Raj Sabha ਦੀ ਖਾਲੀ ਸੀਟ ’ਤੇ ਕਿਸਦੀ ਨਿਕਲੇਗੀ ਲਾਟਰੀ ? ਡਾ. ਗੁਰਪ੍ਰੀਤ ਕੌਰ, ਸਿਸੋਦੀਆ ਜਾਂ ਕੋਈ ਹੋਰ – AAP ਦੇ ਅੰਦਰ ਚੱਲ ਰਹੀ ਹੈ ਦਿਨ-ਰਾਤ ਚਰਚਾ
– ਦਰਜਨ ਦੇ ਕਰੀਬ ਲੀਡਰ ਦੌੜ ‘ਚ ਸ਼ਾਮਿਲ
– ਆਪ ਦੇ ਸੁਪਰੀਮੋ ਚਾਹੁੰਦੇ ਹਨ ਕੋਈ ਉਦਯੋਗਪਤੀ

ਚੰਡੀਗੜ੍ਹ, 5 ਜੁਲਾਈ 2025 (ਵਿਸ਼ਵ ਵਾਰਤਾ) – ਸੰਜੀਵ ਅਰੋੜਾ 10 ਅਪ੍ਰੈਲ 2022 ਨੂੰ ਪੰਜਾਬ ਤੋਂ ਰਾਜ ਸਭਾ (Raj Sabha) ਮੈਂਬਰ ਬਣੇ ਸਨ ਅਤੇ 1 ਜੂਨ 2025 ‘ਚ ਲੁਧਿਆਣਾ ਵੈਸਟ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ 1 ਜੁਲਾਈ 2025 ਨੂੰ ਉਨ੍ਹਾਂ ਨੇ ਰਾਜ ਸਭਾ ਮੈਂਬਰ ਵੱਜੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਹੈ। ਪਰ ਇੱਥੇ ਇਹ ਗੱਲ ਧਿਆਨਯੋਗ ਹੈ ਕਿ ਆਪ ਵੱਲੋਂ ਜਿਹੜਾ ਵੀ ਚਿਹਰਾ ਰਾਜ ਸਭਾ ‘ਚ ਭੇਜਿਆ ਜਾਵੇਗਾ, ਉਸ ਨੂੰ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹੀ ਭੇਜਿਆ ਜਾਵੇਗਾ।
ਪਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ, ਕੌਣ ਬਣੇਗਾ ਰਾਜ ਸਭਾ ਦਾ ਮੈਂਬਰ ? ਕਿਉਂਕਿ ਅਰਵਿੰਦ ਕੇਜਰੀਵਾਲ ਵਲੋਂ ਰਾਜ ਸਭਾ ਮੈਂਬਰ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਇਨਕਾਰ ਤੋਂ ਬਾਅਦ ਇਹ – ਸਵਾਲ ਜਿਉਂ ਤੋਂ ਤਿਓਂ ਹੀ ਖੜ੍ਹਾ ਹੈ। ਪਰ ਇੱਥੇ ਹੈ ਦੱਸਣਯੋਗ ਹੈ ਕਿ ਪੰਜਾਬ ‘ਚ ਆਪ ਕੋਲ ਪੂਰਨ ਬਹੁਮੱਤ, ਅਤੇ ਜਿਸ ਕਾਰਨ ਰਾਜ ਸਭਾ ਮੈਂਬਰ ਚੁਣਨ ਦਾ ਵੀ ਪੂਰਾ ਅਧਿਕਾਰ ਹੈ।
ਪਰ ਇਸ ਦੇ ਨਾਲ ਹੀ ਸਿਆਸੀ ਗਲਿਆਰਿਆਂ ‘ਚ ਇਹ ਚਰਚਾਵਾਂ ਪੂਰੇ ਜ਼ੋਰਾਂ ‘ਤੇ ਹਨ ਕਿ ‘ਆਪ’ ਕਈ ਨਾਵਾਂ ‘ਤੇ ਵਿਚਾਰ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਨਾਂਅ ‘ਤੇ ਫੈਸਲਾ ਨਹੀਂ ਹੋਇਆ ਹੈ। ਵਿਸ਼ਵ-ਵਾਰਤਾ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਨਾਂਅ ਚਰਚਾ ‘ਚ ਹਨ…..
1. ਡਾ. ਗੁਰਪ੍ਰੀਤ ਕੌਰ — ਡਾ. ਗੁਰਪ੍ਰੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਹਨ ਅਤੇ ਪਿਛਲੀ ਹੋਈਆਂ ਕਈ ਚੋਣ ਮੁਹਿੰਮਾਂ ‘ਚ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ ਅਤੇ ਮਹਿਲਾ ਵੋਟਰਾਂ ਨਾਲ ਵੀ ਸੰਪਰਕ ਕਰ ਰਹੇ ਹਨ। ਪਰ ਇੱਥੇ ਇਹ ਹੀ ਗੱਲ ਧਿਆਨ ਦੇਣ ਯੋਗ ਹੈ ਕਿ ਉਨ੍ਹਾਂ ਨੇ ਅਜੇ ਤੱਕ ਕੋਈ ਵੀ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਹੈ। ਇਸ ਦੇ ਨਾਲ ਹੀ ਉਹ ‘ਆਪ’ ਦੇ ਪੁਰਾਣੇ ਵਰਕਰ ਹਨ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਰਾਜ ਸਭ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰ ਅਜੇ ਤੱਕ ਇਸ ਬਾਰੇ ਆਪ ਵੱਲੋਂ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ।
2. ਮਨੀਸ਼ ਸਿਸੋਦੀਆ — ਮਨੀਸ਼ ਸਿਸੋਦੀਆ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਹਨ ਅਤੇ ਕੇਜਰੀਵਾਲ ਦੇ ਸਭ ਤੋਂ ਭਰੋਸੇਯੋਗ ਹਨ। ਇਸ ਦੇ ਨਾਲ ਹੀ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ। ਕਾਨੂੰਨੀ ਮੁਸ਼ਿਕਲਾਂ ਤੋਂ ਬਾਅਦ ਵੀ ਉਹ ਇਸ ਰਾਜ ਸਭਾ ਸੀਟ ਰਾਹੀਂ ਨੈਸ਼ਨਲ ਰਾਜਨੀਤੀ ‘ਚ ਵਾਪਸੀ ਕਰ ਸਕਦੇ ਹਨ।
3. ਸਤਿੰਦਰ ਜੈਨ — AAP ਦੇ ਸਿਹਤ ਮਾਡਲ ਦੇ ਇੱਕ ਮੁੱਖ ਚਿਹਰੇ ਸਤਿੰਦਰ ਜੈਨ ਦੇ ਨਾਮ ‘ਤੇ ਵੀ ਰਾਜ ਸਭ ਸੀਟ ਲਈ ਚਰਚਾ ਹੋ ਰਹੀ ਹੈ। ਪਰ ਉਨ੍ਹਾਂ ਉੱਤੇ ਵੀ ਕਈ ਕੇਸ ਚੱਲ ਰਹੇ ਹਨ, ਜੋ ਉਨ੍ਹਾਂ ਦੀ ਉਮੀਦਵਾਰੀ ਨੂੰ ਮੁਸ਼ਕਲ ਵਿੱਚ ਪਾ ਸਕਦੇ ਹਨ।
ਪਰ ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਨਾਂਵਾਂ ਤੋਂ ਇਲਾਵਾ ਆਪਣੇ ਨੇੜਲੇ ਸਾਥੀਆਂ ਵਿੱਚੋਂ ਵੀ ਕਿਸੇ ਇੱਕ ਨੂੰ ਚੁਣ ਸਕਦੇ ਹਨ, ਤਾਂ ਜੋ ਪਾਰਟੀ ਵਿਚ ਉਨ੍ਹਾਂ ਦੀ ਪਕੜ ਮਜ਼ਬੂਤ ਹੋ ਸਕੇ। ਇਹਨਾਂ ਵਿੱਚ ਉਹ ਸਲਾਹਕਾਰ ਜਾਂ ਮੰਤਰੀ ਸ਼ਾਮਲ ਹੋ ਸਕਦੇ ਹਨ ਜਿਹੜੇ ਚੋਣਾਂ ਮੌਕੇ ਉਨ੍ਹਾਂ ਦੇ ਕਾਫੀ ਨੇੜੇ ਰਹੇ ਹਨ।
ਕੇਜਰੀਵਾਲ ਨੇ ਕੀਤਾ ਇਨਕਾਰ, ਤੇ ਸਵਾਲ ਜਿਉਂ ਦੇ ਜਿਉਂ…..
ਇਸ ਹਫ਼ਤੇ ਦੇ ਸ਼ੁਰੂ ’ਚ ਇਹ ਚਰਚਾ ਸੀ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ’ਚ ਜਾਣ ਦਾ ਫੈਸਲਾ ਕਰਨਗੇ, ਤਾਂ ਜੋ ਉਹ ਨੈਸ਼ਨਲ ਪਲੈਟਫਾਰਮ ’ਤੇ ਆਪਣੀ ਰਣਨੀਤੀ ਮਜ਼ਬੂਤ ਕਰ ਸਕਣ। ਪਰ ਉਨ੍ਹਾਂ ਨੇ ਖੁਦ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਦਿੱਲੀ ਦੀ ਸੱਤਾ ਜਾਣ ਮਗਰੋਂ AAP ਦੇ ਮੁੱਖ ਚਿਹਰੇ ਵਜੋਂ ਕੰਮ ਕਰਦੇ ਰਹਿਣਾ ਚਾਹੁੰਦੇ ਹਨ।
ਪਰ ਉਨ੍ਹਾਂ ਦੇ ਇਨਕਾਰ ਦੇ ਮਗਰੋਂ ਹੁਣ ਇਹ ਫੈਸਲਾ ਮੁੱਖ ਤੌਰ ‘ਤੇ ਭਗਵੰਤ ਮਾਨ ‘ਤੇ ਆ ਕੇ ਰੁਕ ਗਿਆ ਹੈ, ਹਾਲਾਂਕਿ ਅੰਤਮ ਮੰਜ਼ੂਰੀ ਪਾਰਟੀ ਦੀ ਡੇਲੀ ਆਧਾਰਤ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਹੱਥ ਹੋਵੇਗੀ।
ਇਹ ਰਾਜ ਸਭਾ ਦੀ ਉਮੀਦਵਾਰੀ ਸਿਰਫ਼ ਇੱਕ ਖਾਲੀ ਸੀਟ ਭਰਨ ਦੀ ਗੱਲ ਨਹੀਂ ਹੈ, ਇਹ AAP ਦੇ ਭਵਿੱਖ ਦੀ ਦਿਸ਼ਾ ਵੀ ਤੈਅ ਕਰੇਗੀ:
* ਰਾਜ ਸਭਾ ਵਿਚ ਆਪਣੀ ਚੁੱਪ ‘ਤੇ ਹੋਈ ਆਲੋਚਨਾ ਤੋਂ ਬਾਅਦ ਪਾਰਟੀ ਦੀ ਸਾਖ ਅਤੇ ਜ਼ਮੀਨੀ ਪੱਧਰ ‘ਤੇ ਪਾਰਟੀ ਦੀ ਮਜ਼ਬੂਤੀ ਬਣਾਉਣੀ ਵੀ ਜ਼ਰੂਰੀ ਹੈ
* ਦਿੱਲੀ ਅਤੇ ਪੰਜਾਬ ਦੀ ਰਣਨੀਤੀ ਵਿਚ ਸੰਤੁਲਨ ਬਣਾਉਣਾ ਵੀ ਜ਼ਰੂਰੀ ਹੈ
* 2027 ਦੀ ਚੋਣ ਰਣਨੀਤੀ ਦਾ ਸੰਕੇਤ ਦੇਣ ਲਈ ਵੀ ਜ਼ਰੂਰੀ — ਖਾਸ ਕਰਕੇ ਜੇ ਉਮੀਦਵਾਰ ਜ਼ਮੀਨੀ ਪੱਧਰ ਜਾਂ ਟੈਕਨੋਕਰੈਟ ਹੋਵੇ।
ਦੇਸ਼ ਪੱਧਰ ’ਤੇ ਕਾਂਗਰਸ ਅਤੇ ਭਾਜਪਾ (ਰਾਸ਼ਟਰੀ ਪਾਰਟੀਆਂ) ਦੇ ਮੁਕਾਬਲੇ AAP ਵੀ ਲੰਬੀ ਰੇਸ ਦੇ ਖਿਡਾਰੀ ਵਜੋਂ ਸਥਾਪਿਤ ਹੋਣਾ ਚਾਹੁੰਦੀ ਹੈ। ਇਸ ਲਈ ਹਰ ਰਾਜ ਸਭਾ ਸੀਟ ਦੀ ਇੱਕ ਵੱਖਰੀ ਅਤੇ ਬਹੁਤ ਵੱਡੀ ਅਹਿਮੀਅਤ ਹੈ। ਇਸ ਲਈ ਆਪ ਇਸ ਮੌਕੇ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ।
ਸਰੋਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਸਕੱਤਰਾਲੇ ਨੇ ਇਸ ਖਾਲੀ ਹੋਈ ਸੀਟ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ। ਰਾਜ ਸਭਾ ਦੀ ਬਾਈ-ਇਲੈਕਸ਼ਨ ਜਲਦੀ ਐਲਾਨ ਹੋਣ ਦੀ ਉਮੀਦ ਹੈ। AAP ਅਗਲੇ ਦੋ ਹਫਤਿਆਂ ’ਚ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ — ਉਹ ਵੀ ਨਾਮਜ਼ਦਗੀ ਦਾਖ਼ਲ ਕਰਨ ਤੋਂ ਕਾਫ਼ੀ ਪਹਿਲਾਂ।
ਚਾਹੇ AAP ਕਿਸੇ ਤਜਰਬੇਕਾਰ ਵਰਕਰ, ਵਿਦਵਾਨ ਜਾਂ ਸਾਫ-ਸੁਥਰੇ ਸੂਬਾਈ ਚਿਹਰੇ ਨੂੰ ਚੁਣੇ, ਇਹ ਫੈਸਲਾ ਪਾਰਟੀ ਦੇ ਭਵਿੱਖੀ ਰੂਪ ਦੀ ਝਲਕ ਦਿਖਾਏਗਾ। ਪੰਜਾਬ AAP ਦਾ ਇਕੱਲਾ ਪੂਰਾ ਰਾਜ ਹੈ — ਇਸ ਲਈ ਹਰ ਨਿਯੁਕਤੀ ਲੰਬੇ ਸਮੇਂ ਲਈ ਰਾਜਨੀਤਿਕ ਸੰਕੇਤ ਲੈ ਕੇ ਆਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























