IPL 2026 SRH vs KKR: ਕੋਲਕਾਤਾ ਨੇ ਜਿੱਤਿਆ ਟਾਸ; ਜਾਣੋ ਕੀ ਲਿਆ ਫੈਸਲਾ
– ਦੋਵਾਂ ਟੀਮਾਂ ਵਿਚਾਲੇ ਖਾਤਾ ਖੋਲ੍ਹਣ ਦੀ ਜੰਗ!
ਨਵੀ ਦਿੱਲੀ, 2 ਅਪ੍ਰੈਲ, (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗਦੇ 19ਵੇਂ ਸੀਜ਼ਨ ਦਾ ਛੇਵਾਂ ਮੁਕਾਬਲਾ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਕੇ.ਕੇ.ਆਰ. ਅਤੇ ਹੈਦਰਾਬਾਦ ਦੋਵਾਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਰਹਿਣ ਵਾਲਾ ਹੈ, ਜਿਸ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਜਿੱਤ ਹਾਸਲ ਕਰਕੇ ਅੰਕ ਸੂਚੀ ਵਿੱਚ ਆਪਣਾ ਖਾਤਾ ਖੋਲ੍ਹਣ ‘ਤੇ ਰਹਿਣਗੀਆਂ। ਦੋਵਾਂ ਟੀਮਾਂ ਨੂੰ ਆਪਣੇ-ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਹਰਾਇਆ, ਉੱਥੇ ਹੀ ਕੋਲਕਾਤਾ ਨੂੰ ਮੁੰਬਈ ਇੰਡੀਅਨਜ਼ ਤੋਂ ਹਾਰ ਮਿਲੀ। ਕੇ.ਕੇ.ਆਰ. ਦੀ ਟੀਮ ਅਜੇ ਪੁਆਇੰਟ ਟੇਬਲ ਵਿੱਚ 7ਵੇਂ ਨੰਬਰ ‘ਤੇ ਹੈ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 9ਵੇਂ ਨੰਬਰ ‘ਤੇ ਹੈ।
ਕੋਲਕਾਤਾ ਨਾਈਟ ਰਾਈਡਰਜ਼ (KKR):
ਫਿਨ ਐਲਨ, ਅਜਿੰਕਯ ਰਹਾਣੇ (ਕਪਤਾਨ), ਕੈਮਰਨ ਗ੍ਰੀਨ, ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਰਿੰਕੂ ਸਿੰਘ, ਰਮਨਦੀਪ ਸਿੰਘ, ਅਨੁਕੂਲ ਰਾਏ, ਸੁਨੀਲ ਨਰੇਨ, ਵਰੁਣ ਚੱਕਰਵਰਤੀ, ਵੈਭਵ ਅਰੋੜਾ, ਬਲੈਸਿੰਗ ਮੁਜ਼ਰਬਾਨੀ।
ਸਨਰਾਈਜ਼ਰਜ਼ ਹੈਦਰਾਬਾਦ (SRH):
ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ ਅਤੇ ਕਪਤਾਨ), ਹੇਨਰਿਕ ਕਲਾਸਨ, ਅਨੀਕੇਤ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸਲਿਲ ਅਰੋੜਾ, ਹਰਸ਼ ਦੂਬੇ, ਸ਼ਿਵਾਂਗ ਕੁਮਾਰ, ਜੈਦੇਵ ਉਨਾਦਕਟ, ਡੇਵਿਡ ਪੈਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























