Ludhiana ਪੱਛਮੀ ਜ਼ਿਮਨੀ ਚੋਣ: ਦੂਜੇ ਰਾਊਂਡ ਤੋਂ ਬਾਅਦ ਵੱਡਾ ਉਲਟਫੇਰ, ਪੜ੍ਹੋ ਵੱਡੀ UPDATE

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਜਿਨ੍ਹਾਂ ਵਿੱਚੋਂ 3 ਗੇੜਾਂ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਆਪਣੀ ਵੋਟ ਪਾਈ।
ਵੋਟਾਂ ਦੀ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਵੀ ਆਪ ਦੀ ਲੀਡ ਬਰਕਰਾਰ ਹੈ। ‘ਆਪ’ ਦੇ ਸੰਜੀਵ ਅਰੋੜਾ ਨੂੰ 8277 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 5217, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 5094 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 2576 ਵੋਟਾਂ ਮਿਲੀਆਂ ਹਨ। ਇਸ ਗੇੜ ਵਿਚ ਭਾਜਪਾ ਦੂਜੇ ਨੰਬਰ ਤੇ ਆ ਗਈ ਹੈ। ਅਤੇ ਕਾਂਗਰਸ ਤੀਜੇ ਨੰਬਰ ’ਤੇ ਹੋ ਗਈ ਹੈ।
ਦੂਜੇ ਦੌਰ ‘ਚ ‘ਆਪ’ ਉਮੀਦਵਾਰ 1995 ਵੋਟਾਂ ਨਾਲ ਅੱਗੇ ਰਹੇ। ‘ਆਪ’ ਨੂੰ 4335, ਕਾਂਗਰਸ ਨੂੰ 2340, ਭਾਜਪਾ ਨੂੰ 2069 ਅਤੇ ਅਕਾਲੀ ਦਲ ਨੂੰ 1312 ਵੋਟਾਂ ਮਿਲੀਆਂ ।
ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























