Pakistan Diwali: ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਨੇ ਦੀਵਾਲੀ ਸਮਾਗਮਾਂ ‘ਚ ਕੀਤੀ ਸ਼ਿਰਕਤ
- ਸੀਐਮ ਮਰੀਅਮ ਨਵਾਜ਼ ਵੱਲੋਂ ਕਈ ਅਹਿਮ ਐਲਾਨ
ਨਵੀਂ ਦਿੱਲੀ 2 ਨਵੰਬਰ (ਵਿਸ਼ਵ ਵਾਰਤਾ): ਪਾਕਿਸਤਾਨ ਵਿੱਚ ਵੀ ਖੂਬ ਧੂਮਧਾਮ ਨਾਲ ਦੀਵਾਲੀ (Pakistan Diwali) ਮਨਾਈ ਗਈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀਵਾਲੀ ਜਸ਼ਨਾਂ ਵਿੱਚ ਸ਼ਾਮਲ ਹੋਈ। ਸੀਐਮ ਮਰੀਅਮ ਨੇ ਦੀਵਾ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੀਐਮ ਮਰੀਅਮ ਨੇ ਪ੍ਰੋਗਰਾਮ ਦੌਰਾਨ ਹਿੰਦੂ ਔਰਤਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ 1400 ਹਿੰਦੂ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
90-ਸ਼ਾਰਾਹ-ਏ-ਕਾਇਦ-ਏ-ਆਜ਼ਮ ਵਿਖੇ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਸੀਐਮ ਵੱਲੋਂ ਕਈ ਅਹਿਮ ਐਲਾਨ ਵੀ ਕੀਤੇ ਗਏ। ਇਸ ਦੌਰਾਨ ਮਰੀਅਮ ਨਵਾਜ਼ ਨੇ ਸਮੋਗ ਮੁੱਦੇ ‘ਤੇ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਕੰਮ ਵਿੱਚ ਭਾਰਤ ਦੇ ਨਾਲ ਮਿਲ ਕੇ ਪਹਿਲਕਦਮੀ ਕਰਨ ਵਿੱਚ ਆਪਣੀ ਨਿੱਜੀ ਦਿਲਚਸਪੀ ਵੀ ਪ੍ਰਗਟਾਈ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਸਿੱਖ ਸ਼ਰਧਾਲੂਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੀਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਦਾ ਧੰਨਵਾਦ ਕੀਤਾ।
Read more news: https://wishavwarta.in