ਅੱਜ ਤੋਂ 6 ਮਹੀਨਿਆਂ ਲਈ ਬੰਦ ਰਹਿਣਗੇ Kedarnath Dham ਦੇ ਕਿਵਾੜ
ਨਵੀ ਦਿੱਲੀ, 3 ਨਵੰਬਰ (ਵਿਸ਼ਵ ਵਾਰਤਾ): ਅੱਜ ਭਈਆ ਦੂਜ ਦੇ ਤਿਉਹਾਰ ‘ਤੇ ਕੇਦਾਰਨਾਥ ਧਾਮ (Kedarnath Dham) ਦੇ ਕਿਵਾੜ ਸਵੇਰੇ 8.30 ਵਜੇ ਤੋਂ ਛੇ ਮਹੀਨਿਆਂ ਲਈ ਬੰਦ ਕਰ ਦਿੱਤੇ ਜਾਣਗੇ। ਅੱਜ ਸਵੇਰੇ ਛੇ ਵਜੇ ਗਰਭਗ੍ਰਹਿ ਦੇ ਕਿਵਾੜ ਬੰਦ ਕਰਨ ਉਪਰੰਤ ਪੰਚਮੁਖੀ ਡੋਲੀ ਨੂੰ ਮੰਦਰ ਪਰਿਸਰ ਵਿੱਚ ਲਿਆਂਦਾ ਗਿਆ।
ਕਿਵਾੜ ਬੰਦ ਦੇ ਮੌਕੇ ‘ਤੇ ਹਜ਼ਾਰਾਂ ਸ਼ਰਧਾਲੂ ਕੇਦਾਰਨਾਥ ਧਾਮ ਪਹੁੰਚੇ ਹੋਏ ਹਨ। ਸ਼ਨੀਵਾਰ ਨੂੰ ਕਰੀਬ 22 ਹਜ਼ਾਰ ਲੋਕਾਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ ਅਤੇ ਹੁਣ ਤੱਕ ਕਰੀਬ 16 ਲੱਖ 32 ਹਜ਼ਾਰ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ। ਪੁਰਾਤਨ ਰਵਾਇਤਾਂ ਅਤੇ ਰੀਤੀ ਰਿਵਾਜਾਂ ਅਨੁਸਾਰ ਸਰਦੀਆਂ ਦੇ ਛੇ ਮਹੀਨੇ ਬਾਬਾ ਕੇਦਾਰ ਦੇ ਕਿਵਾੜ ਬੰਦ ਰਹਿਣਗੇ।