NCERT ਨੇ ਆਪ੍ਰੇਸ਼ਨ ਸਿੰਦੂਰ ‘ਤੇ ਵਿਸ਼ੇਸ਼ ਮਾਡਿਊਲ ਕੀਤਾ ਜਾਰੀ

ਚੰਡੀਗੜ੍ਹ, 20ਅਗਸਤ(ਵਿਸ਼ਵ ਵਾਰਤਾ) NCERT : NCERT (ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ) ਨੇ ਆਪ੍ਰੇਸ਼ਨ ਸਿੰਦੂਰ ‘ਤੇ ਦੋ ਵਿਸ਼ੇਸ਼ ਮਾਡਿਊਲ ਜਾਰੀ ਕੀਤੇ ਹਨ। ਇਹਨਾਂ ਨੂੰ ਕਲਾਸ 3 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਪੂਰਕ ਸਮੱਗਰੀ(supplementary material) ਵਜੋਂ ਸ਼ਾਮਲ ਕੀਤਾ ਗਿਆ ਹੈ। ਐਨ.ਸੀ.ਈ.ਆਰ.ਟੀ.ਨੇ ਤੀਜੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਆਪ੍ਰੇਸ਼ਨ ਸੰਧੂਰ’ ‘ਤੇ ਇਕ ਵਿਸ਼ੇਸ਼ ਮਾਡਿਊਲ ਲਾਂਚ ਕੀਤਾ ਹੈ।

ਵਿਸ਼ੇਸ਼ ਮਾਡਿਊਲ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੁਆਰਾ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ‘ਆਪ੍ਰੇਸ਼ਨ ਸੰਧੂਰ’ ਸ਼ੁਰੂ ਕੀਤਾ ਗਿਆ ਸੀ। ਇਹ ਮਾਡਿਊਲ ਸਕੂਲੀ ਬੱਚਿਆਂ ਵਿੱਚ ਭਾਰਤ ਦੀ ਫੌਜੀ ਸ਼ਕਤੀ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਬਣਾਏ ਗਏ ਹਨ। ਕਲਾਸ 3 ਤੋਂ 8 ਲਈ ਮਾਡਿਊਲ ਦਾ ਸਿਰਲੇਖ ‘ਆਪ੍ਰੇਸ਼ਨ ਸਿੰਦੂਰ-ਵੀਰਤਾ ਦੀ ਗਾਥਾ ‘ ਹੈ ਅਤੇ ਕਲਾਸ 9 ਤੋਂ 12 ਲਈ ਮਾਡਿਊਲ ਦਾ ਸਿਰਲੇਖ ‘ਆਪ੍ਰੇਸ਼ਨ ਸਿੰਦੂਰ-ਸਮਾਨ ਔਰ ਬਹਾਦੁਰੀ ਦਾ ਮਿਸ਼ਨ’ ਹੈ।
NCERT ਦੇ ਵਿਸ਼ੇਸ਼ ਮਾਡਿਊਲ ਨਿਯਮਤ ਕੋਰਸ ਦਾ ਹਿੱਸਾ ਨਹੀਂ ਹਨ। ਇਹ ਬੱਚਿਆਂ ਨੂੰ ਇੱਕ ਖਾਸ ਵਿਸ਼ੇ ਨੂੰ ਸਮਝਾਉਣ ਲਈ ਇੱਕ ਪੂਰਕ ਸਮੱਗਰੀ ਵਜੋਂ ਤਿਆਰ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























