ ਕਤਲੇਆਮ ਤੋਂ ਬਾਅਦ ਪੂਜਾ ਨੇ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।
ਹਿੰਦੂ ਧਰਮ ਵਿੱਚ ਸਿਰਫ਼ ਮਰਦਾਂ ਨੂੰ ਹੀ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਹੈ। ਜਦੋਂ ਪੂਜਾ ਨੇ ਅੰਤਿਮ ਸੰਸਕਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਪੁਜਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਉਹ ਪਿੱਛੇ ਨਹੀਂ ਹਟੀ।ਪੂਜਾ “ਬ੍ਰਾਈਟ ਦਿ ਸੋਲ ਫਾਊਂਡੇਸ਼ਨ” ਨਾਮ ਦੀ ਇੱਕ ਐਨਜੀਓ ਦੀ ਸੰਸਥਾਪਕ ਹੈ। ਇਸ ਐਨਜੀਓ ਦਾ ਉਦੇਸ਼ ਲੋੜਵੰਦਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਪ੍ਰੇਰਿਤ ਕਰਨਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























