National: ਅੱਜ 5 ਵਿਧਾਨ ਸਭਾ ਸੀਟਾਂ ਸਮੇਤ 6 ਸੀਟਾਂ ਦੇ ਚੋਣ ਨਤੀਜੇ ਹੋਣਗੇ ਐਲਾਨ
– 6 ਅਕਤੂਬਰ ਨੂੰ ਪਈਆਂ ਸਨ ਵੋਟਾਂ, ਦੁਪਹਿਰ ਤੱਕ ਨਤੀਜੇ ਆਉਣ ਦੀ ਉਮੀਦ
ਚੰਡੀਗੜ੍ਹ, 9 ਅਕਤੂਬਰ (ਵਿਸ਼ਵ ਵਾਰਤਾ): ਦੇਸ਼ ਵਿੱਚ 5 ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਇਨ੍ਹਾਂ ਸਾਰੀਆਂ 6 ਸੀਟਾਂ ’ਤੇ 6 ਅਕਤੂਬਰ ਨੂੰ ਵੋਟਿੰਗ ਹੋਈ ਸੀ ਅਤੇ ਅੱਜ ਇੱਕੋ ਸਮੇਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਨਤੀਜੇ ਦੁਪਹਿਰ ਤੱਕ ਆਉਣ ਦੀ ਉਮੀਦ ਹੈ।
ਪੱਛਮੀ ਬੰਗਾਲ ਦੀਆਂ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ, ਪੁਡੂਚੇਰੀ ਦੀ ਥੱਟਾਂਚਾਵਡੀ ਸੀਟ ਅਤੇ ਤਾਮਿਲਨਾਡੂ ਦੀਆਂ ਮਦੁਰਾਂਥਕਮ ਤੇ ਧਾਰਾਪੁਰਮ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।
ਪੁਡੂਚੇਰੀ ਦੀ ਥੱਟਾਂਚਾਵਡੀ ਸੀਟ ਮੁੱਖ ਮੰਤਰੀ ਐੱਨ. ਰੰਗਾਸਾਮੀ ਵੱਲੋਂ ਛੱਡੇ ਜਾਣ ਕਾਰਨ ਖਾਲੀ ਹੋਈ ਸੀ। ਉੱਧਰ, ਤਾਮਿਲਨਾਡੂ ਦੀਆਂ ਮਦੁਰਾਂਥਕਮ ਅਤੇ ਧਾਰਾਪੁਰਮ ਸੀਟਾਂ ’ਤੇ ਡੀਐੱਮਕੇ, ਮੁੱਖ ਮੰਤਰੀ ਵਿਜੇ ਦੀ ਪਾਰਟੀ ਟੀਵੀਕੇ ਅਤੇ ਏਆਈਏਡੀਐੱਮਕੇ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ।
ਇਨ੍ਹਾਂ ਪੰਜ ਵਿਧਾਨ ਸਭਾ ਸੀਟਾਂ ਤੋਂ ਇਲਾਵਾ ਅਸਾਮ ਦੀ ਨਗਾਓਂ ਲੋਕ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵੀ ਅੱਜ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























