• Latest
  • Trending
Ludhiana :ਖੰਨਾ ‘ਚ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਦੇ ਮਕਸਦ ਨਾਲ ਐਸ.ਐਸ.ਪੀ ਨੇ ਡੀ.ਸੀ ਨੂੰ ਲਿਖਿਆ ਪੱਤਰ

Ludhiana :ਖੰਨਾ ‘ਚ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਦੇ ਮਕਸਦ ਨਾਲ ਐਸ.ਐਸ.ਪੀ ਨੇ ਡੀ.ਸੀ ਨੂੰ ਲਿਖਿਆ ਪੱਤਰ

2 hours ago
Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

51 minutes ago
Bengal DGP : ਬੰਗਾਲ ਚੋਣਾਂ ਦੌਰਾਨ ਵੱਡਾ ਫੈਸਲਾ! DGP ਸਿੱਧ ਨਾਥ ਗੁਪਤਾ ਦਾ ਕਾਰਜਕਾਲ ਵਧਿਆ

Bengal DGP : ਬੰਗਾਲ ਚੋਣਾਂ ਦੌਰਾਨ ਵੱਡਾ ਫੈਸਲਾ! DGP ਸਿੱਧ ਨਾਥ ਗੁਪਤਾ ਦਾ ਕਾਰਜਕਾਲ ਵਧਿਆ

1 hour ago
ਭਗਵੰਤ ਮਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ

ਭਗਵੰਤ ਮਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ

2 hours ago
Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ

Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Rajasthan ਵਿਧਾਨ ਸਭਾ ਨੂੰ ਫਿਰ ਮਿਲੀ ਬੰਬ ਦੀ ਧਮਕੀ! ਖਾਲੀ ਕਰਵਾਇਆ ਗਿਆ ਕੰਪਲੈਕਸ

Rajasthan ਵਿਧਾਨ ਸਭਾ ਨੂੰ ਫਿਰ ਮਿਲੀ ਬੰਬ ਦੀ ਧਮਕੀ! ਖਾਲੀ ਕਰਵਾਇਆ ਗਿਆ ਕੰਪਲੈਕਸ

4 hours ago
Vancouver Concert : ਕੈਨੇਡਾ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਲੱਗੇ ਖਾਲਿਸਤਾਨ ਦੇ ਨਾਅਰੇ

Vancouver Concert : ਕੈਨੇਡਾ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਲੱਗੇ ਖਾਲਿਸਤਾਨ ਦੇ ਨਾਅਰੇ

4 hours ago
ਇੱਕ ਰਿਪੋਰਟ ਅਨੁਸਾਰ ਅਫਗਾਨਿਸਤਾਨ ਭੁੱਖਮਰੀ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਪੰਜਵੇਂ ਸਥਾਨ ‘ਤੇ

ਇੱਕ ਰਿਪੋਰਟ ਅਨੁਸਾਰ ਅਫਗਾਨਿਸਤਾਨ ਭੁੱਖਮਰੀ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਪੰਜਵੇਂ ਸਥਾਨ ‘ਤੇ

5 hours ago
International News : ਰਾਜਨਾਥ ਸਿੰਘ Bishkek ਵਿੱਚ ਐਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹੋਣਗੇ ਸ਼ਾਮਲ

International News : ਰਾਜਨਾਥ ਸਿੰਘ Bishkek ਵਿੱਚ ਐਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹੋਣਗੇ ਸ਼ਾਮਲ

5 hours ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

6 hours ago
Chandigarh Bomb Threat : ਚੰਡੀਗੜ੍ਹ ਡੀਸੀ ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Chandigarh Bomb Threat : ਚੰਡੀਗੜ੍ਹ ਡੀਸੀ ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

6 hours ago
Himachal Visit : ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਪੰਜ ਰੋਜ਼ਾ ਹਿਮਾਚਲ ਪ੍ਰਦੇਸ਼ ਦੌਰਾ ਅੱਜ ਤੋਂ

Himachal Visit : ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਪੰਜ ਰੋਜ਼ਾ ਹਿਮਾਚਲ ਪ੍ਰਦੇਸ਼ ਦੌਰਾ ਅੱਜ ਤੋਂ

8 hours ago
Hindi News
English News
Monday, April 27, 2026
No Result
View All Result
39 °c
Chandigarh
32 ° Tue
32 ° Wed
30 ° Thu
31 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Ludhiana :ਖੰਨਾ ‘ਚ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਦੇ ਮਕਸਦ ਨਾਲ ਐਸ.ਐਸ.ਪੀ ਨੇ ਡੀ.ਸੀ ਨੂੰ ਲਿਖਿਆ ਪੱਤਰ

April 27, 2026
in ਖਬਰਾਂ, ਪੰਜਾਬ

ਲੁਧਿਆਣਾ 27 ਅਪ੍ਰੈਲ (ਵਿਸ਼ਵ ਵਾਰਤਾ): ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੱਧ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਇੱਕ ਮਹੱਤਵਪੂਰਨ ਪੱਤਰ ਲਿਖਿਆ ਗਿਆ ਹੈ।

ਇਸ ਪੱਤਰ ਵਿੱਚ ਅੱਗ ਦੀਆਂ ਵਧ ਰਹੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਅਤੇ ਫਾਇਰ ਸੇਫਟੀ ਵਿਭਾਗ ਰਾਹੀਂ ਫੈਕਟਰੀਆਂ ਅਤੇ ਵਪਾਰਕ ਇਕਾਈਆਂ ਵਿੱਚ ਫਾਇਰ ਸੇਫਟੀ ਅਤੇ ਜਲਣਸ਼ੀਲ ਸਮੱਗਰੀ ਦੇ ਸਟੋਰੇਜ ਦਾ ਵਿਸਥਾਰ ਨਾਲ ਆਡਿਟ ਕਰਵਾਇਆ ਜਾਵੇ। ਖਾਸ ਕਰਕੇ ਉਹਨਾਂ ਥਾਵਾਂ ‘ਤੇ ਸਖ਼ਤ ਜਾਂਚ ਕੀਤੀ ਜਾਵੇ ਜਿੱਥੇ ਕੈਮੀਕਲ ਜਾਂ ਹੋਰ ਖਤਰਨਾਕ ਪਦਾਰਥ ਸਟੋਰ ਕੀਤੇ ਜਾਂਦੇ ਹਨ, ਤਾਂ ਜੋ ਅੱਗ ਵਰਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਆਪਣੇ ਪੱਤਰ ਵਿੱਚ ਦਰਸਾਇਆ ਕਿ ਖੰਨਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਝ ਹੀ ਸਮੇਂ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਸਮਰਾਲਾ ਰੋਡ ਸਥਿਤ ਫਰਨੀਚਰ ਸ਼ੋਅ-ਰੂਮ, ਜੀ.ਟੀ ਰੋਡ ‘ਤੇ ਮੰਜਾ ਮਾਰਕੀਟ ਦੀਆਂ ਕੱਪੜਿਆਂ ਦੀਆਂ ਦੁਕਾਨਾਂ ਅਤੇ ਮਲਕਪੁਰ ਪਿੰਡ ਨੇੜੇ ਵਾਟਰ ਪਾਰਕ ਵਰਗੇ ਸਥਾਨਾਂ ‘ਤੇ ਵਾਪਰੀਆਂ ਘਟਨਾਵਾਂ ਨੇ ਲੋਕਾਂ ਵਿੱਚ ਹਫੜਾ ਦਫੜੀ ਪੈਦਾ ਕਰ ਦਿੱਤੀ ਸੀ। ਇਸਤੋਂ ਇਲਾਵਾ ਦੋਰਾਹਾ ਅਤੇ ਸ੍ਰੀ ਮਾਛੀਵਾੜਾ ਸਾਹਿਬ ਖੇਤਰਾਂ ਵਿੱਚ ਵੀ ਉਦਯੋਗਿਕ ਇਕਾਈਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

ਇਨ੍ਹਾਂ ਹਾਲਾਤਾਂ ਦੌਰਾਨ ਖੰਨਾ ਪੁਲਿਸ ਨੇ ਬੇਹੱਦ ਸਰਗਰਮੀ ਅਤੇ ਜਿੰਮੇਵਾਰੀ ਨਾਲ ਕੰਮ ਕਰਦਿਆਂ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ‘ਤੇ ਕਾਬੂ ਪਾਇਆ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ। ਪੁਲਿਸ ਦੀ ਤੇਜ਼ ਕਾਰਵਾਈ ਨਾਲ ਕਈ ਵੱਡੇ ਹਾਦਸਿਆਂ ਨੂੰ ਟਾਲਿਆ ਗਿਆ, ਲੋਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ।

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੱਤਰ ਵਿੱਚ ਸੁਝਾਅ ਦਿੱਤਾ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ, ਜੋ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਤੁਰੰਤ ਕਾਰਵਾਈ ਯਕੀਨੀ ਬਣਾਏ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸੰਬੰਧਤ ਵਿਭਾਗਾਂ ਨੂੰ ਫੈਕਟਰੀਆਂ ਵਿੱਚ ਜਾ ਕੇ ਫਾਇਰ ਸੇਫਟੀ ਪ੍ਰਬੰਧਾਂ ਦੀ ਜਾਂਚ ਕਰਨੀ ਚਾਹੀਦੀ ਹੈ, ਖਾਸ ਕਰਕੇ ਉਹਨਾਂ ਥਾਵਾਂ ‘ਤੇ ਜਿੱਥੇ ਜਲਣਸ਼ੀਲ ਸਮੱਗਰੀ ਜਾਂ ਕੈਮੀਕਲ ਵਰਤੇ ਜਾਂਦੇ ਹਨ।

ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਇੱਕ ਮਾਹਿਰ ਟੀਮ ਖੰਨਾ ਭੇਜੀ ਜਾਵੇ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰਕੇ ਲੋਕਾਂ ਨੂੰ ਜਾਗਰੂਕ ਕਰੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਖੰਨਾ ਪੁਲਿਸ ਦੀ ਇਸ ਪਹਿਲ ਅਤੇ ਸੇਵਾ ਭਾਵਨਾ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਮਹਿਕਮਾ ਲੋਕਾਂ ਦੀ ਸੁਰੱਖਿਆ ਲਈ ਹਰ ਸਮੇਂ ਤਤਪਰ ਹੈ। ਇਲਾਕੇ ਦੇ ਲੋਕਾਂ ਨੇ ਐਸ.ਐਸ.ਪੀ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਅੱਗ ਵਰਗੀਆਂ ਘਟਨਾਵਾਂ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੇ ਵੱਡੇ ਹਾਦਸੇ ਰੋਕਣ ਲਈ ਪ੍ਰਬੰਧ ਹੋਰ ਵੀ ਢੁੱਕਵੇਂ ਹੋਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

by Jaspreet Kaur
April 27, 2026
0

Transfer :ਵੱਡੇ ਪੱਧਰ 'ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST 96 ਜੱਜ ਕੀਤੇ ਇਧਰੋਂ ਓਧਰ, ਜਾਣੋ ਕਿਸ ਨੂੰ ਕਿੱਥੇ ਮਿਲੀ...

Bengal DGP : ਬੰਗਾਲ ਚੋਣਾਂ ਦੌਰਾਨ ਵੱਡਾ ਫੈਸਲਾ! DGP ਸਿੱਧ ਨਾਥ ਗੁਪਤਾ ਦਾ ਕਾਰਜਕਾਲ ਵਧਿਆ

Bengal DGP : ਬੰਗਾਲ ਚੋਣਾਂ ਦੌਰਾਨ ਵੱਡਾ ਫੈਸਲਾ! DGP ਸਿੱਧ ਨਾਥ ਗੁਪਤਾ ਦਾ ਕਾਰਜਕਾਲ ਵਧਿਆ

by Jaspreet Kaur
April 27, 2026
0

Bengal DGP : ਬੰਗਾਲ ਚੋਣਾਂ ਦੌਰਾਨ ਵੱਡਾ ਫੈਸਲਾ! DGP ਸਿੱਧ ਨਾਥ ਗੁਪਤਾ ਦਾ ਕਾਰਜਕਾਲ ਵਧਿਆ ਨਵੀ ਦਿੱਲੀ, 27 ਅਪ੍ਰੈਲ (ਵਿਸ਼ਵ...

ਭਗਵੰਤ ਮਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ

ਭਗਵੰਤ ਮਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ

by Ankit
April 27, 2026
0

ਭਗਵੰਤ ਮਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ...

Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ

Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ

by Jaspreet Kaur
April 27, 2026
0

Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ (FTA) ਸਹੀਬੱਧ -ਵਪਾਰਕ ਸਬੰਧਾਂ 'ਚ ਨਵੇਂ ਯੁੱਗ ਦੀ ਸ਼ੁਰੂਆਤ! ਨਵੀ ਦਿੱਲੀ, 27...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

Transfer : ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST

by Jaspreet Kaur
April 27, 2026
0

Transfer :ਵੱਡੇ ਪੱਧਰ 'ਤੇ ਜੱਜਾਂ ਦੇ ਤਬਾਦਲੇ; ਪੜ੍ਹੋ ਪੂਰੀ LIST 96 ਜੱਜ ਕੀਤੇ ਇਧਰੋਂ ਓਧਰ, ਜਾਣੋ ਕਿਸ ਨੂੰ ਕਿੱਥੇ ਮਿਲੀ...

Most Popular

Punjab: MP ਅੰਮ੍ਰਿਤਪਾਲ ਸਿੰਘ ਨੂੰ ਅੱਜ ਅਜਨਾਲਾ ਕੋਰਟ ‘ਚ ਕੀਤਾ ਜਾ ਸਕਦਾ ਹੈ ਪੇਸ਼ !

Punjab: MP ਅੰਮ੍ਰਿਤਪਾਲ ਸਿੰਘ ਨੂੰ ਅੱਜ ਅਜਨਾਲਾ ਕੋਰਟ ‘ਚ ਕੀਤਾ ਜਾ ਸਕਦਾ ਹੈ ਪੇਸ਼ !

by Ranjit Singh
4 days ago
0

Punjab: MP ਅੰਮ੍ਰਿਤਪਾਲ ਸਿੰਘ ਨੂੰ ਅੱਜ ਅਜਨਾਲਾ ਕੋਰਟ 'ਚ ਕੀਤਾ ਜਾ ਸਕਦਾ ਹੈ ਪੇਸ਼ ! ਚੰਡੀਗੜ੍ਹ, 23 ਅਪ੍ਰੈਲ 2026 –...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 