Pencak silat championship : ਉੱਤਰਾਖੰਡ ਦੇ ਦਿਵ ਅਗਮ ਸਿੰਘ ਨੇ ਦੇਸ਼ ਲਈ ਜਿੱਤਿਆ ਸੋਨ ਤਗਮਾ
- ਰੁਦਰਪੁਰ ਅਤੇ ਪਰਿਵਾਰ ਦਾ ਵਧਾਇਆ ਮਾਣ
- ਵਿਧਾਇਕ ਸ਼ਿਵ ਅਰੋੜਾ ਨੇ ਕੀਤਾ ਸਨਮਾਨਿਤ
ਉੱਤਰਾਖੰਡ, 7 ਅਕਤੂਬਰ 2025 (ਵਿਸ਼ਵ ਵਾਰਤਾ): ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਅਤੇ ਜ਼ਿਲ੍ਹਾ ਅਦਾਲਤ ਦੇ ਸੀਨੀਅਰ ਵਕੀਲ ਪਰਮਜੀਤ ਸਿੰਘ ਦੇ ਪੋਤੇ ਅਤੇ ਐਡਵੋਕੇਟ ਗੁਰਦੀਪ ਸਿੰਘ ਦੇ ਪੁੱਤਰ ਦਿਵ ਅਗਮ ਸਿੰਘ ਨੇ 25-30 ਸਤੰਬਰ ਤਕ ਹੋਈ “ਤੀਜੀ ਏਸ਼ੀਅਨ ਪੈਂਚਕ ਸਿਲਾਟ ਚੈਂਪੀਅਨਸ਼ਿਪ” (Pencak silat championship) ਵਿੱਚ ਸੋਨ ਤਗਮਾ ਜਿੱਤਿਆ। ਦਿਵ ਅਗਮ ਸਿੰਘ ਨੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਰੁਦਰਪੁਰ ਖੇਤਰ ਅਤੇ ਪਰਿਵਾਰ ਦਾ ਮਾਣ ਵਧਾਇਆ ਹੈ। ਵਿਧਾਇਕ ਸ਼ਿਵ ਅਰੋੜਾ ਵੱਲੋਂ ਦਿਵ ਅਗਮ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿਤੀ ਗਈ।

ਦੱਸ ਦਈਏ ਕਿ ਇਸ ਚੈਂਪੀਅਨਸ਼ਿਪ ਵਿੱਚ ਤਿੰਨ ਦਿਨਾਂ ਵਿੱਚ 180 ਮੈਚ ਹੋਏ ਜਿਨ੍ਹਾਂ ਵਿੱਚ 11 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ 12 ਟੀਮਾਂ ਦੇ 300 ਤੋਂ ਵੱਧ ਖਿਡਾਰੀ ਸ਼ਾਮਲ ਸਨ। ਸੋਮਵਾਰ ਸ਼ਾਮ ਤੱਕ, ਨਤੀਜੇ ਘੋਸ਼ਿਤ ਕਰ ਦਿੱਤੇ ਗਏ ਜਿਸ ਵਿੱਚ ਵੀਅਤਨਾਮ ਨੂੰ ਚੈਂਪੀਅਨ ਬਣਿਆ। ਵੀਅਤਨਾਮ ਨੇ ਅੱਠ ਸੋਨ, ਤਿੰਨ ਚਾਂਦੀ ਅਤੇ ਛੇ ਕਾਂਸੀ ਦੇ ਤਗਮੇ ਜਿੱਤੇ। ਫਿਲੀਪੀਨਜ਼ ਅੱਠ ਸੋਨ, ਇੱਕ ਚਾਂਦੀ ਅਤੇ ਛੇ ਕਾਂਸੀ ਦੇ ਤਗਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ। ਇੰਡੋਨੇਸ਼ੀਆ ਅੱਠ ਸੋਨੇ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ। ਭਾਰਤ ਦੀ ਏ ਟੀਮ ਚਾਰ ਸੋਨੇ, ਨੌਂ ਚਾਂਦੀ ਅਤੇ 15 ਕਾਂਸੀ ਦੇ ਤਗਮਿਆਂ ਨਾਲ ਚੌਥੇ ਸਥਾਨ ‘ਤੇ ਰਹੀ। ਭਾਰਤ ਦੇ ਕਾਨ੍ਹਾ ਬੇਹੜ੍ਹਾ, ਬ੍ਰਿਜੇਸ਼, ਰਿਗਵੇਦ, ਦਿਵੇਸ਼ ਦੀਪੇਂਦਰ ਅਗ੍ਰਹਿਰੀ, ਦਿਵਅਗਮ ਸਿੰਘ, ਜਾਹਨਵੀ ਸਰਕਾਰ ਅਤੇ ਅਮੀਨਾ ਜ਼ਾਹਰਾ ਨੇ ਸੋਨ ਤਗਮੇ ਜਿੱਤੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























