IPL 2026 SRH vs DC: ਦਿੱਲੀ ਨੇ ਜਿੱਤਿਆ Toss
ਨਵੀ ਦਿੱਲੀ, 21 ਅਪ੍ਰੈਲ 2026 (ਵਿਸ਼ਵ ਵਾਰਤਾ) – IPL 2026 ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਦਿੱਲੀ ਕੈਪੀਟਲਸ (DC) ਆਹਮੋ-ਸਾਹਮਣੇ ਹਨ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਇਹ ਮੈਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਅਕਸ਼ਰ ਪਟੇਲ ਨੇ ਦੱਸਿਆ ਕਿ ਆਕਿਬ ਨਬੀ ਦੀ ਜਗ੍ਹਾ ਨਿਤੀਸ਼ ਰਾਣਾ ਨੂੰ ਮੌਕਾ ਦਿੱਤਾ ਗਿਆ ਹੈ। ਦੂਜੇ ਪਾਸੇ, ਮੇਜ਼ਬਾਨ ਟੀਮ (SRH) ਵਿੱਚ ਮਦੁਸ਼ੰਕਾ ਅਤੇ ਹਰਸ਼ ਦੂਬੇ ਨੂੰ ਪਲੇਇੰਗ-11 ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਦੋਵਾਂ ਟੀਮਾਂ ਦੇ ਛੇ-ਛੇ ਅੰਕ ਹਨ, ਪਰ SRH ਬਿਹਤਰ ਨੈੱਟ ਰਨ ਰੇਟ ਕਾਰਨ ਅੰਕ ਸੂਚੀ (ਪੁਆਇੰਟ ਟੇਬਲ) ਵਿੱਚ ਚੌਥੇ ਸਥਾਨ ‘ਤੇ ਹੈ, ਜਦਕਿ DC ਪੰਜਵੇਂ ਨੰਬਰ ‘ਤੇ ਹੈ। ਹੈਦਰਾਬਾਦ ਵਿੱਚ ਅੱਜ 55% ਮੀਂਹ ਪੈਣ ਦੀ ਸੰਭਾਵਨਾ ਹੈ। ਫਿਲਹਾਲ, ਪਿੱਚ ਨੂੰ ਕਵਰ ਕਰ ਕੇ ਰੱਖਿਆ ਗਿਆ ਹੈ।
SRH (ਸਨਰਾਈਜ਼ਰਜ਼ ਹੈਦਰਾਬਾਦ): ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਕਪਤਾਨ), ਹੇਨਰਿਕ ਕਲਾਸਨ, ਸਲਿਲ ਅਰੋੜਾ (ਵਿਕਟਕੀਪਰ), ਅਨੀਕੇਤ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਾਂਗ ਕੁਮਾਰ, ਹਰਸ਼ ਦੂਬੇ, ਸਾਕਿਬ ਹੁਸੈਨ, ਈਸ਼ਾਨ ਮਲਿੰਗਾ।
ਇੰਪੈਕਟ ਪਲੇਅਰਜ਼: ਆਰ ਸਮਰਣ, ਪ੍ਰਫੁੱਲ ਹਿੰਗੇ, ਲਿਆਮ ਲਿਵਿੰਗਸਟਨ, ਦਿਲਸ਼ਾਨ ਮਦੁਸ਼ੰਕਾ, ਹਰਸ਼ਲ ਪਟੇਲ।
DC (ਦਿੱਲੀ ਕੈਪੀਟਲਸ): ਕੇ.ਐਲ. ਰਾਹੁਲ (ਵਿਕਟਕੀਪਰ), ਪਾਥੁਮ ਨਿਸਾਂਕਾ, ਸਮੀਰ ਰਿਜ਼ਵੀ, ਨਿਤੀਸ਼ ਰਾਣਾ, ਅਕਸ਼ਰ ਪਟੇਲ (ਕਪਤਾਨ), ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਕੁਲਦੀਪ ਯਾਦਵ, ਲੁੰਗੀ ਐਨਗਿਡੀ, ਮੁਕੇਸ਼ ਕੁਮਾਰ ਅਤੇ ਟੀ. ਨਟਰਾਜਨ।
ਇੰਪੈਕਟ ਪਲੇਅਰਜ਼: ਤ੍ਰਿਪੂਰਣਾ ਵਿਜੇ, ਆਸ਼ੂਤੋਸ਼ ਸ਼ਰਮਾ, ਕਰੁਣ ਨਾਇਰ, ਦਸ਼ਮੰਥਾ ਚਮੀਰਾ ਅਤੇ ਆਕਿਬ ਨਬੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















