PM ਮੋਦੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਬੈਠਕ ਸ਼ੁਰੂ
ਨਵੀਂ ਦਿੱਲੀ 24ਜੂਨ (ਵਿਸ਼ਵ ਵਾਰਤਾ): ਪੀਐਮ ਮੋਦੀ ਨੇ 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪਹਿਲੀ ਬੈਠਕ ਸ਼ੁਰੂ ਹੋ ਗਈ ਹੈ। ਬਾਕੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਸਿਲਸਿਲਾ ਜਾਰੀ ਹੈ। ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ 9 ਜੂਨ ਨੂੰ ਸਹੁੰ ਚੁੱਕੀ ਸੀ। ਪੀਐਮ ਮੋਦੀ ਤੀਜੀ ਵਾਰ ਵਾਰਾਣਸੀ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੋਦੀ ਨੇ ਸਦਨ ਦੇ ਨੇਤਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਪੀਐਮ ਮੋਦੀ ਦਾ ਸੰਬੋਧਨ ਹੋਇਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਹ ਸ਼ਾਨਦਾਰ ਦਿਨ ਹੈ। ਪੀਐਮ ਮੋਦੀ ਨੇ ਵੀ ਨਵੇਂ ਸੰਸਦ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਸਹਿਮਤੀ ਜ਼ਰੂਰੀ ਹੈ। ਪੀਐਮ ਮੋਦੀ ਦਾ ਸੰਬੋਧਨ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਹੋਇਆ। ਇਸ ਸੰਬੋਧਨ ਵਿੱਚ ਨਵੀਂ ਸਰਕਾਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਬਾਰੇ ਗੱਲ ਕੀਤੀ ਗਈ। ਇਸ ਤੋਂ ਬਾਅਦ ਪੀਐਮ ਮੋਦੀ ਸਦਨ ਪਹੁੰਚੇ, ਜਿੱਥੇ ਉਨ੍ਹਾਂ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਦੇਖਣ ਨੂੰ ਮਿਲੀ, ਅੱਜ ਤੋਂ ਸ਼ੁਰੂ ਹੋਇਆ ਸੰਸਦ ਦਾ ਸੈਸ਼ਨ 3 ਜੁਲਾਈ ਤੱਕ ਚੱਲੇਗਾ।