• Latest
  • Trending
Latest News: ਸੰਸਦ ਮੈਂਬਰ ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਕੀਤੀ ਗੱਲ: ਕਿਹਾ- “ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ, ਬਲਕਿ ਇੱਕ ਸਹੀ ਅਤੇ ਫੈਸਲਾਕੁੰਨ ਜਵਾਬ ਦਿੰਦਾ ਹੈ”

1 year ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

24 minutes ago
ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

35 minutes ago
ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

55 minutes ago
ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

2 hours ago
‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ

‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ

3 hours ago
ਅੱਤ ਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣੇ ਘਰ ਚਲਾਉਣੇ ਔਖੇ ਹੋਏ -ਡਾ. ਨਿੱਜਰ 

ਅੱਤ ਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣੇ ਘਰ ਚਲਾਉਣੇ ਔਖੇ ਹੋਏ -ਡਾ. ਨਿੱਜਰ 

3 hours ago
India vs Sri Lanka 2nd Test: ਪਹਿਲੇ ਦਿਨ ਦੀ ਖੇਡ ਖ਼ਤਮ: ਪਡਿੱਕਲ ਨੇ ਜੜਿਆ ਸੈਂਕੜਾ, ਕਪਤਾਨ ਗਿਲ ਨੇ ਰਚਿਆ ਇਤਿਹਾਸ

India vs Sri Lanka 2nd Test: ਪਹਿਲੇ ਦਿਨ ਦੀ ਖੇਡ ਖ਼ਤਮ: ਪਡਿੱਕਲ ਨੇ ਜੜਿਆ ਸੈਂਕੜਾ, ਕਪਤਾਨ ਗਿਲ ਨੇ ਰਚਿਆ ਇਤਿਹਾਸ

3 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 hours ago
ਅਗਲੇ ਹਫਤੇ 4 ਦਿਨ ਬੈਂਕ ਰਹਿਣਗੇ ਬੰਦ: ਘਰੋਂ ਜਾਣ ਤੋਂ ਪਹਿਲਾਂ ਨੋਟ ਕਰ ਲਓ ਤਾਰੀਖਾਂ

ਅਗਲੇ ਹਫਤੇ 4 ਦਿਨ ਬੈਂਕ ਰਹਿਣਗੇ ਬੰਦ: ਘਰੋਂ ਜਾਣ ਤੋਂ ਪਹਿਲਾਂ ਨੋਟ ਕਰ ਲਓ ਤਾਰੀਖਾਂ

4 hours ago
ਓਮਾਨ ‘ਚ ਭਾਰਤੀ ਨਾਗਰਿਕਾਂ ਦੀ ਗੱਡੀ ਹਾਦਸਾਗ੍ਰਸਤ; ਇਕ ਦੀ ਮੌਤ

ਓਮਾਨ ‘ਚ ਭਾਰਤੀ ਨਾਗਰਿਕਾਂ ਦੀ ਗੱਡੀ ਹਾਦਸਾਗ੍ਰਸਤ; ਇਕ ਦੀ ਮੌਤ

5 hours ago
ਸੱਜਣ ਕੁਮਾਰ ‘ਤੇ ਦਿੱਤੇ ਬਿਆਨ ਮਗਰੋਂ ਘਿਰੇ ਦੀਪੇਂਦਰ ਹੁੱਡਾ ਦਾ ਸਪਸ਼ਟੀਕਰਨ

ਸੱਜਣ ਕੁਮਾਰ ‘ਤੇ ਦਿੱਤੇ ਬਿਆਨ ਮਗਰੋਂ ਘਿਰੇ ਦੀਪੇਂਦਰ ਹੁੱਡਾ ਦਾ ਸਪਸ਼ਟੀਕਰਨ

6 hours ago
ਲੁੱਕ ਪਲਾਂਟ ‘ਚ ਲੱਗੀ ਭਿਆਨਕ ਅੱਗ, ਮਚੀ ਹਫੜਾ -ਦਫ਼ੜੀ!

ਲੁੱਕ ਪਲਾਂਟ ‘ਚ ਲੱਗੀ ਭਿਆਨਕ ਅੱਗ, ਮਚੀ ਹਫੜਾ -ਦਫ਼ੜੀ!

6 hours ago
Hindi News
English News
Sunday, August 23, 2026
No Result
View All Result
29 °c
Chandigarh
30 ° Mon
31 ° Tue
31 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News: ਸੰਸਦ ਮੈਂਬਰ ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਕੀਤੀ ਗੱਲ: ਕਿਹਾ- “ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ, ਬਲਕਿ ਇੱਕ ਸਹੀ ਅਤੇ ਫੈਸਲਾਕੁੰਨ ਜਵਾਬ ਦਿੰਦਾ ਹੈ”

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- ਪੂਰੀ ਦੁਨੀਆ ਨੂੰ ਪਾਕਿਸਤਾਨ ਸਪਾਂਸਰਡ ਅੱਤਵਾਦ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਨਾਲ ਦਿੱਤਾ ਕਰਾਰਾ ਜਵਾਬ

May 21, 2025
in ਖਬਰਾਂ, ਦਿੱਲੀ, ਪੰਜਾਬ
Latest News: ਸੰਸਦ ਮੈਂਬਰ ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਕੀਤੀ ਗੱਲ: ਕਿਹਾ- “ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ, ਬਲਕਿ ਇੱਕ ਸਹੀ ਅਤੇ ਫੈਸਲਾਕੁੰਨ ਜਵਾਬ ਦਿੰਦਾ ਹੈ”

Latest News: ਸੰਸਦ ਮੈਂਬਰ ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਕੀਤੀ ਗੱਲ: ਕਿਹਾ- “ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ, ਬਲਕਿ ਇੱਕ ਸਹੀ ਅਤੇ ਫੈਸਲਾਕੁੰਨ ਜਵਾਬ ਦਿੰਦਾ ਹੈ”

  • – ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- ਪੂਰੀ ਦੁਨੀਆ ਨੂੰ ਪਾਕਿਸਤਾਨ ਸਪਾਂਸਰਡ ਅੱਤਵਾਦ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਨਾਲ ਦਿੱਤਾ ਕਰਾਰਾ ਜਵਾਬ
  • – ਆਪ੍ਰੇਸ਼ਨ ਸਿੰਦੂਰ ਨੇ ਦਿਖਾਇਆ ਕਿ ਭਾਰਤ ਸ਼ਾਂਤੀ ਦੇ ਹੱਕ ਵਿੱਚ ਹੈ, ਪਰ ਜੇਕਰ ਕੋਈ ਸਾਡੇ ਦੇਸ਼ ਵਿੱਚ ਦਹਿਸ਼ਤ ਫੈਲਾਉਂਦਾ ਹੈ, ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ
  • – ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਵੀ ਭਾਰਤ ਵਿੱਚ ਪੈਦਾ ਹੋਏ, ਇਸੇ ਤਰ੍ਹਾਂ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਭਾਰਤ ਵਿੱਚ ਪੈਦਾ ਹੋਏ

ਸਿਓਲ, ਦੱਖਣੀ ਕੋਰੀਆ, 21 ਮਈ, 2025 (ਵਿਸ਼ਵ ਵਾਰਤਾ):- ਸਿਓਲ ਵਿੱਚ ਆਯੋਜਿਤ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ 2025 ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਬੋਲਦੇ ਹੋਏ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਰਤ ਹੁਣ ਸਿਰਫ਼ ਅੱਤਵਾਦੀ ਹਮਲਿਆਂ ‘ਤੇ ਅਫ਼ਸੋਸ ਪ੍ਰਗਟ ਨਹੀਂ ਕਰਦਾ, ਸਗੋਂ ਹੁਣ ਸਟੀਕ ਅਤੇ ਫੈਸਲਾਕੁੰਨ ਫ਼ੌਜੀ ਕਾਰਵਾਈ ਨਾਲ ਵੀ ਜਵਾਬ ਦਿੰਦਾ ਹੈ, ਜਿਵੇਂ ਕਿ ਇਸਨੇ ਆਪ੍ਰੇਸ਼ਨ ਸਿੰਦੂਰ ਵਿੱਚ ਕੀਤਾ ਸੀ।

*ਪਹਿਲਗਾਮ ਹਮਲੇ ਬਾਰੇ ਦੁਨੀਆ ਨੂੰ ਦੱਸਿਆ*

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਚੋਸੁਨ ਮੀਡੀਆ ਅਤੇ ਸੈਂਟਰ ਫ਼ਾਰ ਏਸ਼ੀਆ ਲੀਡਰਸ਼ਿਪ ਦੇ ਸਹਿਯੋਗ ਨਾਲ ਆਯੋਜਿਤ “ਪੂਰਬ ਦਾ ਦਾਵੋਸ” ਵਜੋਂ ਜਾਣੇ ਜਾਂਦੇ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ (ALC 2025) ਵਿੱਚ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, “22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਸਪੱਸ਼ਟ ਕਰ ਦਿੱਤਾ ਕਿ ਜੇਕਰ ਸਾਡੇ ਦੇਸ਼ ਦੀ ਸ਼ਾਂਤੀ ਨਾਲ ਛੇੜਛਾੜ ਕੀਤੀ ਜਾਂਦੀ ਹੈ, ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਤਬਾਹ ਕਰ ਦੇਵਾਂਗੇ, ਭਾਵੇਂ ਉਹ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਹੋਵੇ ਜਾਂ ਬਾਹਰ।”

*ਪਾਕਿਸਤਾਨ ਨੂੰ ਦਿੱਤੀ ਸਖ਼ਤ ਚੇਤਾਵਨੀ*

ਦੁਨੀਆ ਦੇ ਸਾਹਮਣੇ ਭਾਰਤ ਦੀ ਨਵੀਂ ਰਣਨੀਤੀ ‘ਤੇ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਸਾਬਤ ਕਰ ਦਿੱਤਾ ਕਿ ਭਾਰਤ ਹੁਣ ਇੱਕ ਨਵੀਂ ਫ਼ੌਜੀ ਅਤੇ ਕੂਟਨੀਤਕ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ। ਰਾਘਵ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ “ਅਸੀਂ ਹੁਣ ਸਿਰਫ਼ ਅੱਤਵਾਦੀ ਹਮਲਿਆਂ ‘ਤੇ ਪ੍ਰਤੀਕਿਰਿਆ ਨਹੀਂ ਦਿੰਦੇ; ਅਸੀਂ ਹੁਣ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਜੜ੍ਹੋਂ ਪੁੱਟ ਦਿੰਦੇ ਹਾਂ,”।

ਸੰਸਦ ਮੈਂਬਰ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਭਾਰਤ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਵੀ ਭਾਰਤ ਦੀ ਧਰਤੀ ਤੋਂ ਆਉਂਦੇ ਹਨ, ਪਰ ਨਾਲ ਹੀ ਇਹ ਉਹ ਧਰਤੀ (ਭਾਰਤ) ਹੈ ਜਿੱਥੇ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਪੈਦਾ ਹੋਏ ਸਨ। ਉਨ੍ਹਾਂ ਕਿਹਾ, “ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ।”

*ਵਿਸ਼ਵ ਪੱਧਰ ‘ਤੇ ਭਾਰਤ ਦੀ ਇੱਕ ਨਵੀਂ ਤਸਵੀਰ ਕੀਤੀ ਪੇਸ਼*

ਸਿਓਲ ਵਿੱਚ ਆਯੋਜਿਤ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ, ਰਾਘਵ ਚੱਢਾ ਨੇ ਭਾਰਤ ਦੀ ਤਸਵੀਰ ਨੂੰ ਇੱਕ ਨਿਰਣਾਇਕ, ਸਵੈ-ਨਿਰਭਰ ਅਤੇ ਰਣਨੀਤਕ ਤੌਰ ‘ਤੇ ਮਜ਼ਬੂਤ ਰਾਸ਼ਟਰ ਵਜੋਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਵਿਰੁੱਧ ਵਿਸ਼ਵ ਮੰਚ ‘ਤੇ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ, ਭਾਰਤ ਇੱਕ ਨਿਰਣਾਇਕ ਅਤੇ ਦ੍ਰਿੜ੍ਹ ਰਾਸ਼ਟਰ ਵਜੋਂ ਉੱਭਰਿਆ ਹੈ ਅਤੇ ਦਿਖਾਇਆ ਹੈ ਕਿ ਅਸੀਂ ਅੱਤਵਾਦ, ਅੱਤਵਾਦੀ ਬੁਨਿਆਦੀ ਢਾਂਚੇ ਅਤੇ ਜਾਲਮ ਦੇਸ਼ਾਂ ਨਾਲ ਕਿਵੇਂ ਨਜਿੱਠਦੇ ਹਾਂ। ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤ ਸਰਕਾਰ ਅਤੇ ਸਾਡੀ ਭਾਰਤੀ ਫ਼ੌਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸ਼ਾਂਤੀ ਦੇ ਹੱਕ ਵਿੱਚ ਹਾਂ, ਪਰ ਜੇਕਰ ਕੋਈ ਸਾਡੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਨਹੀਂ ਬਖ਼ਸ਼ਾਂਗੇ, ਭਾਵੇਂ ਉਹ ਕਿਤੇ ਵੀ ਹੋਵੇ। ਨਤੀਜੇ ਵਜੋਂ, ਸਰਹੱਦ ਪਾਰ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਸਟੀਕ ਫ਼ੌਜੀ ਕਾਰਵਾਈ ਕੀਤੀ ਗਈ।

*ਭਾਰਤ ਦੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ*

ਰਾਘਵ ਚੱਢਾ ਨੇ ਸਪੱਸ਼ਟ ਕੀਤਾ ਕਿ ਭਾਰਤ ਹੁਣ ਅੱਤਵਾਦ ਪ੍ਰਤੀ “ਜ਼ੀਰੋ ਟੌਲਰੈਂਸ” ਨੀਤੀ ਦੀ ਪਾਲਣਾ ਕਰਦਾ ਹੈ। ਉਨ੍ਹਾਂ ਕਿਹਾ, “ਅੱਜ ਦਾ ਭਾਰਤ ਉਹ ਨਹੀਂ ਜੋ ਪਹਿਲਾਂ ਚੁੱਪ-ਚਾਪ ਹਮਲਿਆਂ ਨੂੰ ਬਰਦਾਸ਼ਤ ਕਰਦਾ ਸੀ। ਅਸੀਂ ਹੁਣ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਸਰਹੱਦ ਪਾਰ ਕਰਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਦੇ ਹਾਂ।”

ਰਾਘਵ ਚੱਢਾ ਨੇ ਕਿਹਾ, “ਭਾਰਤ ਹੁਣ ਅੱਤਵਾਦ ਵਿਰੁੱਧ ਸਿਰਫ਼ ਕੂਟਨੀਤਕ ਬਿਆਨ ਨਹੀਂ ਦਿੰਦਾ, ਸਗੋਂ ਜ਼ਮੀਨੀ ਪੱਧਰ ‘ਤੇ ਕਾਰਵਾਈ ਵੀ ਕਰਦਾ ਹੈ। ਆਪ੍ਰੇਸ਼ਨ ਸਿੰਦੂਰ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਭਾਰਤ ਹੁਣ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਰੱਖਿਆ ਕਰਦਾ ਹੈ, ਸਗੋਂ ਦੁਨੀਆ ਨੂੰ ਅੱਤਵਾਦ ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਵੀ ਤਿਆਰ ਹੈ।”

*ਉੱਘੇ ਆਗੂਆਂ ਨਾਲ ਸਾਂਝੀ ਕੀਤੀ ਸਟੇਜ*

ਇਸ ਸਾਲ ਦੇ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ, ਰਾਘਵ ਚੱਢਾ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਸਾਬਕਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਐਬੋਟ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼, ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਅਤੇ ਹਾਰਵਰਡ ਸੈਂਟਰ ਫਾਰ ਪਬਲਿਕ ਲੀਡਰਸ਼ਿਪ ਦੇ ਡੀਨ ਵਿਲੀਅਮਜ਼ ਵਰਗੇ ਵਿਸ਼ਵ-ਵਿਆਪੀ ਨੇਤਾਵਾਂ ਨਾਲ ਸਟੇਜ ਸਾਂਝੀ ਕੀਤੀ।

ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਏਸ਼ੀਆ ਦਾ ਇੱਕ ਪ੍ਰਮੁੱਖ ਪਲੇਟਫ਼ਾਰਮ ਹੈ ਜਿੱਥੇ ਰਾਜਨੀਤੀ, ਕਾਰੋਬਾਰ, ਅਕਾਦਮਿਕ ਅਤੇ ਸਮਾਜ ਦੇ ਵਿਸ਼ਵ ਨੇਤਾ ਇਕੱਠੇ ਹੁੰਦੇ ਹਨ ਅਤੇ ਵਿਚਾਰ-ਵਟਾਂਦਰਾ ਕਰਦੇ ਹਨ। ਇਸ ਕਾਨਫ਼ਰੰਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਵਿੱਚ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਡੇਵਿਡ ਕੈਮਰਨ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼ ਅਤੇ ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਇਸ ਪਲੇਟਫ਼ਾਰਮ ਨੂੰ ਸੰਬੋਧਨ ਕਰ ਚੁੱਕੀਆਂ ਹਨ।

*ਇਸ ਵਾਰ ਦੀ ਥੀਮ: “ਰਾਸ਼ਟਰ ਦਾ ਉਦੈ: ਵੱਡੀ ਤਰੱਕੀ ਦੀ ਰਾਹ”*

ਇਸ ਸਾਲ ਦੇ ਸੰਮੇਲਨ ਦਾ ਵਿਸ਼ਾ “ਰਾਸ਼ਟਰਾਂ ਦਾ ਉਦੈ: ਵੱਡੀ ਤਰੱਕੀ ਦੀ ਰਾਹ” ਹੈ, ਜੋ ਕਿ ਦੱਖਣੀ ਕੋਰੀਆ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਅਤੇ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪਲੇਟਫ਼ਾਰਮ ‘ਤੇ ਸਿਹਤ, ਜਲਵਾਯੂ ਪਰਿਵਰਤਨ ਅਤੇ ਭੂ-ਰਾਜਨੀਤਿਕ ਟਕਰਾਅ ਵਰਗੇ ਵਿਸ਼ਵ-ਵਿਆਪੀ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ।

*ਰਾਘਵ ਚੱਢਾ ਨੂੰ ਮਿਲਿਆ ਯੰਗ ਗਲੋਬਲ ਲੀਡਰ ਦਾ ਪੁਰਸਕਾਰ*

ਐਮਪੀ ਰਾਘਵ ਚੱਢਾ ਨੂੰ ਹਾਲ ਹੀ ਵਿੱਚ ਗਲੋਬਲ ਇਕਨਾਮਿਕ ਫੋਰਮ (WEF) ਦੁਆਰਾ ਯੰਗ ਗਲੋਬਲ ਲੀਡਰ (YGL) ਵਜੋਂ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਵਿਸ਼ਵ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਜੋ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸੰਸਦ ਮੈਂਬਰ ਰਾਘਵ ਚੱਢਾ ਆਪਣੇ ਨੀਤੀਗਤ ਗਿਆਨ, ਨੌਜਵਾਨ ਲੀਡਰਸ਼ਿਪ ਅਤੇ ਸ਼ਾਸਨ ਵਿੱਚ ਨਵੀਨਤਾ ਲਈ ਜਾਣੇ ਜਾਂਦੇ ਹਨ। ਦਿੱਲੀ ਸਰਕਾਰ ਵਿੱਚ ਰਹਿੰਦਿਆਂ, ਉਨ੍ਹਾਂ ਨੇ ਸਿਹਤ, ਪਾਣੀ ਅਤੇ ਫਾਇਨਾਂਸ ਵਰਗੇ ਖੇਤਰਾਂ ਵਿੱਚ ਵੀ ਵੱਡੇ ਸੁਧਾਰ ਕੀਤੇ ਹਨ।

Tags: BREAKING NEWSBreaking news in PunjabiLatest Punjab newsLatest Punjab news in PunjabiPUNJABpunjab newsRaghav Chadhatop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 23, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

by Jaspreet Kaur
August 23, 2026
0

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED ਪੁਲਿਸ ਨੇ ਵਧਾਈ ਸੁਰੱਖਿਆ ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ...

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

by Jaspreet Kaur
August 23, 2026
0

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ - ਜਾਣੋ ਸੂਤਕ ਕਾਲ, ਗ੍ਰਹਿਣ ਲੱਗਣ ਦਾ ਸਮਾਂ ਅਤੇ ਧਿਆਨ ਰੱਖਣ ਯੋਗ ਗੱਲਾਂ ਨਵੀ...

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

by Jaspreet Kaur
August 23, 2026
0

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ - ਵਾਲ-ਵਾਲ ਬਚੀ ਜਾਨ ਨਵੀ ਦਿੱਲੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 23, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ

by Navjot
7 days ago
0

ਭਾਰਤ ਨੇ ਸੇਸ਼ੇਲਸ ਨੂੰ ਸੌਂਪੇ ਵਿਸ਼ੇਸ਼ ਔਜ਼ਾਰ ; ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਇਆ ਮਜ਼ਬੂਤ ਵਿਕਟੋਰੀਆ, 17 ਅਗਸਤ (ਵਿਸ਼ਵ ਵਾਰਤਾ) ਭਾਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 