• Latest
  • Trending
Latest Punjab News: ਨਿਵੇਸ਼ ਲਈ ਮੁੱਖ ਮੰਤਰੀ ਮਾਨ ਦੇ ਯਤਨ ਰੰਗ ਲਿਆਏ, ਖੇਤੀਬਾੜੀ ਖੇਤਰ ਵਿੱਚ ਤਕਨੀਕੀ ਮਦਦ ਲਈ ਅੱਗੇ ਆਇਆ ਦੱਖਣੀ ਕੋਰੀਆ

Latest Punjab News: ਨਿਵੇਸ਼ ਲਈ ਮੁੱਖ ਮੰਤਰੀ ਮਾਨ ਦੇ ਯਤਨ ਰੰਗ ਲਿਆਏ, ਖੇਤੀਬਾੜੀ ਖੇਤਰ ਵਿੱਚ ਤਕਨੀਕੀ ਮਦਦ ਲਈ ਅੱਗੇ ਆਇਆ ਦੱਖਣੀ ਕੋਰੀਆ

8 months ago
ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

4 minutes ago
ਭਾਰਤੀ ਮੂਲ ਦੀ ਦੱਖਣੀ ਅਫਰੀਕੀ ਕਾਨੂੰਨ ਮਾਹਰ Navanethem “Navi” Pillay ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

ਭਾਰਤੀ ਮੂਲ ਦੀ ਦੱਖਣੀ ਅਫਰੀਕੀ ਕਾਨੂੰਨ ਮਾਹਰ Navanethem “Navi” Pillay ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

12 minutes ago
ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ‘ਬਰਨਾਲਾ ਚੈਂਪੀਅਨ ਲੀਗ’ ਦਾ ਆਗਾਜ਼

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ‘ਬਰਨਾਲਾ ਚੈਂਪੀਅਨ ਲੀਗ’ ਦਾ ਆਗਾਜ਼

22 minutes ago
ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਦੇ ਕਾਰਜ ਸੁਚੱਜੇ ਢੰਗ ਨਾਲ ਜਾਰੀ – ਹਰਚੰਦ ਸਿੰਘ ਬਰਸਟ

ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਦੇ ਕਾਰਜ ਸੁਚੱਜੇ ਢੰਗ ਨਾਲ ਜਾਰੀ – ਹਰਚੰਦ ਸਿੰਘ ਬਰਸਟ

27 minutes ago
9 ਸਾਲਾ ਅਨੀਤਾ ਲਈ ਦੇਵਦੂਤ ਬਣਕੇ ਆਈ ਸਿਹਤ ਵਿਭਾਗ ਦੀ ਟੀਮ ਨੇ ਦਿਲ ਦੇ ਛੇਕ ਦਾ ਕਰਵਾਇਆ ਮੁਫਤ ਇਲਾਜ

9 ਸਾਲਾ ਅਨੀਤਾ ਲਈ ਦੇਵਦੂਤ ਬਣਕੇ ਆਈ ਸਿਹਤ ਵਿਭਾਗ ਦੀ ਟੀਮ ਨੇ ਦਿਲ ਦੇ ਛੇਕ ਦਾ ਕਰਵਾਇਆ ਮੁਫਤ ਇਲਾਜ

30 minutes ago
ਜਾਪਾਨੀ ਰੱਖਿਆ ਵਫ਼ਦ ਨੇ ਫੌਜੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦਾ ਕੀਤਾ ਦੌਰਾ 

ਜਾਪਾਨੀ ਰੱਖਿਆ ਵਫ਼ਦ ਨੇ ਫੌਜੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦਾ ਕੀਤਾ ਦੌਰਾ 

1 hour ago
ਅਫਗਾਨਿਸਤਾਨ ਵਿੱਚ ਐਂਬੂਲੈਂਸ ਵਿੱਚੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ

ਅਫਗਾਨਿਸਤਾਨ ਵਿੱਚ ਐਂਬੂਲੈਂਸ ਵਿੱਚੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ

1 hour ago
ਪਿਕਅੱਪ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ; 7 ਦੀ ਮੌਤ, 20 ਤੋਂ ਵੱਧ ਜ਼ਖ਼ਮੀ

ਪਿਕਅੱਪ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ; 7 ਦੀ ਮੌਤ, 20 ਤੋਂ ਵੱਧ ਜ਼ਖ਼ਮੀ

2 hours ago
Nepal : ਸਕੂਲੀ ਬੱਸ ਖੱਡ ’ਚ ਡਿੱਗੀ, 4 ਵਿਦਿਆਰਥੀਆਂ ਸਮੇਤ ਪੰਜ ਦੀ ਮੌਤ

Nepal : ਸਕੂਲੀ ਬੱਸ ਖੱਡ ’ਚ ਡਿੱਗੀ, 4 ਵਿਦਿਆਰਥੀਆਂ ਸਮੇਤ ਪੰਜ ਦੀ ਮੌਤ

2 hours ago
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਸਮਾਨ ਵਾਲੀ ਟਰਾਲੀ ਵਿੱਚ ਲੁਕਾਇਆ 1.8 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ ; ਜਾਂਚ ਜਾਰੀ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਸਮਾਨ ਵਾਲੀ ਟਰਾਲੀ ਵਿੱਚ ਲੁਕਾਇਆ 1.8 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ ; ਜਾਂਚ ਜਾਰੀ

2 hours ago
ਅਸਾਮ ਰਾਈਫਲਜ਼ ਨੇ ਮਿਜ਼ੋਰਮ ਵਿੱਚ 2.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, 10 ਗ੍ਰਿਫ਼ਤਾਰ

ਅਸਾਮ ਰਾਈਫਲਜ਼ ਨੇ ਮਿਜ਼ੋਰਮ ਵਿੱਚ 2.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, 10 ਗ੍ਰਿਫ਼ਤਾਰ

2 hours ago
ਭਾਰਤ ਅਤੇ ਕੀਨੀਆ ਨੇ ਸਮੁੰਦਰੀ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਕੀਨੀਆ ਨੇ ਸਮੁੰਦਰੀ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਕੀਤੀ ਚਰਚਾ

2 hours ago
Hindi News
English News
Friday, October 9, 2026
No Result
View All Result
31 °c
Chandigarh
26 ° Sat
26 ° Sun
26 ° Mon
24 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest Punjab News: ਨਿਵੇਸ਼ ਲਈ ਮੁੱਖ ਮੰਤਰੀ ਮਾਨ ਦੇ ਯਤਨ ਰੰਗ ਲਿਆਏ, ਖੇਤੀਬਾੜੀ ਖੇਤਰ ਵਿੱਚ ਤਕਨੀਕੀ ਮਦਦ ਲਈ ਅੱਗੇ ਆਇਆ ਦੱਖਣੀ ਕੋਰੀਆ

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਵੇਸ਼ ਸਬੰਧੀ ਦੱਖਣੀ ਕੋਰੀਆ ਦਾ ਕੀਤਾ ਸੀ ਦੌਰਾ

January 31, 2026
in ਖਬਰਾਂ, ਪੰਜਾਬ

– ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਸਮਾਰਟ ਖੇਤੀ, ਉੱਨਤ ਖੇਤੀ ਮਸ਼ੀਨਰੀ, ਬਾਇਓ-ਤਕਨਾਲੋਜੀ ਵਿੱਚ ਸਹਿਯੋਗ ਬਾਰੇ ਹੋਈ ਚਰਚਾ

– ਪੰਜਾਬ ਛੋਟੇ ਕਿਸਾਨਾਂ ਨੂੰ ਤਕਨਾਲੋਜੀ ਆਧਾਰਿਤ ਹੱਲ ਦੇਣ ਲਈ ਦੱਖਣੀ ਕੋਰੀਆ ਦੀ ਐਕਸਪਰਟ ਮਦਦ ਲੈਣ ਲਈ ਤਿਆਰ -ਭਗਵੰਤ ਸਿੰਘ ਮਾਨ

– ਛੋਟੇ ਖੇਤੀਬਾੜੀ ਖੇਤਰਾਂ ਲਈ ਦੱਖਣੀ ਕੋਰੀਆ ਦੀ ਵਰਟੀਕਲ ਫਾਰਮਿੰਗ ਤਕਨੀਕ ਪੰਜਾਬ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ- ਭਗਵੰਤ ਸਿੰਘ ਮਾਨ

– ਸਰਕਾਰ ਨੇ ਖੇਤੀਬਾੜੀ ਨੂੰ ਵਧੇਰੇ ਲਾਭਦਾਇਕ ਧੰਦਾ ਬਣਾਉਣ ਲਈ ਦੱਖਣੀ ਕੋਰੀਆ ਨੂੰ ਸਮਾਲ ਐਗਰੀ ਮਸ਼ੀਨਰੀ ਸੈਕਟਰ ਵਿੱਚ ਨਿਵੇਸ਼ ਦਾ ਸੱਦਾ ਦਿੱਤਾ – ਭਗਵੰਤ ਸਿੰਘ ਮਾਨ

– ਪੰਜਾਬ ਆਟੋਮੇਸ਼ਨ, ਸਮਾਰਟ ਖੇਤੀ ਮਸ਼ੀਨਰੀ ਅਤੇ ਬੀਜ ਤਕਨਾਲੋਜੀ ਦੇ ਖੇਤਰਾਂ ਵਿੱਚ ਦੱਖਣੀ ਕੋਰੀਆ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੇਗਾ – ਭਗਵੰਤ ਸਿੰਘ ਮਾਨ

– ਦੱਖਣੀ ਕੋਰੀਆ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਸਕਾਰਾਤਮਕ ਦ੍ਰਿਸ਼ਟੀਕੋਣ ਦਾ ਸਵਾਗਤ ਕੀਤਾ ਅਤੇ ਪੰਜਾਬ ਨਾਲ ਸਹਿਯੋਗ ‘ਚ ਦਿਲਚਸਪੀ ਪ੍ਰਗਟਾਈ

ਚੰਡੀਗੜ੍ਹ, 31 ਜਨਵਰੀ (ਵਿਸ਼ਵ ਵਾਰਤਾ):- ਪੰਜਾਬ ਦੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਨੂੰ ਵਿਹਾਰਕ ਅਤੇ ਲਾਭਦਾਇਕ ਧੰਦੇ ਵਜੋਂ ਮੁੜ ਸਥਾਪਿਤ ਕਰਨ ਦੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸਮਾਰਟ ਖੇਤੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ ਸੈਕਟਰ ਵਿੱਚ ਸਹਿਯੋਗ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਵਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਨਾਉਣ ਬਾਰੇ ਗੱਲਬਾਤ ਦੇ ਨਾਲ-ਨਾਲ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਘੀ ਉਦਯੋਗਿਕ ਅਤੇ ਨਿਵੇਸ਼ ਭਾਈਵਾਲੀ ਨੂੰ ਵਧਾਉਣ ‘ਤੇ ਵਿਚਾਰ-ਚਰਚਾ ਕੀਤੀ ਗਈ।

ਆਪਣੇ ਐਕਸ ਅਕਾਊਂਟ ‘ਤੇ ਮੀਟਿੰਗ ਦੇ ਕੁਝ ਨੁਕਤੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਕੋਰੀਆ ਗਣਰਾਜ ਦੇ ਇੱਕ ਵਫ਼ਦ ਨਾਲ ਮੀਟਿੰਗ ਹੋਈ, ਜਿਸ ਦੌਰਾਨ ਸਮਾਰਟ ਖੇਤੀਬਾੜੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਸ ਦੌਰਾਨ ਕੋਈਆ ਦੇ ਵਫ਼ਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਕੰਮਕਾਜ ਲਈ ਸਾਜ਼ਗਾਰ ਮਾਹੌਲ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ ਗਿਆ।

ਦੱਖਣੀ ਕੋਰੀਆ ਤੋਂ ਆਏ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਖੇਤੀਬਾੜੀ ਅਧੀਨ ਘਟ ਰਹੇ ਰਕਬੇ ਕਰਕੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਹੁਣ ਗੈਰ-ਵਿਹਾਰਕ ਉੱਦਮ ਬਣ ਕੇ ਰਹਿ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨ ਦੇ ਟੁਕੜੇ ਹੋਣ ਕਾਰਨ ਖੇਤੀਬਾੜੀ ਹੁਣ ਸਾਡੇ ਵੱਡੀ ਗਿਣਤੀ ਕਿਸਾਨਾਂ ਲਈ ਲਾਭਦਾਇਕ ਧੰਦਾ ਨਹੀਂ ਰਹੀ।

ਤਕਨੀਕੀ ਦਖਲਅੰਦਾਜ਼ੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਮਾਲ ਐਗਰੀਕਲਚਰ ਮਸ਼ੀਨਰੀ ਸੈਕਟਰ ਵਿੱਚ ਦੱਖਣੀ ਕੋਰੀਆ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਉਤਸੁਕ ਹੈ, ਕਿਉਂਕਿ ਦੱਖਣੀ ਕੋਰੀਆ ਕੋਲ ਇਸ ਖੇਤਰ ਵਿੱਚ ਵਿਸ਼ਾਲ ਤਜਰਬਾ ਅਤੇ ਮੁਹਾਰਤ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਕੋਰੀਆ ਵਿੱਚ ਜ਼ਮੀਨ ਘੱਟ ਹੋਣ ਕਰਕੇ ਉਥੇ ਲੰਬਕਾਰੀ ਖੇਤੀ ਅਤੇ ਕੁਸ਼ਲ ਮਸ਼ੀਨੀਕਰਨ ਤੇਜ਼ੀ ਨਾਲ ਉਭਰਿਆ ਹੈ, ਜਿਸ ਕਰਕੇ ਦੱਖਣੀ ਕੋਰੀਆ ਦਾ ਇਹ ਤਜਰਬਾ ਅਤੇ ਮੁਹਾਰਤ ਪੰਜਾਬ ਲਈ ਵਧੇਰੇ ਢੁਕਵਾਂ ਜਾਪ ਰਿਹਾ ਹੈ।

ਦੋਵੇਂ ਮੁਲਕਾਂ ਦਰਮਿਆਨ ਇਤਿਹਾਸਕ ਸਮਾਨਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਕੋਰੀਆ ਦੋਵਾਂ ਨੇ ਇੱਕੋ ਸਮੇਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਗਰੀਬੀ ਦੋਵਾਂ ਦੇਸ਼ਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਨਾਜ-ਸਰਪਲੱਸ ਸੂਬਾ ਬਣ ਕੇ ਇਸ ਚੁਣੌਤੀ ਨੂੰ ਪਾਰ ਕੀਤਾ ਅਤੇ ਅੱਜ, ਪੰਜਾਬ ਕੇਂਦਰੀ ਪੂਲ ਵਿੱਚ ਅਨਾਜ ਦਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ।

ਆਲਮੀ ਪੱਧਰ ਦੇ ਉੱਤਮ ਅਭਿਆਸਾਂ ਨੂੰ ਅਪਣਾਉਣ ਲਈ ਪੰਜਾਬ ਦੀ ਰੁਚੀ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੱਖਣੀ ਕੋਰੀਆ ਪਹਿਲਾਂ ਹੀ ਖੇਤੀਬਾੜੀ ਕਾਰੋਬਾਰ ਵਿੱਚ ਆਪਣੀ ਤਾਕਤ ਅਤੇ ਨਵੀਨਤਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ ਅਤੇ ਹੁਣ ਪੰਜਾਬ ਸੂਬਾ ਵੀ ਇਨ੍ਹਾਂ ਉੱਨਤ ਤਕਨੀਕੀ ਤਰੱਕੀਆਂ ਤੋਂ ਲਾਭ ਉਠਾਉਣਾ ਦਾ ਇਛੁੱਕ ਹੈ। ਪੈਂਗ-ਯੋ ਟੈਕਨੋ ਵੈਲੀ, ਜਿਸ ਨੂੰ ਅਕਸਰ ਸਿਲੀਕਾਨ ਵੈਲੀ ਵੀ ਕਿਹਾ ਜਾਂਦਾ ਹੈ, ਦੀ ਆਪਣੀ ਫੇਰੀ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਮਸ਼ੀਨਰੀ ਦੇ ਸਵੈਚਾਲਨ, ਸਮਾਰਟ ਉਪਕਰਨਾਂ, ਬਾਇਓਟੈਕਨਾਲੋਜੀ ਅਤੇ ਬੀਜ ਤਕਨਾਲੋਜੀ, ਸਮਾਰਟ ਕੰਬਾਈਨ ਹਾਰਵੈਸਟਰ, ਟ੍ਰਾਂਸਪਲਾਂਟਰ, ਬੀਜ ਅਤੇ ਸਹਾਇਕ ਖੇਤਰਾਂ ਵਰਗੀਆਂ ਤਕਨੀਕਾਂ ਅਪਣਾਉਣ ਵਿੱਚ ਸਹਿਯੋਗ ਲਈ ਉਤਸੁਕ ਹਾਂ।

ਦੁਵੱਲੇ ਸਹਿਯੋਗ ਲਈ ਜ਼ੋਰਦਾਰ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਜੀਵੰਤ ਅਤੇ ਤਕਨੀਕੀ ਤੌਰ ‘ਤੇ ਉੱਨਤ ਦੇਸ਼ ਦੇ ਵਫ਼ਦ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਦੱਖਣੀ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਹਿੱਸਾ ਲੈਣ ਲਈ ਰਸਮੀ ਸੱਦਾ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਸਾਡੇ ਸਹਿਯੋਗ ਨੂੰ ਢਾਂਚਾਗਤ ਅਤੇ ਲਾਭਦਾਇਕ ਢੰਗ ਨਾਲ ਅੱਗੇ ਵਧਾਉਣ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ।

ਇਸ ਦੌਰਾਨ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਦ੍ਰਿਸ਼ਟੀਕੋਣ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਦੌਰੇ ‘ਤੇ ਆਏ ਦੱਖਣੀ ਕੋਰੀਆਈ ਵਫ਼ਦ ਨੇ ਪੰਜਾਬ ਨਾਲ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ, ਜੋ ਨੇੜ ਭਵਿੱਖ ਵਿੱਚ ਦੋਵੇਂ ਮੁਲਕਾਂ ਦਰਮਿਆਨ ਠੋਸ ਭਾਈਵਾਲੀ ਦੀ ਸੰਭਾਵਨਾ ਦਾ ਸੰਕੇਤ ਹੈ।

Tags: BREAKING NEWSBreaking news in PunjabiLatest Punjab newsLatest Punjab News in punjabPUNJABPUNJAB CMPunjab Governmentpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

by Navjot
October 9, 2026
0

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship   ਝਾਂਸੀ, 9 ਅਕਤੂਬਰ (ਵਿਸ਼ਵ ਵਾਰਤਾ) 'ਹਾਕੀ ਇੰਡੀਆ ਸੀਨੀਅਰ...

ਭਾਰਤੀ ਮੂਲ ਦੀ ਦੱਖਣੀ ਅਫਰੀਕੀ ਕਾਨੂੰਨ ਮਾਹਰ Navanethem “Navi” Pillay ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

ਭਾਰਤੀ ਮੂਲ ਦੀ ਦੱਖਣੀ ਅਫਰੀਕੀ ਕਾਨੂੰਨ ਮਾਹਰ Navanethem “Navi” Pillay ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

by Navjot
October 9, 2026
0

ਭਾਰਤੀ ਮੂਲ ਦੀ ਦੱਖਣੀ ਅਫਰੀਕੀ ਕਾਨੂੰਨ ਮਾਹਰ Navanethem "Navi" Pillay ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ   ਨਵੀਂ ਦਿੱਲੀ, 9 ਅਕਤੂਬਰ...

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ‘ਬਰਨਾਲਾ ਚੈਂਪੀਅਨ ਲੀਗ’ ਦਾ ਆਗਾਜ਼

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ‘ਬਰਨਾਲਾ ਚੈਂਪੀਅਨ ਲੀਗ’ ਦਾ ਆਗਾਜ਼

by Ankit
October 9, 2026
0

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਆਗਾਜ਼ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਉਲੰਪੀਅਨ ਅਵਨੀਤ...

ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਦੇ ਕਾਰਜ ਸੁਚੱਜੇ ਢੰਗ ਨਾਲ ਜਾਰੀ – ਹਰਚੰਦ ਸਿੰਘ ਬਰਸਟ

ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਦੇ ਕਾਰਜ ਸੁਚੱਜੇ ਢੰਗ ਨਾਲ ਜਾਰੀ – ਹਰਚੰਦ ਸਿੰਘ ਬਰਸਟ

by Navjot
October 9, 2026
0

ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਦੇ ਕਾਰਜ ਸੁਚੱਜੇ ਢੰਗ ਨਾਲ ਜਾਰੀ - ਹਰਚੰਦ ਸਿੰਘ ਬਰਸਟ ਹੁਣ ਤੱਕ ਸੂਬੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship

by Navjot
October 9, 2026
0

ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship   ਝਾਂਸੀ, 9 ਅਕਤੂਬਰ (ਵਿਸ਼ਵ ਵਾਰਤਾ) 'ਹਾਕੀ ਇੰਡੀਆ ਸੀਨੀਅਰ...

Most Popular

National: ਅਗਲੇ ਹਫ਼ਤੇ 4 ਦਿਨ ਬੈਂਕ ਰਹਿਣਗੇ ਬੰਦ

National: ਅਗਲੇ ਹਫ਼ਤੇ 4 ਦਿਨ ਬੈਂਕ ਰਹਿਣਗੇ ਬੰਦ

by Ranjit Singh
4 weeks ago
0

National: ਅਗਲੇ ਹਫ਼ਤੇ 4 ਦਿਨ ਬੈਂਕ ਰਹਿਣਗੇ ਬੰਦ ਨਵੀਂ ਦਿੱਲੀ, 13 ਸਤੰਬਰ (ਵਿਸ਼ਵ ਵਾਰਤਾ) – 14 ਤੋਂ 20 ਸਤੰਬਰ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 