ਬੁਢਲਾਡਾ ਨਗਰ ਕੌਂਸਲ ‘ਤੇ ਆਮ ਆਦਮੀ ਪਾਰਟੀ ਕਾਬਜ਼
ਮਾਨਸਾ, 13 ਜੁਲਾਈ (ਵਿਸ਼ਵ ਵਾਰਤਾ) ਅੱਜ ਬੁਢਲਾਡਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਐਸ ਡੀ ਐਮ ਬੁਢਲਾਡਾ ਗੁਰਮੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਲਿਆ।

ਵਿਧਾਇਕ ਸਮੇਤ 20 ਕੋਂਸਲਰਾਂ ਨੇ ਹਿੱਸਾ ਲਿਆ, ਜਿਸ ਵਿਚ ਸਤਨਾਮ ਸਿੰਘ ਖਨਾਲੀਆ ( ਆਮ ਆਦਮੀ ਪਾਰਟੀ) ਨੂੰ 14 ਕੌਂਸਲਰਾਂ ਨੇ ਹੱਥ ਖੜ੍ਹਾ ਕਰਕੇ ਪ੍ਰਧਾਨ ਚੁਣਿਆ ਅਤੇ 6 ਕੌਂਸਲਰਾਂ ਨੇ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਨਹੀ ਲਿਆ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਟਿੰਕੁ ਮਦਾਨ ਅਤੇ ਮੀਤ ਪ੍ਰਧਾਨ ਮਨਜੀਤ ਕੌਰ ਵੀ ਆਮ ਆਦਮੀ ਪਾਰਟੀ ਵਲੋਂ ਚੋਣ ਜਿੱਤੀ । ਇਸੇ ਤਰ੍ਹਾਂ ਪਹਿਲਾ ਬੋਹਾ ਅਤੇ ਬਰੇਟਾ ਵੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਚੁਣੇ ਗਏ ਹਨ























