Paris Olympic : ਸਿਲਵਰ ਜਾਂ ਗੋਲਡ ਮੈਡਲ ਦਾ ਕੀ ਅਫ਼ਸੋਸ ? ਦੇਸ਼ ਦੇ ਲੋਕਾਂ ਨੇ ਦਿੱਤਾ ਡਾਇਮੰਡ ਮੈਡਲ : ਗੁਰਭਜਨ ਸਿੰਘ ਗਿੱਲ
ਚੰਡੀਗੜ੍ਹ, 7ਅਗਸਤ(ਵਿਸ਼ਵ ਵਾਰਤਾ)Paris Olympic- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਡਿਸਕੁਆਲੀਫਾਈ ਕੀਤੇ ਜਾਣ ਤੋਂ ਬਾਅਦ ਕਈ ਵੱਡੀਆਂ ਹਸਤੀਆਂ ਵਲੋਂ ਉਨ੍ਹਾਂ ਨਾਲ ਸੰਵੇਦਨਾ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਵਿਨੇਸ਼ ਦੇ ਜਿੱਤਣ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਪੋਸਟਾਂ ਦਾ ਹੜ ਆ ਗਿਆ ਸੀ। ਦਿੱਲੀ ਵਿਖੇ ਸਰਕਾਰ ਖ਼ਿਲਾਫ਼ ਹੋਏ ਪਹਿਲਵਾਨਾਂ ਦੇ ਅੰਦੋਲਨ ‘ਚ ਵਿਨੇਸ਼ ਵੀ ਸ਼ਾਮਿਲ ਸੀ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਕੇਂਦਰ ਸਰਕਾਰ ਦੀ ਇਹ ਕਹਿ ਕੇ ਤਰੀਫ ਕਰ ਰਹੇ ਹਨ ਕਿ ਸਰਕਾਰ ਦੇ ਵਿਰੋਧੀ ਹੋਣ ਦੇ ਬਾਵਜੂਦ ਵਿਨੇਸ਼ ਨੂੰ ਓਲੰਪਿਕ ‘ਚ ਜਾਣ ਦਾ ਮੌਕਾ ਦਿੱਤਾ ਗਿਆ। ਸਰਕਾਰ ਚਾਹੁੰਦੀ ਤਾ ਉਸਨੂੰ ਰੋਕ ਵੀ ਸਕਦੀ ਸੀ। ਮੰਡੀ ਤੋਂ ਐਮਪੀ ਕੰਗਨਾ ਰਣੌਤ ਨੇ ਪੀਐਮ ਨੂੰ ਉਸਦੀ ਜਿੱਤ ਦਾ ਸਿਹਰਾ ਦਿੱਤਾ ਸੀ। ਡਿਸਕੁਆਲੀਫਾਈ ਹੋਣ ਤੋਂ ਬਾਅਦ ਵੀ ਉਸਦੇ ਹੱਕ ‘ਚ ਸਿਆਸਤਦਾਨਾਂ ਅਤੇ ਮੰਨੇ ਪ੍ਰਮੰਨ ਲੋਕਾਂ ਵੱਲੋ ਬਿਆਨ ਆ ਰਹੇ ਹਨ।
ਜਾਣੋ ਉੱਘੇ ਪੰਜਾਬੀ ਕਵੀ ਅਤੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਕੀ ਕਿਹਾ
ਉੱਘੇ ਪੰਜਾਬੀ ਕਵੀ ਅਤੇ ਸਾਹਿਤਕਾਰ ਨੇ ਵਿਨੇਸ਼ ਫੋਗਾਟ ਦੀ ਇਸ ਉਪਲਭਦੀ ਬਾਰੇ ਲਿਖਿਆ ਹੈ ਕਿ, “ਜਿਹੜੀ ਕੁੜੀ ਨੇ ਬ੍ਰਿਜ ਭੂਸ਼ਣ ਸ਼ਰਣ ਨੂੰ ਐਸੀ ਭੁਆਟਣੀ ਦਿੱਤੀ ਕਿ ਉਹਦੀਆਂ ਪੁਸ਼ਤਾਂ ਯਾਦ ਕਰਨ, ਹਾਲੇ ਕੱਲ ਹੀ ਵਰਲਡ ਚੈਂਪੀਅਨ ਨੂੰ ਧਰਾਸ਼ਾਈ ਕਰ ਕੇ ਦੇਸ਼ ਭਰ ਦੇ ਲੋਕਾਂ ਤੋਂ ਡਾਇਮੰਡ ਮੈਡਲ ਹਾਸਲ ਕਰ ਲਿਆ, ਉਹਦੇ ਸਿਲਵਰ ਗੋਲਡ ਦਾ ਕੀ ਅਫ਼ਸੋਸ? ਜਿਹੜੇ ਹਾਕਮ ਹੁਣ ਦਿਲ ਅਜ਼ਾਰੀ ਦਾ ਖੇਖਣ ਕਰ ਰਹੇ ਨੇ, ਓਏ ਤੁਹਾਡੀ ਧੌਣ ਤੇ ਗੋਡਾ ਰੱਖ ਕੇ ਸਾਡੀ ਕੁੜੀ ਚੈਂਪੀਅਨ ਬਣੀ ਹੈ, ਸਾਡੇ ਦਿਲਾਂ ‘ਤੇ ਰਾਜ ਕਰਦੀ ਹੈ। ਗੋਲਡ ਮੈਡਲ ਕਿੱਲੀ ਤੇ ਲਟਕਦਾ ਚੰਗਾ ਲੱਗਦਾ, ਪਰ ਉਹਦੇ ਲਈ ਡਾਇਮੰਡ ਮੈਡਲ ਤਾਂ ਅੱਜ ਸਾਡਾ ਬੱਚਾ ਬੱਚਾ ਗਲੇ ਲਟਕਾਈ ਫਿਰ ਰਿਹਾ ਹੈ। ਵਾਪਸ ਆਉਣ ਦਿਓ, ਤੁਹਾਨੂੰ ਲੱਗ ਪਤਾ ਜਾਵੇਗਾ ਕਿ ਚੈਂਪੀਅਨ ਨੂੰ ਕਿਵੇਂ ਰਿਸੀਵ ਕਰੀਦਾ ਹੈ!
ਪੀਐਮ ਮੋਦੀ ਨੇ ਵਧਾਇਆ ਹੌਂਸਲਾ
ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪੀਐਮ ਮੋਦੀ ਨੇ ਉਨ੍ਹਾਂ ਦੇ ਹੱਕ ‘ਚ ਬਿਆਨ ਜਾਰੀ ਕੀਤਾ ਹੈ, ਮੋਦੀ ਦੇ ਕਿਹਾ ਹੈ ਕਿ, ” ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ! ਚੁਣੌਤੀਆਂ ਦਾ ਸਾਹਮਣਾ ਕਰਨਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸੀ ਕਰੋ ! ਅਸੀਂ ਤੁਹਾਡੇ ਨਾਲ ਹਾਂ।
ਫੋਗਾਟ ਦੇ ਘਰ ਪਹੁੰਚੇ ਭਗਵੰਤ ਮਾਨ
ਪਰਿਵਾਰ ਅਤੇ ਵਿਨੇਸ਼ ਫੋਗਾਟ ਦਾ ਹੌਸਲਾ ਵਧਾਉਣ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੇ ਘਰ ਪਹੁੰਚੇ ਹਨ। ਮੁੱਖ ਮੰਤਰੀ ਦੇ ਪਰਿਵਾਰ ਨੂੰ ਹੌਂਸਲਾ ਬਣਾਈ ਰੱਖਣ ਅਤੇ ਮਜ਼ਬੂਤ ਇਰਾਦੇ ਨਾਲ ਅੱਗੇ ਵਧਣ ਦੀ ਗੱਲ ਆਖੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹਾਰ ਨਹੀਂ ਮੰਨੇਗੀ ਅਤੇ 2028 ਦੀ ਤਿਆਰੀ ਕਰੇਗੀ।
ਐਮਪੀ ਕੁਮਾਰੀ ਸ਼ੈਲਜਾ ਨੇ ਭਾਰ ਵਧਣ ‘ਤੇ ਚੁੱਕੇ ਸਵਾਲ
ਹਰਿਆਣਾ ਤੋਂ ਰਾਜ ਸਭਾ ਐਮਪੀ ਕੁਮਾਰੀ ਸ਼ੈਲਜਾ ਨੇ ਵਿਨੇਸ਼ ਦੇ ਭਾਰ ਵਧਣ ਨੂੰ ਲੈ ਕੇ ਸਵਾਲ ਚੁੱਕੇ ਹਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾਲ ਗਈ ਟੀਮ ਵੱਲੋ ਉਨ੍ਹਾਂ ਦੇ ਭਰ ਦਾ ਖਿਆਲ ਕਿਊ ਨਹੀਂ ਰੱਖਿਆ ਗਿਆ।