ਕੁਰੂਕਸ਼ੇਤਰ ਰੈਲੀ ‘ਚ PM Modi ਨੇ ਕੀਤਾ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ

ਕੁਰੂਕਸ਼ੇਤਰ 14 ਸਤੰਬਰ (ਵਿਸ਼ਵ ਵਾਰਤਾ): ਪੀਐਮ ਨਰੇਦਰ ਮੋਦੀ ਨੇ ਹਰਿਆਣਾ ਦੇ ਕੁਰੂਕਸ਼ੇਤਰਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਬੀਜੇਪੀ ਦੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੀ ਆਪਣੀ ਇਸ ਪਹਿਲੀ ਰੈਲੀ ਦੇ ਵਿੱਚ ਵੱਡੇ ਜਨ ਸਮੂਹ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਲਈ ਇਹ ਰੈਲੀ ਬਹੁਤ ਖਾਸ ਹੈ ਹੈ ਉਹਨਾਂ ਕਿਹਾ ਕਿ ਕੁਰਕਸ਼ੇਤਰਾ ਉਹੀ ਜਗ੍ਹਾ ਹੈ ਜਿੱਥੇ ਗੀਤਾ ਦਾ ਗਿਆਨ ਦਿੱਤਾ ਗਿਆ ਅਤੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਧਰਤੀ ਹੈ ਜਿੱਥੇ ਉਹਨਾਂ ਦੇ ਚਰਨ ਪਏ ਹਨ ਉਹਨਾਂ ਕਿਹਾ ਕਿ ਉਹ ਸੂਬੇ ਵਿੱਚ ਲੋਕਾਂ ਨੂੰ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣਾਉਣ ਲਈ ਬੇਨਤੀ ਕਰਨ ਆਏ ਹਨ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਉਹਨਾਂ ਨੂੰ ਤੀਸਰੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਦਾਂ ਹੀ ਸੂਬੇ ਦੇ ਵਿੱਚ ਵੀ ਬੀਜੇਪੀ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਉਹ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੋਈ ਦੇਖ ਰਹੇ ਹਨ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ ਤੇ ਇਸ ਖੇਤਰ ਨੂੰ ਵੱਡੇ ਸਭਿਆਚਾਰਕ ਸੈਲਾਨੀ ਕੇਂਦਰ ਦੇ ਰੂਪ ਦੇ ਵਿੱਚ ਵਿਕਸਿਤ ਕਰਨਾ ਸਰਕਾਰ ਦੀ ਤਰਜੀਹ ਹੋਵੇਗੀ।






















