ਮਹਿੰਗਾਈ ਦੀ ਇਕ ਹੋਰ ਮਾਰ: 1 ਸਤੰਬਰ ਤੋਂ ਮਹਿੰਗਾ ਹੋ ਜਾਵੇਗਾ ਦੁੱਧ
– 9 ਰੁਪਏ ਤਕ ਵਧਣਗੇ ਭਾਅ, ਘਰੇਲੂ ਬਜਟ ‘ਤੇ ਪਵੇਗਾ ਵਾਧੂ ਬੋਝ!
ਨਵੀ ਦਿੱਲੀ, 28 ਅਗਸਤ 2026 (ਵਿਸ਼ਵ ਵਾਰਤਾ) : ਖੰਡ – ਪਿਆਜ਼ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ ਚ ਵਾਧਾ ਹੋਣ ਜਾ ਰਿਹਾ ਹੈ। ਮੁੰਬਈ ਵਿੱਚ ਰੋਜ਼ਾਨਾ ਤਾਜ਼ਾ ਤਬੇਲਾ ਦੁੱਧ ਖਰੀਦਣ ਵਾਲੇ ਲੋਕਾਂ ਨੂੰ ਇੱਕ ਸਤੰਬਰ ਤੋਂ ਵਧੇਰੇ ਕੀਮਤ ਦੇਣੀ ਪਵੇਗੀ। ਦੁੱਧ ਉਤਪਾਦਕਾਂ ਨੇ ਕੀਮਤ ਵਿੱਚ ਨੌਂ ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਬਾਅਦ 93 ਰੁਪਏ ਪ੍ਰਤੀ ਲੀਟਰ ਮਿਲਣ ਵਾਲਾ ਤਬੇਲਾ ਦੁੱਧ 102 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਨਵੀਆਂ ਦਰਾਂ 1 ਸਤੰਬਰ, 2026 ਤੋਂ ਲਾਗੂ ਹੋਣਗੀਆਂ ਅਤੇ 28 ਫਰਵਰੀ, 2027 ਤੱਕ ਪ੍ਰਭਾਵੀ ਰਹਿਣਗੀਆਂ। ਇਹ ਵਾਧਾ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਹੋਇਆ ਹੈ, ਜਿਸ ਨਾਲ ਲੋਕਾਂ ਦੇ ਘਰੇਲੂ ਬਜਟ ‘ਤੇ ਵਾਧੂ ਬੋਝ ਪੈ ਸਕਦਾ ਹੈ।
ਮੁੰਬਈ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ ਅਨੁਸਾਰ, ਡੇਅਰੀ ਪਸ਼ੂਆਂ ਦੀ ਕੀਮਤ ਵਧਣ ਅਤੇ ਪਸ਼ੂ ਖੁਰਾਕ ‘ਤੇ ਖਰਚਾ ਵਧਣ ਕਾਰਨ ਦੁੱਧ ਦੀ ਪੁਰਾਣੀ ਕੀਮਤ ‘ਤੇ ਵਿਕਰੀ ਕਰਨਾ ਮੁਸ਼ਕਿਲ ਹੋ ਰਿਹਾ ਸੀ। ਉਤਪਾਦਕਾਂ ਦਾ ਕਹਿਣਾ ਹੈ ਕਿ ਅਨਾਜ ਸਮੇਤ ਕਈ ਤਰ੍ਹਾਂ ਦੀ ਪਸ਼ੂ ਖੁਰਾਕ ਦੀਆਂ ਕੀਮਤਾਂ ਵਿੱਚ 25 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਚਾਰੇ ਅਤੇ ਖਲ਼ ਦੀ ਵਧੀ ਕੀਮਤ ਨੇ ਵੀ ਦੁੱਧ ਉਤਪਾਦਨ ਦੀ ਲਾਗਤ ਵਧਾ ਦਿੱਤੀ ਹੈ। ਉਨ੍ਹਾਂ ਮੁਤਾਬਕ, ਲਗਾਤਾਰ ਵਧਦੀ ਲਾਗਤ ਦੇ ਕਾਰਨ ਕੀਮਤਾਂ ਵਿੱਚ ਬਦਲਾਅ ਕਰਨਾ ਜ਼ਰੂਰੀ ਹੋ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























