IRGC ਦੇ ਬੁਲਾਰੇ ਅਲੀ ਮੁਹੰਮਦ ਨੈਨੀ ਦੀ ਇਜ਼ਰਾਈਲੀ ਹਮਲੇ ‘ਚ ਮੌਤ
ਤੇਹਰਾਨ, 20 ਮਾਰਚ (ਵਿਸ਼ਵ ਵਾਰਤਾ): ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਦੇ ਬੁਲਾਰੇ ਜਨਰਲ ਅਲੀ ਮੁਹੰਮਦ ਨੈਨੀ ਦੀ ਸ਼ੁੱਕਰਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਵਿੱਚ ਮੌਤ ਹੋ ਗਈ। IRGC ਨੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਦੇ ਮੁਤਾਬਕ, ਨੈਨੀ ਨੂੰ ਹਾਲ ਹੀ ਵਿੱਚ ਹੋਏ ਇੱਕ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। IRGC ਈਰਾਨ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਅਤੇ ਆਰਥਿਕ ਸੰਸਥਾ ਹੈ, ਜੋ ਸਿੱਧੇ ਤੌਰ ‘ਤੇ ਸੁਪਰੀਮ ਲੀਡਰ ਨੂੰ ਰਿਪੋਰਟ ਕਰਦੀ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਅਤੇ ਇਜ਼ਰਾਈਲੀ ਫੌਜਾਂ ‘ਆਪ੍ਰੇਸ਼ਨ ਐਪਿਕ ਫਿਊਰੀ’ ਦੇ ਤਹਿਤ ਈਰਾਨ ਦੇ ਰਣਨੀਤਕ ਸਥਾਨਾਂ ਅਤੇ ਲੀਡਰਸ਼ਿਪ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ। ਦੱਸ ਦੇਈਏ ਕਿ ਅਲੀ ਮੁਹੰਮਦ ਨੈਨੀ ਦੀ ਮੌਤ ਇਸ ਹਫ਼ਤੇ ਈਰਾਨੀ ਲੀਡਰਸ਼ਿਪ ਲਈ ਚੌਥਾ ਸਭ ਤੋਂ ਵੱਡਾ ਨੁਕਸਾਨ ਹੈ। ਪਿਛਲੇ ਕੁਝ ਦਿਨਾਂ ਵਿੱਚ ਈਰਾਨ ਨੇ ਆਪਣੇ ਤਿੰਨ ਹੋਰ ਬਹੁਤ ਪ੍ਰਭਾਵਸ਼ਾਲੀ ਅਧਿਕਾਰੀਆਂ ਨੂੰ ਗੁਆ ਦਿੱਤਾ ਹੈ। ਸਾਬਕਾ ਸੰਸਦ ਸਪੀਕਰ ਅਤੇ ਸੀਨੀਅਰ ਸਲਾਹਕਾਰ ਅਲੀ ਲਾਰੀਜਾਨੀ, ‘ਬਾਸਿਜ਼’ ਵਲੰਟੀਅਰ ਫੋਰਸ ਦੇ ਮੁਖੀ ਗੁਲਾਮਰੇਜ਼ਾ ਸੁਲੇਮਾਨੀ ਅਤੇ ਈਰਾਨ ਦੇ ਖੁਫੀਆ ਮੰਤਰੀ ਇਸਮਾਈਲ ਖਤੀਬ ਦੀ ਜਾਨ ਇਨ੍ਹਾਂ ਹਮਲਿਆਂ ਵਿੱਚ ਜਾ ਚੁੱਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















