MP ਰਜਿੰਦਰ ਗੁਪਤਾ ਦੀ ਟ੍ਰਾਈਡੈਂਟ ਫੈਕਟਰੀ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ RAID
ਚੰਡੀਗੜ੍ਹ, 30 ਅਪ੍ਰੈਲ 2026 (ਵਿਸ਼ਵ ਵਾਰਤਾ): ਪੰਜਾਬ ਦੇ ਪ੍ਰਮੁੱਖ ਉਦਯੋਗਪਤੀ ਰਜਿੰਦਰ ਗੁਪਤਾ ਦੇ ਟ੍ਰਾਈਡੈਂਟ ਗਰੁੱਪ ਦੇ ਧਨੌਲਾ ਸਥਿਤ ਕੰਪਲੈਕਸ ਵਿੱਚ ਅੱਜ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਚਾਨਕ ਛਾਪਾ ਮਾਰਿਆ। ਕਰੀਬ 2 ਘੰਟਿਆਂ ਤੋਂ ਫੈਕਟਰੀ ਦੇ ਅੰਦਰ ਵਿਭਾਗ ਦੀ ਜਾਂਚ ਜਾਰੀ ਹੈ। ਇਸ ਕਾਰਵਾਈ ਨੇ ਰਾਜ ਦੇ ਉਦਯੋਗਿਕ ਅਤੇ ਸਿਆਸੀ ਦੋਵੇਂ ਗਲਿਆਰਿਆਂ ਵਿੱਚ ਸਨਸਨੀ ਫੈਲਾ ਦਿੱਤੀ ਹੈ। ਕਿਉਕਿ ਸਾਂਸਦ ਰਾਜਿੰਦਰ ਗੁਪਤਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਜਾਣਕਾਰੀ ਅਨੁਸਾਰ, ਪ੍ਰਦੂਸ਼ਣ ਵਿਭਾਗ ਦੀ ਟੀਮ ਵਿੱਚ ਲਗਭਗ 10 ਅਧਿਕਾਰੀ ਸ਼ਾਮਲ ਹਨ। ਇਹ ਟੀਮ 3 ਤੋਂ 4 ਗੱਡੀਆਂ ਵਿੱਚ ਸਵਾਰ ਹੋ ਕੇ ਅਚਾਨਕ ਟ੍ਰਾਈਡੈਂਟ ਦੇ ਧੌਲਾ ਕੰਪਲੈਕਸ ਪਹੁੰਚੀ। ਟੀਮ ਅਜੇ ਵੀ ਫੈਕਟਰੀ ਦੇ ਅੰਦਰ ਮੌਜੂਦ ਹੈ ਅਤੇ ਪਲਾਂਟ ਤੇ ਲੋੜੀਂਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























