Latest News : 9 ਸਤੰਬਰ ਨੂੰ ਐਪਲ ਲਾਂਚ ਕਰੇਗਾ ‘ਆਈਫੋਨ 16’ ਸੀਰੀਜ਼
ਟੈਗਲਾਈਨ ‘ਇਟਸ ਗਲੋਟਾਈਮ’ ਦੇ ਤਹਿਤ ਕੀਤਾ ਜਾਵੇਗਾ ਲਾਂਚ ਇਵੈਂਟ
ਨਵੀਂ ਦਿੱਲੀ, 27ਅਗਸਤ (ਵਿਸ਼ਵ ਵਾਰਤਾ)Latest News : ਦਿੱਗਜ ਸੈੱਲਫ਼ੋਨ ਕੰਪਨੀ ਐਪਲ ਨੇ 9 ਸਤੰਬਰ ਨੂੰ ਇੱਕ ਵਿਸ਼ੇਸ਼ ਇਵੈਂਟ ਦਾ ਐਲਾਨ ਕੀਤਾ ਹੈ। ਇਸ ਇਵੈਂਟ ਵਿੱਚ ਆਈਫੋਨ ਦੀ ਨਵੀਂ ਸੀਰੀਜ਼ ਦੇ ਨਾਲ-ਨਾਲ ਹੋਰ ਗੈਜੇਟਸ ਅਤੇ ਸਾਫਟਵੇਅਰ ਸੇਵਾਵਾਂ ਨੂੰ ਵੀ ਲਾਂਚ ਕੀਤਾ ਜਾਵੇਗਾ। ਇਸ ਸਾਲ ਕੰਪਨੀ ਦੀ ਲਾਂਚਿੰਗ ਟੈਗਲਾਈਨ ‘ਇਟਸ ਗਲੋਟਾਈਮ’ ਹੈ ਅਤੇ ਇਸ ਈਵੈਂਟ ਦਾ ਪ੍ਰਸਾਰਣ ਕੂਪਰਟੀਨੋ, ਕੈਲੀਫੋਰਨੀਆ, ਅਮਰੀਕਾ ਦੇ ਐਪਲ ਪਾਰਕ ਤੋਂ ਕੀਤਾ ਜਾਵੇਗਾ। ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਹੈ ਐਪਲ ਇੰਟੈਲੀਜੈਂਸ (ਏਆਈ) ਐਪਲ ਡਿਵਾਈਸ ਈਕੋਸਿਸਟਮ ਲਈ ਇੱਕ ਵੱਡੀ ਛਾਲ ਹੋਵੇਗੀ। ਆਈਫੋਨ 16 ਅਤੇ 16 ਪਲੱਸ ਵਿੱਚ ਆਉਣ ਵਾਲੇ ਵੱਡੇ ਬਦਲਾਅ ਵਿੱਚ ਪਿਛਲੇ ਪਾਸੇ ਵਰਟੀਕਲ ਕੈਮਰਾ ਸਿਸਟਮ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ, ਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ ਡਿਵਾਈਸਾਂ ਨੂੰ ਇੱਕ ਨਵੇਂ ਕਾਂਸੀ ਰੰਗ ਦੇ ਨਾਲ ਵੱਡੀ ਸਕ੍ਰੀਨ ਮਿਲ ਸਕਦੀ ਹੈ। ਇਸ ਵਾਰ, ਸਾਰੇ ਚਾਰ ਮਾਡਲਾਂ ਵਿੱਚ ਐਕਸ਼ਨ ਬਟਨ ਹੋਣ ਦੀ ਸੰਭਾਵਨਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਐਪਲ ਇੰਟੈਲੀਜੈਂਸ ਫੀਚਰ ਐਪਲ ਦੇ ਈਵੈਂਟ ਦਾ ਅਹਿਮ ਹਿੱਸਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ‘ਮੇਕ ਇਨ ਇੰਡੀਆ’ ਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ ਮਾਡਲ ਗਲੋਬਲ ਲਾਂਚ ਤੋਂ ਬਾਅਦ ਜਲਦ ਹੀ ਦੇਸ਼ ‘ਚ ਉਪਲੱਬਧ ਹੋਣਗੇ। ਭਾਰਤ ਵਿੱਚ ਨਿਰਮਿਤ ਐਪਲ ਉਪਕਰਣ, ਗਲੋਬਲ ਲਾਂਚ ਦੇ 1-2 ਮਹੀਨਿਆਂ ਦੇ ਅੰਦਰ ਉਪਲਬਧ ਹੋਣਗੇ।