ਪਾਕਿਸਤਾਨ ਦੀ ਕਪਤਾਨ ‘ਤੇ ਭਾਰਤ ਖ਼ਿਲਾਫ਼ ਮੈਚ ਤੋਂ ਬਾਅਦ ਲਗਾਇਆ ਗਿਆ ਜੁਰਮਾਨਾ; ਪੜ੍ਹੋ ਪੂਰੀ ਖਬਰ
ਨਵੀ ਦਿੱਲੀ , 7 ਸਤੰਬਰ (ਵਿਸ਼ਵ ਵਾਰਤਾ): ਪਾਕਿਸਤਾਨ ਦੀ ਕਪਤਾਨ ਫ਼ਾਤਿਮਾ ਸਨਾ ‘ਤੇ ਭਾਰਤ ਖ਼ਿਲਾਫ਼ ਮੈਚ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਹੈ। ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਮਹਿਲਾ ਏਸ਼ੀਆ ਕੱਪ ਦੇ ਗਰੁੱਪ ਮੈਚ ਦੌਰਾਨ ਆਊਟ ਕਰਨ ਤੋਂ ਬਾਅਦ ‘ਅਪਮਾਨਜਨਕ ਇਸ਼ਾਰਾ’ ਕਰਨ ਲਈ ਪਾਕਿਸਤਾਨ ਦੀ ਕਪਤਾਨ ਫ਼ਾਤਿਮਾ ਸਨਾ ‘ਤੇ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਘਟਨਾ ਸ਼ਨੀਵਾਰ (5 ਸਤੰਬਰ) ਨੂੰ ਭਾਰਤ ਦੀ ਪਾਰੀ ਦੇ ਦੂਜੇ ਓਵਰ ਵਿੱਚ ਵਾਪਰੀ ਜਦੋਂ ਸ਼ੈਫਾਲੀ ਵਰਮਾ ਨੂੰ ਆਊਟ ਕਰਨ ਤੋਂ ਬਾਅਦ ਫ਼ਾਤਿਮਾ ਨੇ ਪੈਵੇਲੀਅਨ ਵੱਲ ਇਸ਼ਾਰਾ ਕੀਤਾ। ਫ਼ਾਤਿਮਾ ਨੂੰ ਆਈ.ਸੀ.ਸੀ. ਦੀ ਖਿਡਾਰੀਆਂ ਅਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ਼ ਨਾਲ ਸਬੰਧਤ ਅਚਾਰ ਸੰਹਿਤਾ ਦੇ ਲੈਵਲ ਇੱਕ ਦੇ ਨਿਯਮ 2.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।
ਇਹ ਨਿਯਮ ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਬੱਲੇਬਾਜ਼ ਦੇ ਆਊਟ ਹੋਣ ‘ਤੇ ਅਜਿਹੀ ਭਾਸ਼ਾ, ਹਰਕਤ ਜਾਂ ਇਸ਼ਾਰੇ ਕਰਨ ਨਾਲ ਸਬੰਧਤ ਹੈ ਜੋ ਬੱਲੇਬਾਜ਼ ਦਾ ਅਪਮਾਨ ਕਰਦੇ ਹੋਣ ਜਾਂ ਉਸ ਨੂੰ ਆਕ੍ਰਾਮਕ ਪ੍ਰਤੀਕਿਰਿਆ ਲਈ ਉਕਸਾ ਸਕਦੇ ਹੋਣ। ਇਸ ਤੋਂ ਇਲਾਵਾ ਫ਼ਾਤਿਮਾ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡਿਮੈਰਿਟ ਅੰਕ ਹੋਰ ਜੋੜ ਦਿੱਤਾ ਗਿਆ ਹੈ ਕਿਉਂਕਿ 24 ਮਹੀਨਿਆਂ ਵਿੱਚ ਇਹ ਉਨ੍ਹਾਂ ਦੀ ਦੂਜੀ ਗ਼ਲਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















