Latest News: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ‘ਤੇ ਬਣ ਰਹੀ ਬਾਇਓਪਿਕ
– ਕੌਣ ਨਿਭਾਏਗਾ ਭੱਜੀ ਦਾ ਕਿਰਦਾਰ?
– ਇਸ ਐਕਟਰ ਦਾ ਨਾਂ ਚਰਚਾ ‘ਚ
ਨਵੀ ਦਿੱਲੀ : ਐਮਐੱਸ ਧੋਨੀ, ਮਿਲਖਾ ਸਿੰਘ ਤੋਂ ਬਾਅਦ ਹੁਣ ਇੱਕ ਹੋਰ ਖਿਡਾਰੀ ‘ਤੇ ਬਾਇਓਪਿਕ ਫਿਲਮ ਬਣਨ ਜਾ ਰਹੀ ਹੈ। ਉਹ ਹੋਰ ਕੋਈ ਨਹੀਂ, ਸਗੋਂ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਹਨ। ਕ੍ਰਿਕਟ ਖਿਡਾਰੀ ਅਤੇ ਆਮ ਆਦਮੀ ਪਾਰਟੀ (AAP) ਦੇ ਰਾਜਸਭਾ ਸੰਸਦ ਮੈਂਬਰ ਹਰਭਜਨ ਸਿੰਘ ‘ਤੇ ਬਾਇਓਪਿਕ ਬਣਨ ਜਾ ਰਹੀ ਹੈ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਉਨ੍ਹਾਂ ਖਿਡਾਰੀਆਂ ‘ਚੋਂ ਇਕ ਹਨ ਜੋ ਕਿਸੇ ਵੀ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਉਨ੍ਹਾਂ ਦੀ ਹੀ ਇਕ ਪੋਸਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਸ ਪੋਸਟ ਵਿੱਚ ਹਰਭਜਨ ਸਿੰਘ ਅਤੇ ਵਿਕੀ ਕੌਸ਼ਲ ਦੀ ਫੋਟੋ ਦੇ ਨਾਲ ਇੱਕ ਕੋਟ ਲਿਖਿਆ ਹੋਇਆ ਹੈ ਅਤੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਪੋਸਟ ਵਿੱਚ ਹਰਭਜਨ ਸਿੰਘ ਨੇ ਬਾਇਓਪਿਕ ਵਿੱਚ ਆਪਣੇ ਕਿਰਦਾਰ ਲਈ ਵਿਕੀ ਕੌਸ਼ਲ ਨੂੰ ਮਾਡਲ ਚੋਇਸ ਦੱਸਿਆ ਹੈ।
ਕ੍ਰਿਕਟਰ ਹਰਭਜਨ ਸਿੰਘ ਅਤੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਪੰਜਾਬ ਦੇ ਦੋਆਬਾ ਖੇਤਰ ਦੇ ਮੂਲ ਨਿਵਾਸੀ ਹਨ। ਹਰਭਜਨ ਸਿੰਘ ਜਲੰਧਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਵਿੱਕੀ ਕੌਸ਼ਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਹੈ। ਜਿਸ ਕਾਰਨ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਵਿੱਕੀ ਕੌਸ਼ਲ ਓਹਨਾ ਦਾ ਕਿਰਦਾਰ ਬਿਲਕੁਲ ਹੁਬੂਹੁ ਨਿਭਾਅ ਸਕਦਾ ਹੈ ਕਿਉਂਕਿ ਦੋਵਾਂ ਦੀ ਭਾਸ਼ਾ ਪੰਜਾਬੀ ਹੈ ਅਤੇ ਲਹਿਜ਼ਾ ਵੀ ਇੱਕੋ ਜਿਹਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























