Jalandhar by-election : ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਲਈ ਬਜਿੱਦ CM ਭਗਵੰਤ ਮਾਨ ਸਿਰਜ ਰਹੇ ਨਵਾਂ ਇਤਿਹਾਸ
ਜਲੰਧਰ, 7ਜੁਲਾਈ (ਵਿਸ਼ਵ ਵਾਰਤਾ)Jalandhar by-election: ਜਲੰਧਰ ਪੱਛਮੀ ਵਿਧਾਨ ਸਭਾ ਚੋਣ ਜਿੱਤਣ ਲਈ ਸੀਐਮ ਭਗਵੰਤ ਮਾਨ ਧੂਆਂਧਾਰ ਪ੍ਰਚਾਰ ਕਰ ਰਹੇ ਹਨ। ਸੂਬੇ ਵਿੱਚ ਭਗਵੰਤ ਮਾਨ ਚੋਣ ਪ੍ਰਚਾਰ ਅਤੇ ਲੋਕਾਂ ਨਾਲ ਮੁਲਾਕਾਤ ਕਰਨ ਵਾਲੇ ਨਵੇਂ ਰਿਕਾਰਡ ਸਥਾਪਿਤ ਕਰ ਰਹੇ ਹਨ। ਪੰਜਾਬ ਵਿਚ ਜੇਕਰ ਜਿਮਨੀ ਚੋਣਾਂ ਦੇ ਪ੍ਰਚਾਰ ਦੇ ਇਤਿਹਾਸ ਦੀ ਗੱਲ ਕਰੀਏ ਤਾ ਐਨੇ ਜ਼ੋਰ-ਸ਼ੋਰ ਨਾਲ ਕਿਸੇ ਵੀ ਮੁਖ ਮੰਤਰੀ ਨੇ ਚੋਣ ਪ੍ਰਚਾਰ ਨਹੀਂ ਕੀਤਾ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ, ਕਿਸੇ ਮੁੱਖ ਮੰਤਰੀ ਨੇ ਜਿਮਨੀ ਚੋਣਾਂ ਦੇ ਪ੍ਰਚਾਰ ਲਈ ਹਲਕੇ ਵਿਚ ਕੋਠੀ ਕਿਰਾਏ ‘ਤੇ ਲਈ ਹੋਵੇ। ਜਿਮਨੀ ਚੋਣਾਂ ਦੇ ਪ੍ਰਚਾਰ ਲਈ ਹਲਕੇ ‘ਚ ਕੋਠੀ ਲੈ ਕੇ ਪ੍ਰਚਾਰ ਕਰਨਾ ਵੀ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਜ਼ਮੀਨੀ ਪੱਧਰ ‘ਤੇ ਲੋਕਾਂ ਨਾ ਸੰਪਰਕ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ। ਮਾਨ ਗਲੀਆਂ ਮੁਹੱਲਿਆਂ ‘ਚ ਆਪ ਜਾ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਉਨ੍ਹਾਂ ਦੀਆਂ ਮੁਸ਼ਕਿਲ ਸੁਣ ਰਹੇ ਹਨ। ਸੀਐਮ ਦੀ ਪਤਨੀ ਗੁਰਪ੍ਰੀਤ ਕੌਰ ਵੀ ਜਲੰਧਰ ਦੀਆਂ ਬਸਤੀਆਂ ‘ਚ ਜਾ ਕੇ ਮਹਿਲਾਵਾਂ ਨਾਲ ਮਿਲਕੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ। ਉਨ੍ਹਾਂ ਮਹਿਲਾਵਾਂ ਨਾਲ ਕੀਤਾ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਜਲਦ ਪੂਰਾ ਹੋਣ ਦੇ ਸੰਕੇਤ ਦਿੱਤੇ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਾਨ ਪੰਜਾਬ ਦੇ ਲੋਕਾਂ ਦੀਆਂ ਮੂਲ ਜਰੂਰਤ ਅਤੇ ਮੁਸ਼ਕਿਲਾਂ ਹੱਲ ਕਰਕੇ ਆਪਣੀ ਛਾਪ ਛੱਡਣਾ ਚਾਹੁੰਦੇ ਹਨ। ਮਾਨ ਪਰਿਵਾਰ ਅਤੇ ਆਮ ਆਦਮੀ ਪਾਰਟੀ ਦੇ ਸਮੁਚੇ ਪਰਿਵਾਰ ਵੱਲੋ ਕੀਤੇ ਜਾ ਰਹੇ ਪ੍ਰਚਾਰ ਨੂੰ ਦੇਖਕੇ ਲੱਗਦਾ ਹੈ ਕਿ ਆਪ ਉਮੀਦਵਾਰ ਮਹਿੰਦਰ ਭਗਤ ਨੂੰ ਹਰਾਉਣਾ ਵਿਰੋਧੀਆਂ ਲਈ ਵੱਡੀ ਚੁਣੌਤੀ ਹੋਵੇਗੀ।