Parineeti – Raghav ਦੇ ਘਰ ਗੂੰਜਣਗੀਆਂ ਕਿਲਕਾਰੀਆਂ
– ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਵੱਡੀ ਖੁਸ਼ਖਬਰੀ
ਮੁੰਬਈ, 25 ਅਗਸਤ 2025 (ਵਿਸ਼ਵ ਵਾਰਤਾ): ਬਾਲੀਵੁੱਡ ਦੇ ਪਾਵਰ ਕਪਲਸ ਵਿੱਚੋਂ ਇੱਕ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ (Parineeti – Raghav) ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ।ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਪ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਜਲਦ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਪ੍ਰਸ਼ੰਸਕਾਂ ਦੇ ਇੰਤਜ਼ਾਰ ਦੇ ਵਿਚਕਾਰ, ਇਸ ਜੋੜੇ ਨੇ ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੀ ਨਵੀਂ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਂਝੀ ਕੀਤੀ।

ਜੋੜੇ (Parineeti – Raghav) ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ ਪਿਆਰੇ ਕੇਕ ਨਾਲ ਇੱਕ ਛੋਟੇ ਮਹਿਮਾਨ ਦੇ ਆਉਣ ਦੀ ਖ਼ਬਰ ਸਾਂਝੀ ਕੀਤੀ। ਇਸ ਪੋਸਟ ਵਿੱਚ, ਇੱਕ ਬਹੁਤ ਸੋਹਣਾ ਕੇਕ ਦੇਖਿਆ ਜਾ ਸਕਦਾ ਹੈ, ਜਿਸ ‘ਤੇ ਲਿਖਿਆ ਹੈ ਕਿ 1+1=3 ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਸ ਪੋਸਟ ਨਾਲ ਇੱਕ ਵੀਡੀਓ ਵੀਸਾਂਝੀ ਕੀਤੀ ਗਈ ਹੈ।
ਜਿਵੇਂ ਹੀ ਪਰੀ – ਰਾਘਵ ਦੀ ਇਹ ਪੋਸਟ ਪ੍ਰਸ਼ੰਸਕਾਂ ਸਾਹਮਣੇ ਆਈ ਹੈ, ਸਾਰੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਕਿ ਹਾਲ ਹੀ ਵਿੱਚ ਜਦੋਂ ਰਾਘਵ ਅਤੇ ਪਰੀ ਕਪਿਲ ਸ਼ਰਮਾ ਦੇ ਸ਼ੋਅ ‘ਤੇ ਆਏ ਸਨ, ਤਾਂ ਰਾਘਵ ਨੇ ਸੰਕੇਤ ਦਿੱਤਾ ਸੀ ਕਿ ਉਹ ਜਲਦੀ ਹੀ ਕੋਈ ਖੁਸ਼ਖਬਰੀ ਸੁਣਨ ਵਾਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















