• Latest
  • Trending
ਸਥਾਨਕ ਸਰਕਾਰ ਚੋਣਾਂ; 166 ਵਾਰਡਾਂ ਵਿੱਚ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 4,80,781 ਵੋਟਰ

ਸਥਾਨਕ ਸਰਕਾਰ ਚੋਣਾਂ; 166 ਵਾਰਡਾਂ ਵਿੱਚ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 4,80,781 ਵੋਟਰ

5 months ago
‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

21 minutes ago
ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

22 minutes ago
Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

39 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

39 minutes ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

2 hours ago
Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

2 hours ago
Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

3 hours ago
International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab Weather: ਪੰਜਾਬ-ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ ਜਾਰੀ

Punjab Weather: ਪੰਜਾਬ-ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ ਜਾਰੀ

4 hours ago
Punjab: CBI ਰੇਡ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ SC ’ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ

Punjab: CBI ਰੇਡ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ SC ’ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ

4 hours ago
Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ

Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ

5 hours ago
Hindi News
English News
Thursday, October 8, 2026
No Result
View All Result
32 °c
Chandigarh
25 ° Fri
25 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਥਾਨਕ ਸਰਕਾਰ ਚੋਣਾਂ; 166 ਵਾਰਡਾਂ ਵਿੱਚ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 4,80,781 ਵੋਟਰ

ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਮਤਦਾਨ

May 25, 2026
in ਖਬਰਾਂ, ਪੰਜਾਬ
ਸਥਾਨਕ ਸਰਕਾਰ ਚੋਣਾਂ; 166 ਵਾਰਡਾਂ ਵਿੱਚ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 4,80,781 ਵੋਟਰ

ਸਥਾਨਕ ਸਰਕਾਰ ਚੋਣਾਂ; 166 ਵਾਰਡਾਂ ਵਿੱਚ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 4,80,781 ਵੋਟਰ

ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਮਤਦਾਨ

498 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਐਸ.ਓ.ਈ. ਫੇਜ਼-3ਬੀ1 ਵਿਖੇ ਡਿਸਪੈਚ ਸੈਂਟਰ ਦਾ ਕੀਤਾ ਦੌਰਾ

ਸਾਰੇ ਬੂਥਾਂ ’ਤੇ ਸੀ ਸੀ ਟੀ ਵੀ ਨਿਗਰਾਨੀ, ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਸੁਰੱਖਿਆ ਪ੍ਰਬੰਧ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਈ (ਵਿਸ਼ਵ ਵਾਰਤਾ):- ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੋਣ ਜਾ ਰਹੀਆਂ ਸਥਾਨਕ ਸਰਕਾਰ ਚੋਣਾਂ ਲਈ 4,80,781 ਵੋਟਰ ਕੱਲ੍ਹ 166 ਵਾਰਡਾਂ ਵਿੱਚ ਚੋਣ ਮੈਦਾਨ ਵਿੱਚ ਉਤਰੇ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਣਾਏ ਗਏ 498 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਵੋਟਿੰਗ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5:00 ਵਜੇ ਤੱਕ ਜਾਰੀ ਰਹੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2,48,415 ਪੁਰਸ਼ ਵੋਟਰ, 2,32,340 ਮਹਿਲਾ ਵੋਟਰ ਅਤੇ 26 ਹੋਰ ਵੋਟਰ ਹਨ।

ਉਨ੍ਹਾਂ ਦੱਸਿਆ ਕਿ ਮਿਊਂਸਿਪਲ ਕਾਰਪੋਰੇਸ਼ਨ ਮੋਹਾਲੀ ਦੇ 50 ਵਾਰਡਾਂ ਵਿੱਚ 227 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ 90,505 ਪੁਰਸ਼, 84,844 ਮਹਿਲਾ ਅਤੇ 8 ਹੋਰ ਵੋਟਰ 184 ਪੋਲਿੰਗ ਬੂਥਾਂ ’ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨਗੇ।

ਮਿਊਂਸਿਪਲ ਕੌਂਸਲ ਜ਼ੀਰਕਪੁਰ ਵਿੱਚ 31 ਵਾਰਡਾਂ ਤੋਂ 124 ਉਮੀਦਵਾਰ ਚੋਣ ਲੜ ਰਹੇ ਹਨ। ਇੱਥੇ 70,226 ਪੁਰਸ਼, 66,191 ਮਹਿਲਾ ਅਤੇ 8 ਹੋਰ ਵੋਟਰ 128 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।

ਮਿਊਂਸਿਪਲ ਕੌਂਸਲ ਡੇਰਾਬੱਸੀ ਵਿੱਚ 18 ਵਾਰਡਾਂ ਤੋਂ 79 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਇੱਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ। ਇੱਥੇ 26,888 ਪੁਰਸ਼, 24,564 ਮਹਿਲਾ ਅਤੇ 5 ਹੋਰ ਵੋਟਰ 51 ਪੋਲਿੰਗ ਬੂਥਾਂ ’ਤੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ।

ਇਸੇ ਤਰ੍ਹਾਂ ਨਵਾਂ ਗਾਉਂ ਮਿਊਂਸਿਪਲ ਕੌਂਸਲ ਦੇ 21 ਵਾਰਡਾਂ ਵਿੱਚ 87 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ 23,717 ਪੁਰਸ਼, 21,266 ਮਹਿਲਾ ਅਤੇ ਇੱਕ ਹੋਰ ਵੋਟਰ 51 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।

ਲਾਲੜੂ ਮਿਊਂਸਿਪਲ ਕੌਂਸਲ ਦੇ 16 ਵਾਰਡਾਂ ਵਿੱਚ 61 ਉਮੀਦਵਾਰ ਚੋਣ ਲੜ ਰਹੇ ਹਨ ਜਦਕਿ ਇੱਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ। ਇੱਥੇ 16,031 ਪੁਰਸ਼, 14,360 ਮਹਿਲਾ ਅਤੇ 3 ਹੋਰ ਵੋਟਰ 33 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।

ਕੁਰਾਲੀ ਮਿਊਂਸਿਪਲ ਕੌਂਸਲ ਦੇ 17 ਵਾਰਡਾਂ ਵਿੱਚ 77 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ 13,332 ਪੁਰਸ਼ ਅਤੇ 14,070 ਮਹਿਲਾ ਵੋਟਰ 33 ਪੋਲਿੰਗ ਬੂਥਾਂ ’ਤੇ ਆਪਣੇ ਮਤਾ ਅਧਿਕਾਰ ਦੀ ਵਰਤੋਂ ਕਰਨਗੇ।

ਇਸੇ ਤਰ੍ਹਾਂ ਬਨੂੜ ਮਿਊਂਸਿਪਲ ਕੌਂਸਲ ਦੇ 13 ਵਾਰਡਾਂ ਵਿੱਚ 40 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ 7,716 ਪੁਰਸ਼, 7,045 ਮਹਿਲਾ ਅਤੇ ਇੱਕ ਹੋਰ ਵੋਟਰ 18 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੋਨਮ ਚੌਧਰੀ ਨਾਲ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ1, ਮੋਹਾਲੀ ਵਿਖੇ ਬਣਾਏ ਡਿਸਪੈਚ ਸੈਂਟਰ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪੋਲਿੰਗ ਬੂਥਾਂ ’ਤੇ ਸੀ ਸੀ ਟੀ ਵੀ ਨਿਗਰਾਨੀ ਦੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਹੋਰ ਦੱਸਿਆ ਕਿ ਕੁੱਲ 498 ਪੋਲਿੰਗ ਬੂਥਾਂ ਵਿੱਚੋਂ 66 ਪੋਲਿੰਗ ਸਥਾਨਾਂ ਨੂੰ ਸੰਵੇਦਨਸ਼ੀਲ ਅਤੇ 181 ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਵੋਟਰਾਂ, ਖ਼ਾਸ ਕਰਕੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਉਹ ਸਵੇਰੇ ਜਲਦੀ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਪਹੁੰਚਣ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ’ਤੇ ਛਾਂ ਅਤੇ ਪੀਣ ਵਾਲੇ ਪਾਣੀ ਦੇ ਯੋਗ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤਮਈ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਹਰ ਸੰਭਵ ਯਤਨ ਕੀਤੇ ਗਏ ਹਨ।

ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਬਿਨਾਂ ਰੁਕਾਵਟ ਮੁਕੰਮਲ ਕੀਤਾ ਜਾਵੇ।

Tags: BREAKING NEWSLatest Punjab newsLatest Punjab News in punjabPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

by Navjot
October 8, 2026
0

'Selling without prescription' : ਪੁਲਿਸ ਨੇ 2 ਮੈਡੀਕਲ ਸਟੋਰਾਂ 'ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ  ਸੂਰਤ, 8 ਅਕਤੂਬਰ...

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

by Navjot
October 8, 2026
0

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ 'ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ 'Vasudhaiva Kutumbakam' ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ :...

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

by Ranjit Singh
October 8, 2026
0

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ ਚੰਡੀਗੜ੍ਹ, 8 ਅਕਤੂਬਰ 2026 (ਵਿਸ਼ਵ ਵਾਰਤਾ):...

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
October 8, 2026
0

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਅਕਤੂਬਰ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ  ਪ੍ਰਮੁੱਖ ਖਬਰਾਂ (BIG...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

by Navjot
October 8, 2026
0

'Selling without prescription' : ਪੁਲਿਸ ਨੇ 2 ਮੈਡੀਕਲ ਸਟੋਰਾਂ 'ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ  ਸੂਰਤ, 8 ਅਕਤੂਬਰ...

Most Popular

National: ਦਿੱਲੀ-NCR ਸਮੇਤ 12 ਸੂਬਿਆਂ ਵਿੱਚ ਮੌਸਮ ਮੁੜ ਬਦਲਿਆ, ਮੀਂਹ ਦਾ ਅਲਰਟ ਜਾਰੀ

National: ਦਿੱਲੀ-NCR ਸਮੇਤ 12 ਸੂਬਿਆਂ ਵਿੱਚ ਮੌਸਮ ਮੁੜ ਬਦਲਿਆ, ਮੀਂਹ ਦਾ ਅਲਰਟ ਜਾਰੀ

by Ranjit Singh
4 weeks ago
0

National: ਦਿੱਲੀ-NCR ਸਮੇਤ 12 ਸੂਬਿਆਂ ਵਿੱਚ ਮੌਸਮ ਮੁੜ ਬਦਲਿਆ, ਮੀਂਹ ਦਾ ਅਲਰਟ ਜਾਰੀ ਨਵੀਂ ਦਿੱਲੀ, 12 ਸਤੰਬਰ (ਵਿਸ਼ਵ ਵਾਰਤਾ): ਦਿੱਲੀ-NCR...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 