• Latest
  • Trending
Jalandhar West By Election :ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ: ਆਪ

Jalandhar West By Election :ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ: ਆਪ

2 years ago
CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

17 minutes ago
ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ

ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ

1 hour ago
ਫੋਟੋਗ੍ਰਾਫਰਸ ਵੈਲਫੇਅਰ ਕਲੱਬ, ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਦਾ ਸਨਮਾਨ

ਫੋਟੋਗ੍ਰਾਫਰਸ ਵੈਲਫੇਅਰ ਕਲੱਬ, ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਦਾ ਸਨਮਾਨ

2 hours ago
NEET PG 2026 ਦੇ ਨਤੀਜਿਆਂ ਦਾ ਐਲਾਨ; ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਹੋਇਆ ਖ਼ਤਮ!

NEET PG 2026 ਦੇ ਨਤੀਜਿਆਂ ਦਾ ਐਲਾਨ; ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਹੋਇਆ ਖ਼ਤਮ!

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਤਿਓਹਾਰੀ ਸੀਜ਼ਨ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ; ਸਸਤੇ ਹੋਣਗੇ ਖਾਣ ਵਾਲੇ ਤੇਲ

ਤਿਓਹਾਰੀ ਸੀਜ਼ਨ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ; ਸਸਤੇ ਹੋਣਗੇ ਖਾਣ ਵਾਲੇ ਤੇਲ

3 hours ago
ਜੇਲ੍ਹ ਵਿੱਚੋਂ ਚੋਣ ਲੜਨਗੇ ਕੈਬਨਿਟ ਮੰਤਰੀ ਸੰਜੀਵ ਅਰੋੜਾ !

ਜੇਲ੍ਹ ਵਿੱਚੋਂ ਚੋਣ ਲੜਨਗੇ ਕੈਬਨਿਟ ਮੰਤਰੀ ਸੰਜੀਵ ਅਰੋੜਾ !

3 hours ago
Pakistan : PTI ਦੇ ਲੌਂਗ ਮਾਰਚ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਨਤਕ ਇਕੱਠਾਂ ‘ਤੇ ਲਗਾਈ ਪਾਬੰਦੀ 

Pakistan : PTI ਦੇ ਲੌਂਗ ਮਾਰਚ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਨਤਕ ਇਕੱਠਾਂ ‘ਤੇ ਲਗਾਈ ਪਾਬੰਦੀ 

3 hours ago
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਲਵ ਐਂਡ ਵਾਰ’ ਤੋਂ ਰਣਬੀਰ ਕਪੂਰ ਦਾ ਫਸਟ ਲੁੱਕ ਜਾਰੀ

ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਲਵ ਐਂਡ ਵਾਰ’ ਤੋਂ ਰਣਬੀਰ ਕਪੂਰ ਦਾ ਫਸਟ ਲੁੱਕ ਜਾਰੀ

4 hours ago
ਫਿਲਮ  ‘Irandu Vaanam’  23 ਅਕਤੂਬਰ ਨੂੰ ਹੋਵੇਗੀ ਰਿਲੀਜ਼ 

ਫਿਲਮ  ‘Irandu Vaanam’  23 ਅਕਤੂਬਰ ਨੂੰ ਹੋਵੇਗੀ ਰਿਲੀਜ਼ 

4 hours ago
ਉੱਤਰੀ ਕਿਵੂ ਵਿੱਚ ਮਾਮਲੇ ਵਧਣ ਕਾਰਨ ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਅਜੇ ਵੀ ਬੇਕਾਬੂ : WHO

ਉੱਤਰੀ ਕਿਵੂ ਵਿੱਚ ਮਾਮਲੇ ਵਧਣ ਕਾਰਨ ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਅਜੇ ਵੀ ਬੇਕਾਬੂ : WHO

4 hours ago
Asian Games : ਅਨੰਤਜੀਤ-ਪਰੀਨਾਜ਼ ਦੀ ਜੋੜੀ ਨੇ ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗਮਾ

Asian Games : ਅਨੰਤਜੀਤ-ਪਰੀਨਾਜ਼ ਦੀ ਜੋੜੀ ਨੇ ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗਮਾ

4 hours ago
Hindi News
English News
Thursday, September 24, 2026
No Result
View All Result
34 °c
Chandigarh
27 ° Fri
26 ° Sat
23 ° Sun
20 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Jalandhar West By Election :ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ: ਆਪ

ਸ਼ੀਤਲ ਅੰਗੁਰਾਲ ਮਾਫੀਆ ਹੈ: ਆਪ

June 27, 2024
in ਸਿਆਸੀ, ਖਬਰਾਂ, ਪੰਜਾਬ
Jalandhar West By Election :ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ: ਆਪ

ਮੁੱਖ ਮੰਤਰੀ ਨੇ ਅੰਗੁਰਾਲ ਨੂੰ ਭ੍ਰਿਸ਼ਟਾਚਾਰ ਰੋਕਣ ਦੀ ਦਿੱਤੀ ਸੀ ਚੇਤਾਵਨੀ, ਇਸ ਲਈ ਉਹ ਪਾਰਟੀ ਛੱਡ ਗਏ: ਆਪ*

ਅੰਗੁਰਾਲ ਨੇ ਕੁਲਫੀਵਾਲੇ ਤੋਂ ਵੀ ਲਿਆ “ਹਫਤਾ” : ਆਪ*

Jalandhar West By Election :ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ: ਆਪ

ਜਲੰਧਰ/ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (AAP) ਪੰਜਾਬ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਜਲੰਧਰ ਪੱਛਮੀ (Jalandhar West By Election)ਦੇ ਲੋਕਾਂ ਨਾਲ ਧੋਖਾ ਕਰਨ, ਉਨ੍ਹਾਂ ਦੇ ਫ਼ਤਵੇ ਦਾ ਨਿਰਾਦਰ ਕਰਨ ਅਤੇ ਲੋਕਾਂ ਦੀ ਭਲਾਈ ਤੋਂ ਉੱਪਰ ਆਪਣੇ ਸਵਾਰਥੀ ਗੈਰ-ਕਾਨੂੰਨੀ ਕੰਮਾਂ ਨੂੰ ਪਹਿਲ ਦੇਣ ਲਈ ਤਿੱਖਾ ਹਮਲਾ ਕੀਤਾ ਹੈ।

‘ਆਪ’ ਮੰਤਰੀ ਅਮਨ ਅਰੋੜਾ ਨੇ ਵੀਰਵਾਰ ਨੂੰ ਜਲੰਧਰ ‘ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ੀਤਲ ਅੰਗੁਰਾਲ ਨੂੰ ਪੰਜ ਸਵਾਲ ਪੁੱਛੇ ਅਤੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ। ਅਮਨ ਅਰੋੜਾ ਦੇ ਨਾਲ ‘ਆਪ’ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ ਵੀ ਮੌਜੂਦ ਸਨ।

‘ਆਪ’ ਆਗੂ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਆਪਣੇ ਸਵਾਰਥ ਲਈ ਇਹ ਜ਼ਿਮਨੀ ਚੋਣ ਜਲੰਧਰ ਦੇ ਲੋਕਾਂ ‘ਤੇ ਥੋਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਜਲੰਧਰ ਦੇ ਲੋਕ ਇਸ ਵਾਰੀ ਉਨ੍ਹਾਂ ਨੂੰ ਸਬਕ ਸਿਖਾਉਣਗੇ। ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਆਪਣੇ ਹਲਕੇ ਦੇ ਲੋਕਾਂ ਅਤੇ ਉਨ੍ਹਾਂ ਦੇ ਫ਼ਤਵੇ ਤੋਂ ਵੱਧ ਕੇ ਤਾਨਾਸ਼ਾਹੀ ਪਾਰਟੀ ਭਾਜਪਾ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ ਸੰਵਿਧਾਨ ਅਤੇ ਸਾਡੇ ਲੋਕਤੰਤਰ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ ਅਤੇ ਸ਼ੀਤਲ ਅੰਗੁਰਾਲ ਵਰਗੇ ਲੋਕ ਅਜਿਹਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ‘ਆਪ’ ਆਗੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਅਤੇ ਪਾਰਟੀਆਂ ਵਿਰੁੱਧ ਵੋਟ ਪਾਓ ਜੋ ਸਾਡੇ ਲੋਕਤੰਤਰ ਲਈ ਖ਼ਤਰਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਕੰਮ ਕਰ ਰਹੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕ ਸ਼ੀਤਲ ਅੰਗੁਰਾਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਆਮ ਆਦਮੀ ਪਾਰਟੀ ਅਜੇ ਵੀ ਕੁਝ ਅਜਿਹੇ ਸਵਾਲ ਉਠਾਉਣਾ ਚਾਹੁੰਦੀ ਹੈ, ਜਿਨ੍ਹਾਂ ਦਾ ਜਵਾਬ ਸਾਬਕਾ ਵਿਧਾਇਕ ਨੂੰ ਲੋਕਾਂ ਵਿਚਕਾਰ ਜਾਕੇ ਵੋਟਾਂ ਮੰਗਣ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਧੋਖਾ ਕਰਨ ਤੋਂ ਪਹਿਲਾਂ ਦੇਣਾ ਚਾਹੀਦਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਸ਼ੀਤਲ ਅੰਗੁਰਲ ਨੇ ਕਰੀਬ ਢਾਈ ਮਹੀਨੇ ਪਹਿਲਾਂ ਆਪਣਾ ਅਸਤੀਫ਼ਾ ਦਿੱਤਾ ਅਤੇ ਫਿਰ ਆਮ ਚੋਣਾਂ ਤੋਂ ਬਾਅਦ ਅਸਤੀਫ਼ਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ। ‘ਆਪ’ ਆਗੂ ਨੇ ਸਵਾਲ ਕੀਤਾ ਕਿ ਢਾਈ ਮਹੀਨੇ ਤੋਂ ਸ਼ੀਤਲ ਅੰਗੁਰਾਲ ਭਾਜਪਾ ਨਾਲ ਸਨ ਅਤੇ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ, ਫਿਰ ਅਜਿਹਾ ਕੀ ਹੋਇਆ ਕਿ ਚੋਣਾਂ ਤੋਂ ਤੁਰੰਤ ਬਾਅਦ ਉਹ ਆਪਣਾ ਅਸਤੀਫ਼ਾ ਵਾਪਸ ਲੈਣਾ ਚਾਹੁੰਦੇ ਸਨ ਅਤੇ ‘ਆਪ’ ‘ਚ ਵਾਪਸ ਆਉਣਾ ਚਾਹੁੰਦੇ ਸਨ। ਕੀ ਉਹ ਸਭ ਤੋਂ ਪਹਿਲਾਂ ਗਵਾਹ ਸਨ ਕਿ ਪੰਜਾਬ ਦੇ ਲੋਕ ਭਾਜਪਾ ਵਰਗੀ ਭ੍ਰਿਸ਼ਟ ਪਾਰਟੀ ਨੂੰ ਕਦੇ ਸਵੀਕਾਰ ਨਹੀਂ ਕਰਨਗੇ? ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਦੋ ਵਿਧਾਇਕ ਅਤੇ ਜ਼ੀਰੋ ਸੰਸਦ ਮੈਂਬਰ ਹਨ।

ਦੂਸਰਾ ਸਵਾਲ ਜੋ ਹਰ ਜਲੰਧਰ ਪੱਛਮੀ ਨਿਵਾਸੀ ਦੇ ਮਨ ਵਿੱਚ ਹੈ ਕਿ ਪਹਿਲਾਂ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਦਾ ਆਪਸ ਵਿੱਚ ਇੱਟ-ਕੁੱਤੇ ਦਾ ਵੈਰ ਸੀ, ਫਿਰ ਅਜਿਹੇ ਕਿਹੜੇ ਹਾਲਾਤ ਪੈਦਾ ਹੋਏ ਕਿ ਉਨ੍ਹਾਂ ਨੂੰ ਇੱਕ ਦੂਜੇ ਦੇ ਸਾਥੀ ਬਣਨਾ ਪਿਆ। ਇਸ ਨਵੇਂ ਗੱਠਜੋੜ ਤੋਂ ਉਨ੍ਹਾਂ ਨੂੰ ਕੀ ਲਾਭ ਹੋ ਰਿਹਾ ਹੈ। ‘ਆਪ’ ਮੰਤਰੀ ਨੇ ਕਿਹਾ ਕਿ ਕੋਈ ਵੀ ਇਸ ਤੱਥ ਤੋਂ ਅਣਜਾਣ ਨਹੀਂ ਹੈ ਕਿ ਦੋਵਾਂ ਵਿਚਕਾਰ ਕੋਈ ਪਿਆਰ ਨਹੀਂ ਹੈ, ਉਨ੍ਹਾਂ ਨੇ ਆਪਣੇ ਝਗੜੇ ਵਿਚ ਆਪਣੇ ਪਰਿਵਾਰਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕ ਉਨ੍ਹਾਂ ਲਈ ਲੜਦੇ ਹੋਏ ਆਪਣੇ ਆਪ ਨੂੰ ਜ਼ਖ਼ਮੀ ਜਾਂ ਜੇਲ੍ਹ ਗਏ ਹਨ। ਹੁਣ ਉਨ੍ਹਾਂ ਸਮਰਥਕਾਂ ਦਾ ਕੀ ਬਣੇਗਾ।

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਹਲਕੇ ਵਿੱਚ ਅਮਨ-ਕਾਨੂੰਨ ਨੂੰ ਯਕੀਨੀ ਬਣਾਏ। ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਦਾ ਅਪਰਾਧਿਕ ਪਿਛੋਕੜ ਸੀ ਪਰ ਫਿਰ ਵੀ ਉਸ ਨੇ ਇਨ੍ਹਾਂ ਦੋ ਸਾਲਾਂ ਦੌਰਾਨ ਨਸ਼ਾ ਤਸਕਰਾਂ, ਅਪਰਾਧੀਆਂ, ਨਾਜਾਇਜ਼ ਸ਼ਰਾਬ ਮਾਫੀਆ ਨਾਲ ਆਪਣੇ ਸਬੰਧ ਬਣਾਏ ਰੱਖੇ ਅਤੇ ਉਹ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਰਿਹਾ। ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਦੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਪੂਰੀ ਤਰ੍ਹਾਂ ਅਸਫਲ ਰਹੇ । ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਸਫਲਤਾ ਦਾ ਜਵਾਬ ਦੇਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦਾ ਚੌਥਾ ਸਵਾਲ ਹੈ ਕਿ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਕਿਸ ਤਰ੍ਹਾਂ ਦੇ ਕੰਮਾਂ ਲਈ ਪਹੁੰਚ ਕੀਤੀ ਸੀ? ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਦੇ ਵੀ ਕਿਸੇ ਹਲਕੇ ਦੇ ਵਿਕਾਸ ਦੇ ਇੱਕ ਵੀ ਕੰਮ ਨੂੰ ਨਜ਼ਰਅੰਦਾਜ਼ ਨਹੀਂ ਕਰਦੇ, ਇਸ ਲਈ ਇਸ ਸਬੰਧੀ ਸ਼ੀਤਲ ਅੰਗੁਰਾਲ ਦੇ ਬਿਆਨ ਸਰਾਸਰ ਝੂਠ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਦੇ ਵੀ ਕੋਈ ਗੈਰ-ਕਾਨੂੰਨੀ ਪ੍ਰਸਤਾਵ ਨਹੀਂ ਸੁਣਦੇ ਹਨ। ਇਸ ਲਈ ਜੇਕਰ ਸ਼ੀਤਲ ਅੰਗੁਰਾਲ ਕਹਿ ਰਹੇ ਹਨ ਕਿ ਉਨ੍ਹਾਂ ਦੇ ਕੰਮ ‘ਆਪ’ ਸਰਕਾਰ ‘ਚ ਨਹੀਂ ਹੋਏ ਤਾਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਕੰਮਾਂ ਦੀ ਗੱਲ ਕਰ ਰਹੇ ਹਨ।

‘ਆਪ’ ਆਗੂ ਨੇ ਸ਼ੀਤਲ ਅੰਗੁਰਾਲ ਦੇ ਆਪ ਵਿਰੋਧੀ ਬਿਆਨਾਂ ‘ਤੇ ਵੀ ਸਵਾਲ ਚੁੱਕੇ ਹਨ। ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਪਵਿੱਤਰ ਅਸੈਂਬਲੀ ‘ਚ 40 ਮਿੰਟ ਤੱਕ ਭਗਵੰਤ ਮਾਨ ਦਾ ਗੁਣਗਾਨ ਕੀਤਾ ਪਰ ਹੁਣ ਉਹ ਉਸੇ ਹੀ ਵਿਅਕਤੀ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਜਾਂ ਭ੍ਰਿਸ਼ਟਾਚਾਰੀਆਂ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਇਸ ਲਈ ਸ਼ੀਤਲ ਅੰਗੁਰਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਵਿੱਚ ਝੂਠ ਬੋਲ ਰਹੇ ਸਨ ਜਾਂ ਹੁਣ ਝੂਠ ਬੋਲ ਰਹੇ ਹਨ?

ਅਮਨ ਅਰੋੜਾ ਨੇ ਕਿਹਾ ਕਿ ਇੱਕ ਵਾਰ ਫਿਰ ਭਾਜਪਾ ਆਗੂ ਨਿਗਮ ਫੰਡਾਂ ਵਿੱਚ ਘਪਲੇ ਦੀ ਗੱਲ ਕਰ ਰਹੇ ਹਨ ਜਿੱਥੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜਲੰਧਰ ਸ਼ਹਿਰ ਦੇ ਵਿਕਾਸ ਲਈ 1000 ਕਰੋੜ ਰੁਪਏ ਆਏ ਸਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਭਾਜਪਾ ਆਗੂਆਂ ਨੇ ਇਸ ਘੁਟਾਲੇ ਦੀ ਗੱਲ ਤਾਂ ਕੀਤੀ ਪਰ ਕਦੇ ਵੀ ਇਸ ਦੀ ਜਾਂਚ ਨਹੀਂ ਕਰਵਾਈ, ਉਨ੍ਹਾਂ ਨੂੰ ਕੋਣ ਰੋਕ ਰਿਹਾ ਹੈ? ਅਰੋੜਾ ਨੇ ਕਿਹਾ ਕਿ ਅਸਲ ਵਿਚ ਉਹ (ਕਾਂਗਰਸ ਅਤੇ ਭਾਜਪਾ) ਸਾਰੇ ਹੀ ਭ੍ਰਿਸ਼ਟ ਹਨ, ਜਲੰਧਰ ਦੇ ਵਿਕਾਸ ਦੇ ਪੈਸੇ ਨੂੰ ਲੁੱਟਣ ਵਿਚ ਇਨ੍ਹਾਂ ਦਾ ਹੱਥ ਹੈ ਅਤੇ ਹੁਣ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਕੇਂਦਰ ਨੂੰ ਚਿੱਠੀਆਂ ਲਿਖ ਕੇ ਉਹ ਸਿਰਫ਼ ਰਸਮੀ ਕੰਮ ਕਰ ਰਹੇ ਹਨ, ਭਾਜਪਾ ਦੇ ਆਗੂ ਕੇਂਦਰ ਵਿਚ ਆਪਣੀ ਸਰਕਾਰ ਹੋਣ ‘ਤੇ ਚਿੱਠੀਆਂ ਲਿਖ ਰਹੇ ਹਨ। ਇਸ ਲਈ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਡਰਾਮਿਆਂ ਨਾਲ ਕਿਸ ਨੂੰ ਗੁੰਮਰਾਹ ਕਰ ਰਹੇ ਹਨ?

ਅਮਨ ਅਰੋੜਾ ਨੇ ਅੰਤ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦਾ ਬਹੁਤ ਹੀ ਸਾਫ਼ ਸੁਥਰਾ ਅਕਸ ਹੈ, ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਜਲੰਧਰ ਲਈ ਸਖ਼ਤ ਮਿਹਨਤ ਕੀਤੀ ਅਤੇ ਮੰਤਰੀ ਰਹਿੰਦਿਆਂ ਬਹੁਤ ਵਿਕਾਸ ਕਰਵਾਇਆ। ਇਸ ਲਈ ਜਲੰਧਰ ਪੱਛਮੀ ਦੇ ਲੋਕਾਂ ਨੂੰ ਇਸ ਜ਼ਿਮਨੀ ਚੋਣ ਵਿੱਚ ਮੋਹਿੰਦਰ ਭਗਤ ਵਰਗੇ ਇਮਾਨਦਾਰ ਆਗੂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।

Tags: Jalandhar West by election
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

by Jaspreet Kaur
September 24, 2026
0

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ 'ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ ਨਵੀ...

ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ

ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ

by Jaspreet Kaur
September 24, 2026
0

ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ ਚੰਡੀਗੜ੍ਹ, 24 ਸਤੰਬਰ (ਵਿਸ਼ਵ ਵਾਰਤਾ) – ਮੋਹਾਲੀ ਸਥਿਤ ਗ੍ਰੇਟਰ...

ਫੋਟੋਗ੍ਰਾਫਰਸ ਵੈਲਫੇਅਰ ਕਲੱਬ, ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਦਾ ਸਨਮਾਨ

ਫੋਟੋਗ੍ਰਾਫਰਸ ਵੈਲਫੇਅਰ ਕਲੱਬ, ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਦਾ ਸਨਮਾਨ

by Ankit
September 24, 2026
0

ਫੋਟੋਗ੍ਰਾਫਰਸ ਵੈਲਫੇਅਰ ਕਲੱਬ, ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਦਾ ਸਨਮਾਨ ਐਸ.ਏ.ਐਸ. ਨਗਰ (ਮੁਹਾਲੀ), 23 ਸਤੰਬਰ...

NEET PG 2026 ਦੇ ਨਤੀਜਿਆਂ ਦਾ ਐਲਾਨ; ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਹੋਇਆ ਖ਼ਤਮ!

NEET PG 2026 ਦੇ ਨਤੀਜਿਆਂ ਦਾ ਐਲਾਨ; ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਹੋਇਆ ਖ਼ਤਮ!

by Jaspreet Kaur
September 24, 2026
0

NEET PG 2026 ਦੇ ਨਤੀਜਿਆਂ ਦਾ ਐਲਾਨ; ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਹੋਇਆ ਖ਼ਤਮ! ਚੰਡੀਗੜ੍ਹ, 24 ਸਤੰਬਰ (ਵਿਸ਼ਵ ਵਾਰਤਾ) – ਨੈਸ਼ਨਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ

by Jaspreet Kaur
September 24, 2026
0

CJP ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ; ਅਸਤੀਫ਼ਾ ਨਾ ਦੇਣ 'ਤੇ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ ਨਵੀ...

Most Popular

ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਮ ਵੋਟਰ ਵਜੋਂ ਕਰਵਾ ਸਕਦੇ ਹਨ ਦਰਜ :ਸੀਈਓ ਪੰਜਾਬ ਅਨਿੰਦਿਤਾ ਮਿਤਰਾ

ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਮ ਵੋਟਰ ਵਜੋਂ ਕਰਵਾ ਸਕਦੇ ਹਨ ਦਰਜ :ਸੀਈਓ ਪੰਜਾਬ ਅਨਿੰਦਿਤਾ ਮਿਤਰਾ

by Ankit
2 weeks ago
0

ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 