ਜਲੰਧਰ 16 ਜੂਨ (ਵਿਸ਼ਵ ਵਾਰਤਾ): ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਜਲੰਧਰ ਦੀ ਜਿਮਨੀ ਚੋਣ (Jalandhar West Bye Election) ਨੂੰ ਮੁੱਖ ਰੱਖਦਿਆਂ ਜਲੰਧਰ ਵਿਖੇ ਹੀ ਘਰ ਲੈ ਲਿਆ ਹੈ। ਖਬਰਾਂ ਮੁਤਾਬਿਕ ਸੀਐਮ ਭਗਵੰਤ ਮਾਨ ਜਲੰਧਰ ਦੀ ਜਿਮਨੀ ਚੋਣ ਤੱਕ ਜਲੰਧਰ ਵਿਖੇ ਹੀ ਰਹਿਣਗੇ ਅਤੇ ਉਹ ਆਪ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਸੀਐਮ ਭਗਵੰਤ ਮਾਨ ਖਾਸ ਤੌਰ ਤੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਲੋਕਾਂ ਨੂੰ ਦੱਸਣਗੇ। ਇਸ ਜ਼ਿਮਨੀ ਚੋਣ ਬਾਬਤ ਖਾਸ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। 2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਕਈ ਵੱਡੇ ਸਿਆਸੀ ਆਗੂਆਂ ਨੇ ਇੱਕ ਤੋਂ ਬਾਅਦ ਇੱਕ ਲੜੀਵਾਰ ਤਰੀਕੇ ਦੇ ਨਾਲ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਨੂੰ ਜੁਆਇਨ ਕੀਤਾ ਸੀ ਜਲੰਧਰ ਦੇ ਵਿੱਚ ਨਾਟਕੀ ਢੰਗ ਦੇ ਨਾਲ ਆਗੂਆਂ ਨੇ ਦਲ ਬਦਲੀਆਂ ਕੀਤੀਆਂ ਸਨ। ਇਸੇ ਕਰਕੇ ਹੁਣ ਸਿਆਸੀ ਪਾਰਟੀਆਂ ਜਲੰਧਰ ਵਿਖੇ ਆਪਣੇ ਉਮੀਦਵਾਰ ਦੇ ਐਲਾਨ ਕਰਨ ਤੋਂ ਪਹਿਲਾਂ ਫੂਕ ਫੂਕ ਕੇ ਕਦਮ ਰੱਖਦੀਆਂ ਦਿਖਾਈ ਦੇ ਰਹੀਆਂ ਹਨ। ਭਗਵੰਤ ਮਾਨ ਨੇ ਸਾਰੇ ਸੰਭਾਵਿਤ ਉਮੀਦਵਾਰਾਂ ਤੇ ਆਪਣੀ ਸਿਆਸੀ ਅੱਖ ਰੱਖੀ ਹੋਈ ਹੈ। ਪਰ ਅਜੇ ਤੱਕ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ। ਉਧਰ ਬੀਜੇਪੀ ਅਤੇ ਕਾਂਗਰਸ ਵੱਲੋਂ ਵੀ ਸਪਸ਼ਟ ਰੂਪ ਦੇ ਵਿੱਚ ਕੋਈ ਉਮੀਦਵਾਰ ਅੱਗੇ ਆਉਂਦਾ ਦਿਖਾਈ ਨਹੀਂ ਦੇ ਰਿਹਾ। ਸ਼ਾਇਦ ਬੀਜੇਪੀ ਤੇ ਕਾਂਗਰਸ ਨੂੰ ਵੀ ਇਸ ਗੱਲ ਦਾ ਡਰ ਹੈ ਕਿ ਕਿਤੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਕੋਈ ਹੋਰ ਪਾਰਟੀ ਉਸ ਉਮੀਦਵਾਰ ਨੂੰ ਆਪਣੇ ਵੱਲ ਖਿੱਚ ਕੇ ਨਾ ਲੈ ਜਾਵੇ। ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਜਿਮਨੀ ਚੋਣਾਂ ਦੀ ਸਮਾਪਤੀ ਤੱਕ ਜਲੰਧਰ ਵਿਖੇ ਪੱਕਾ ਡੇਰਾ ਲਾ ਲਿਆ ਹੈ, ਤਾਂ ਇਸ ਦਾ ਸਿਆਸੀ ਲਾਭ ਨਿਸ਼ਚਿਤ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਵੇਗਾ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਵਾਲੀਆਂ ਪ੍ਰਮੁੱਖ ਪਾਰਟੀਆਂ ਬੀਜੇਪੀ ਅਤੇ ਕਾਂਗਰਸ ਨੂੰ ਵੀ ਖਾਸ ਤੌਰ ਤੇ ਇਸ ਸੀਟ ਨੂੰ ਜਿੱਤਣ ਦੇ ਲਈ ਜ਼ੋਰ ਲਗਾਉਣਾ ਪਵੇਗਾ, ਅਤੇ ਆਪਣੇ ਕਦਾਵਰ ਆਗੂਆਂ ਨੂੰ ਚੋਣ ਮੁਹਿੰਮ ਦੇ ਵਿੱਚ ਸ਼ਮੂਲੀਅਤ ਕਰਾਉਣੀ ਹੋਵੇਗੀ , ਤੇ ਜੇਕਰ ਚੋਣ ਮੁਹਿੰਮ ਦੇ ਵਿੱਚ ਵੱਡੇ ਆਗੂਆਂ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਇਹ ਮੁਕਾਬਲਾ ਹੋਰ ਵੀ ਦਿਲਚਸਪ ਬਣ ਜਾਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਮ ਆਦਮੀ ਪਾਰਟੀ ਕਿਸ ਉਮੀਦਵਾਰ ਨੂੰ ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਚ ਉਮੀਦਵਾਰ ਬਣਾਉਂਦੀ ਹੈ ਇਸੇ ਤਰਾਂ ਉਮੀਦਵਾਰ ਲਈ ਬੀਜੇਪੀ ਅਤੇ ਕਾਂਗਰਸ ਦੀ ਚੋਣ ਵੀ ਦੇਖਣੀ ਦਿਲਚਸਪ ਹੋਵੇਗੀ। ਸੁਸ਼ੀਲ ਕੁਮਾਰ ਰਿੰਕੂ ਵੀ ਇਸੇ ਸੀਟ ਤੋਂ ਵਿਧਾਇਕ ਰਹਿ ਚੁੱਕੇ ਨੇ ਇੱਕ ਵਾਰ ਫਿਰ ਦੱਸ ਦਈਏ ਕਿ 10 ਜੁਲਾਈ ਨੂੰ ਇਹ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਪ੍ਰਤਿਸ਼ਠਾ ਦਾਅ ‘ਤੇ ਲੱਗੀ ਹੋਈ ਹੈ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਸ਼ੀਤਲ ਅੰਗੂਰਾਲ ਨੇ ਵੀ ਇਸੇ ਸੀਟ ਤੋਂ ਆਪਣੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਤੇ ’ਆਪ’ ਦਾ ਤੰਜ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਤੇ ’ਆਪ’ ਦਾ ਤੰਜ ਸ਼੍ਰੋਮਣੀ ਅਕਾਲੀ ਦਲ ਦਾ ਜਿਮਨੀ ਚੋਣ...