• Latest
  • Trending
Mohali ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

Mohali ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

2 years ago
Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

15 minutes ago
Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

50 minutes ago
Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

1 hour ago
Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

1 hour ago
Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

2 hours ago
National: ਸੰਸਦ ਦੇ ਸੈਸ਼ਨ ਤੋਂ ਪਹਿਲਾਂ ਅੱਜ ਮੋਦੀ ਕੈਬਨਿਟ ਦੀ ਅਹਿਮ ਮੀਟਿੰਗ ਅੱਜ

National: ਸੰਸਦ ਦੇ ਸੈਸ਼ਨ ਤੋਂ ਪਹਿਲਾਂ ਅੱਜ ਮੋਦੀ ਕੈਬਨਿਟ ਦੀ ਅਹਿਮ ਮੀਟਿੰਗ ਅੱਜ

2 hours ago
Surjit Hockey Tournament: ਅੱਜ ਖੇਡੇ ਜਾਣਗੇ ਸੈਮੀ ਫਾਈਨਲ ਮੁਕਾਬਲੇ

Surjit Hockey Tournament: ਅੱਜ ਖੇਡੇ ਜਾਣਗੇ ਸੈਮੀ ਫਾਈਨਲ ਮੁਕਾਬਲੇ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
National: ਦਿੱਲੀ ’ਚ ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਦੋ ਰੋਜ਼ਾ ਮੀਟਿੰਗ ਅੱਜ ਤੋਂ

National: ਦਿੱਲੀ ’ਚ ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਦੋ ਰੋਜ਼ਾ ਮੀਟਿੰਗ ਅੱਜ ਤੋਂ

4 hours ago
Breaking News: ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੀ ਅੱਜ ਵੱਡੀ ਮੀਟਿੰਗ

Breaking News: ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੀ ਅੱਜ ਵੱਡੀ ਮੀਟਿੰਗ

4 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

4 hours ago
Punjab: ਸੂਬੇ ਭਰ ਵਿੱਚ ਕੀਤੀ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ

Punjab: ਸੂਬੇ ਭਰ ਵਿੱਚ ਕੀਤੀ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ

4 hours ago
Hindi News
English News
Friday, November 27, 2026
No Result
View All Result
22 °c
Chandigarh
18 ° Sat
19 ° Sun
19 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Mohali ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

ਬਾਰਾਂ ਅਤੇ ਕਲੱਬਾਂ ’ਤੇ ਛਾਪੇ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਪਰੋਸਣ ’ਤੇ 03 ਦਾ ਚਲਾਨ ਕੀਤਾ

October 20, 2024
in ਖਬਰਾਂ, ਪੰਜਾਬ
Mohali ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

Mohali ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

-ਬਾਰਾਂ ਅਤੇ ਕਲੱਬਾਂ ’ਤੇ ਛਾਪੇ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਪਰੋਸਣ ’ਤੇ 03 ਦਾ ਚਲਾਨ ਕੀਤਾ

ਐਸ.ਏ.ਐਸ.ਨਗਰ, 20 ਅਕਤੂਬਰ, 2024 (ਸਤੀਸ਼ ਕੁਮਾਰ ਪੱਪੀ):- 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਪਰੋਸਣ ਤੋਂ ਰੋਕਣ ਲਈ ਆਬਕਾਰੀ ਵਿਭਾਗ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਨੇ ਇੱਕ ਵਿਆਪਕ ਅਭਿਆਨ ਚਲਾਇਆ, ਜਿਸ ਵਿੱਚ ਬੀਤੀ ਰਾਤ ਮੋਹਾਲੀ ਜ਼ਿਲ੍ਹੇ ਦੇ ਕਈ ਬਾਰਾਂ/ਕਲੱਬਾਂ ਦੀ ਚੈਕਿੰਗ ਕੀਤੀ ਗਈ। ਇਸ ਮੰਤਵ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਮੋਹਾਲੀ ਅਤੇ ਜ਼ੀਰਕਪੁਰ ਦੇ ਕਈ ਬਾਰਾਂ ਅਤੇ ਕਲੱਬਾਂ ’ਤੇ ਛਾਪੇਮਾਰੀ ਕੀਤੀ। ਇਸ ਦੇ ਨਤੀਜੇ ਵਜੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਬਾਰਾਂ/ਕਲੱਬਾਂ ਦੇ ਚਲਾਨ ਕੀਤੇ ਗਏ ਹਨ।  
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲੋਤਰਾ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਆਬਕਾਰੀ, ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਜਾਰੀ ਕੀਤੇ ਗਏ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੁਹਾਲੀ ਜ਼ਿਲ੍ਹੇ ਵਿੱਚ 25 ਸਾਲ ਤੋਂ ਘੱਟ ਉਮਰ ਵਰਗ ਨੂੰ ਸ਼ਰਾਬ ਨਾ ਦੇਣ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਪਿਛਲੇ ਦੋ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਆਬਕਾਰੀ ਐਕਟ 1914 ਦੇ ਹੁਕਮ 17(8) ਅਤੇ ਅਧੀਨ ਧਾਰਾ 29 ਅਧੀਨ ਪੰਜਾਬ ਇਨਟੌਕਸਿਕੈਂਟ ਲਾਇਸੈਂਸ ਐਂਡ ਸੇਲ ਆਰਡਰ, 1956 ਦੇ ਉਪਬੰਧਾਂ ਅਨੁਸਾਰ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਦੀ ਵਿਕਰੀ ਅਤੇ ਪਰੋਸਣਾ ਇੱਕ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਨਿਯਮਾਂ ਦੀ ਪਾਲਣਾ ਤੋਂ ਇਲਾਵਾ ਇਹ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਘੱਟ ਉਮਰ ਵਰਗ ਦੇ ਸ਼ਰਾਬ ਪੀਣ ਦੇ ਰੁਝਾਨ ਨੂੰ ਕਾਬੂ ਕੀਤਾ ਜਾਵੇ।

ਬੀਤੀ ਰਾਤ ਦੀ ਕਾਰਵਾਈ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਿੰਦਰਪਾਲ, ਵਿਕਾਸ ਭਟੇਜਾ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੀ ਟੀਮ ਨੇ ਮੁਹਾਲੀ ਸ਼ਹਿਰ ਅਤੇ ਜ਼ੀਰਕਪੁਰ ਖੇਤਰ ਵਿੱਚ ਕਲੱਬਾਂ ਅਤੇ ਬਾਰਾਂ ਵਿੱਚ ਛਾਪੇਮਾਰੀ ਕੀਤੀ।

ਮੋਹਾਲੀ ਦੇ ਸੈਕਟਰ-79 ਵਿਖੇ ਛਾਪੇਮਾਰੀ ਦੌਰਾਨ ਸੈਕਟਰ 79, ਮੋਹਾਲੀ ਦੇ 02 ਬਾਰਾਂ ਜਿਵੇਂ ਕਿ ਸਵਾਗਤ ਰੈਸਤਰੋ ਬਾਰ ਅਤੇ ਕਟਾਣੀ ਰੈਸਟੋਰੈਂਟ ਐਂਡ ਬਾਰ ਅਤੇ ਜ਼ੀਰਕਪੁਰ ਵਿੱਚ ਇੱਕ ਬਾਰ ਡੇਲੀਸ਼ੀਅਸ ਫੂਡ (ਰੋਮੀਓ-ਲੇਨ) ਨੂੰ 25 ਸਾਲ ਤੋਂ ਘੱਟ ਉਮਰ ਵਰਗ ਨੂੰ ਸ਼ਰਾਬ ਪਰੋਸਦੇ ਵਾਲੇ ਪਾਇਆ ਗਿਆ। ਇਕ ਬਾਰ ’ਤੇ ਸ਼ਰਾਬ ਪਰੋਸਣ ਲਈ 25 ਸਾਲ ਤੋਂ ਘੱਟ ਉਮਰ ਦੇ ਵੇਟਰਾਂ ਨੂੰ ਤਾਇਨਾਤ ਕਰਨ ਦਾ ਵੀ ਦੋਸ਼ ਪਾਇਅ ਗਿਆ ਹੈ। ਇਸ ਲਈ ਇਨ੍ਹਾਂ ਬਾਰਾਂ ਦੇ ਪੰਜਾਬ ਆਬਕਾਰੀ ਐਕਟ ਦੇ ਆਰਡਰ 17(8) ਅਤੇ ਅਧੀਨ ਧਾਰਾ 29 ਅਧੀਨ ਪੰਜਾਬ ਇਨਟੌਕਸਿਕੈਂਟ ਲਾਇਸੈਂਸ ਅਤੇ ਸੇਲ ਆਰਡਰ, 1956 ਤਹਿਤ ਚਲਾਨ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਕੇਸ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ (ਆਬਕਾਰੀ), ਪਟਿਆਲਾ ਨੂੰ ਬਣਦੀ ਦੰਡਕਾਰੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ।

ਏ.ਈ.ਟੀ.ਸੀ ਅਸ਼ੋਕ ਕਲੋਤਰਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਘੱਟ ਉਮਰ ਵਰਗ ਦੇ ਸ਼ਰਾਬ ਪੀਣ ਦੇ ਰੁਝਾਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਿਲਾ ਕੇ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਿਲ੍ਹਾ ਮੁਹਾਲੀ ਵਿੱਚ 09 ਕਲੱਬਾਂ/ਬਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦਿਆਂ ਤਿੰਨ ਬਾਰਾਂ ਦੇ ਲਾਇਸੈਂਸ ਵੀ ਸੱਤ ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਅਤੇ ਬਾਕੀ ਬਾਰਾਂ ਨੂੰ 1.35 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਸ਼੍ਰੀ ਅਸ਼ੋਕ ਕਲਹੋਤਰਾ ਨੇ ਸਾਰੇ ਸ਼ਰਾਬ-ਠੇਕੇਦਾਰਾਂ ਅਤੇ ਬਾਰ ਲਾਇਸੰਸ ਧਾਰਕਾਂ ਨੂੰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੇਚਣ ਜਾਂ ਪਰੋਸਣ ਵਿਰੁੱਧ ਚੇਤਾਵਨੀ ਦਿੰਦਿਆਂ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਅਤੇ ਰਾਜ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਂਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Tags: BREAKING NEWSBreaking news in PunjabiLatest Punjab newsLatest Punjab news in PunjabimohaliMOHALI NEWSPUNJABpunjab newstop headlines in PunjabiWEB PORTALWISHAVWARTA.IN
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

by Ranjit Singh
November 27, 2026
0

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ - ਟਾਮ ਲੈਥਮ ਨੇ ਜੜਿਆ ਅਰਧ ਸੈਂਕੜਾ - ਬਲੰਡੇਲ 53...

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

by Ranjit Singh
November 27, 2026
0

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਸ੍ਰੀ ਗੁਰੂ ਨਾਨਕ ਦੇਵ...

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

by Ranjit Singh
November 27, 2026
0

Punjab: BSF ਨੇ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ...

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

by Ranjit Singh
November 27, 2026
0

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ - ਅਕਾਲੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ

by Ranjit Singh
November 27, 2026
0

Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ - ਟਾਮ ਲੈਥਮ ਨੇ ਜੜਿਆ ਅਰਧ ਸੈਂਕੜਾ - ਬਲੰਡੇਲ 53...

Most Popular

Hukamnama Sri Darbar Sahib Today – 08 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 08 November 2026 | Ang 678 I ਅੱਜ ਦਾ ਹੁਕਮਨਾਮਾ

by Ankit
3 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 08-11-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 