Nigeria’ਚ ਹੜ੍ਹ ਦਾ ਕਹਿਰ, 300 ਤੋਂ ਵੱਧ ਲੋਕਾਂ ਦੀ ਮੌਤ
ਨਵੀਂ ਦਿੱਲੀ, 3 ਨਵੰਬਰ (ਵਿਸ਼ਵ ਵਾਰਤਾ) : ਅਫਰੀਕੀ ਦੇਸ਼ ਨਾਈਜੀਰੀਆ (Nigeria) ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਹੜ੍ਹਾਂ ਕਾਰਨ ਹੁਣ ਤੱਕ 321 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੜ੍ਹਾਂ ਕਾਰਨ 740,000 ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡ ਕੇ ਹੋਰ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।
ਦੇਸ਼ ਦੇ ਦੱਖਣ-ਪੂਰਬੀ ਰਾਜ ਅਨਾਮਬਰਾ ਦੇ ਗਵਰਨਰ ਚੁਕਵੁਮਾ ਸੋਲੁਡੋ ਨੇ ਉਪ ਰਾਸ਼ਟਰਪਤੀ ਕਾਸ਼ਿਮ ਸ਼ੈਟੀਮਾ ਦੀ ਅਗਵਾਈ ਵਿੱਚ ਮਾਸਿਕ ਰਾਸ਼ਟਰੀ ਆਰਥਿਕ ਕੌਂਸਲ ਦੀ ਬੈਠਕ ਵਿੱਚ ਹਿੱਸਾ ਲਿਆ।ਉਨ੍ਹਾਂ ਇਸ ਮੀਟਿੰਗ ਤੋਂ ਬਾਅਦ ਦੱਸਿਆ ਕਿ ਦੇਸ਼ ਵਿੱਚ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਕਾਰਨ ਦੇਸ਼ ਵਿੱਚ ਹੋਈਆਂ ਮੌਤਾਂ ਅਤੇ ਉਜਾੜੇ ਤੋਂ ਇਲਾਵਾ ਕਰੀਬ 2,854 ਲੋਕ ਜ਼ਖ਼ਮੀ ਵੀ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਨਾਈਜੀਰੀਆ ਵਿੱਚ ਹਾਲਾਤ ਇਸ ਤਰ੍ਹਾਂ ਵਿਗੜ ਰਹੇ ਹਨ ਕਿ ਦੇਸ਼ ਦੇ 36 ਵਿੱਚੋਂ 34 ਰਾਜਾਂ ਵਿੱਚ ਹੜ੍ਹ ਆ ਚੁੱਕੇ ਹਨ।ਦੇਸ਼ ਵਿੱਚ ਬਾਰਿਸ਼ ਨੇ ਵੱਡੇ ਪੱਧਰ ‘ਤੇ ਉਜਾੜਾ, ਜਾਨ-ਮਾਲ ਦਾ ਨੁਕਸਾਨ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ।