Pakistan ਨੇ ਭਾਰਤ ਲਈ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ ਵਧਾਈ
– ਜਾਣੋ ਕਦੋ ਤਕ ਭਾਰਤੀ ਜਹਾਜ਼ਾਂ ਦੇ ਦਾਖਲੇ ‘ਤੇ ਰਹੇਗੀ ਪਾਬੰਦੀ?
ਨਵੀ ਦਿੱਲੀ, 21 ਅਪ੍ਰੈਲ (ਵਿਸ਼ਵ ਵਾਰਤਾ) – ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਨੇ ਇੱਕ-ਦੂਜੇ ਦੇ ਜਹਾਜ਼ਾਂ ਲਈ ਆਪਣੇ-ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਪਾਕਿਸਤਾਨੀ ਹਵਾਈ ਖੇਤਰ 24 ਅਪ੍ਰੈਲ, 2025 ਤੋਂ ਭਾਰਤੀ ਜਹਾਜ਼ਾਂ ਲਈ ਬੰਦ ਹੈ, ਜਦਕਿ ਪਿਛਲੇ ਸਾਲ 30 ਅਪ੍ਰੈਲ ਤੋਂ ਪਾਕਿਸਤਾਨੀ ਜਹਾਜ਼ਾਂ ਨੂੰ ਭਾਰਤੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।
ਪਾਕਿਸਤਾਨ ਨੇ ਅੱਜ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹੁਣ ਇਹ ਪਾਬੰਦੀਆਂ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਲਾਗੂ ਰਹਿਣਗੀਆਂ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ‘ਨੋਟਿਸ ਟੂ ਏਅਰਮੈਨ’ (NOTAM) ਵਿੱਚ ਕਿਹਾ ਹੈ ਕਿ ਸਾਰੇ ਭਾਰਤੀ-ਰਜਿਸਟਰਡ, ਲੀਜ਼ ‘ਤੇ ਲਏ ਗਏ, ਵਪਾਰਕ ਅਤੇ ਫੌਜੀ ਜਹਾਜ਼ਾਂ ਨੂੰ 24 ਮਈ, 2026 ਨੂੰ ਸਵੇਰੇ ਪੰਜ ਵਜੇ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨੋਟਿਸ ਪਿਛਲੇ ਨੋਟਿਸ ਦੀ ਸਮਾਂ ਸੀਮਾ 24 ਅਪ੍ਰੈਲ ਨੂੰ ਖ਼ਤਮ ਹੋਣ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















