PM ਮੋਦੀ ਦਾ ਸਿੱਕਿਮ ਦੌਰਾ ਰੱਦ
– ਗੋਲਡਨ ਜੁਬਲੀ ਸਮਾਰੋਹਾਂ ‘ਚ ਨਹੀਂ ਹੋ ਸਕਣਗੇ ਸ਼ਾਮਲ

ਨਵੀ ਦਿੱਲੀ, 29 ਮਈ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਕਮ ਦੌਰਾ ਰੱਦ ਹੋ ਗਿਆ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਸਿੱਕਮ ਦੇ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਲਈ ਗੰਗਟੋਕ ਨਹੀਂ ਜਾ ਸਕਣਗੇ। ਪੀਐਮ ਅੱਜ ਬਾਗਡੋਗਰਾ ਤੋਂ ਵੀਡੀਓ ਕਾਨਫਰੰਸ ਰਾਹੀਂ ਸਿੱਕਮ ਦੇ ਲੋਕਾਂ ਨੂੰ ਸੰਬੋਧਨ ਕਰਨਗੇ।
ਇਸ ਤੋਂ ਪਹਿਲਾਂ, ਗੰਗਟੋਕ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸਵੇਰੇ ਲਗਭਗ 11 ਵਜੇ, ਪ੍ਰਧਾਨ ਮੰਤਰੀ ਮੋਦੀ ‘ਸਿੱਕਮ @ 50: ਜਿੱਥੇ ਤਰੱਕੀ ਉਦੇਸ਼ ਨੂੰ ਪੂਰਾ ਕਰਦੀ ਹੈ ਅਤੇ ਕੁਦਰਤ ਵਿਕਾਸ ਨੂੰ ਅੱਗੇ ਵਧਾਉਂਦੀ ਹੈ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਨ। ਪ੍ਰਧਾਨ ਮੰਤਰੀ ਨੇ ਸਿੱਕਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਪ੍ਰੋਗਰਾਮ ਸੀ। ਹਾਲਾਂਕਿ, ਹੁਣ ਸਾਰੇ ਪ੍ਰੋਗਰਾਮ ਵਰਚੁਅਲੀ ਹੋਣਗੇ। ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਕਮ ਦੌਰਾ ਰੱਦ ਹੋਇਆ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























